Channel Punjabi
International News USA

ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਵਾਪਸ ਆਉਣਗੇ ਅਮਰੀਕੀ ਸੈਨਿਕ, ਰਾਸ਼ਟਰਪਤੀ Joe Biden ਨੇ ਕੀਤਾ ਐਲਾਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਕੇ Joe Biden ਨੇ 9/11 ਦੇ ਹਮਲੇ ਦੀ 20ਵੀਂ ਵਰ੍ਹੇਗੰਢ ਮੌਕੇ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤਰੀਕ ਵਧਾਕੇ 11 ਸਤੰਬਰ ਕਰਨ ਦਾ ਫੈਸਲਾ ਕੀਤਾ ਹੈ। ਸੀ
। Biden ਹਫਤਿਆਂ ਤੋਂ ਇਸ ਗੱਲ ਦਾ ਇਸ਼ਾਰਾ ਕਰ ਰਿਹਾ ਸੀ ਕਿ ਉਹ ਤਾਲਿਬਾਨ ਨਾਲ ਗੱਲਬਾਤ ਕਰਕੇ ਟਰੰਪ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀ ਸਮਾਂ-ਸੀਮਾ ਵਧਾ ਸਕਦੇ ਹਨ।

ਬੁੱਧਵਾਰ ਦੁਪਹਿਰ ਨੂੰ ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ Joe Biden ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਫਗਾਨਿਸਤਾਨ ਤੋਂ ਆਪਣੀ ਸੈਨਾ ਨੂੰ ਵਾਪਸ ਬੁਲਾਉਣ ਜਾ ਰਿਹਾ ਹੈ । ਰਾਸ਼ਟਰਪਤੀ ਨੇ ਕਿਹਾ ਕਿ ਹੁਣ ਅਮਰੀਕਾ ਦੀ ਸਭ ਤੋਂ ਲੰਬੀ ਲੜਾਈ‌ ਨੂੰ ਖਤਮ ਕਰਨ ਦਾ ਸਮਾਂ ਹੈ ।
ਅਮਰੀਕੀ ਸੈਨਿਕਾਂ ਦਾ ਅਫਗਾਨਿਸਤਾਨ ਤੋਂ ਘਰ ਆਉਣ ਦਾ ਸਮਾਂ ਆ ਗਿਆ ਹੈ।


Joe Biden ਨੇ ਕਿਹਾ ਕਿ, ਅਸੀਂ 20 ਸਾਲ ਪਹਿਲਾਂ ਹੋਏ 9/11 ਦੇ ਭਿਆਨਕ ਹਮਲਿਆਂ ਕਾਰਨ ਅਫਗਾਨਿਸਤਾਨ ਗਏ ਸੀ। ਮੈਂ ਇਹ ਨਹੀਂ ਦੱਸ ਸਕਦਾ ਕਿ ਸਾਨੂੰ 2021 ਵਿਚ ਉਥੇ ਕਿਉਂ ਰਹਿਣਾ ਚਾਹੀਦਾ ਹੈ।
ਤਾਲਿਬਾਨ ਨਾਲ ਯੁੱਧ ਵਿਚ ਪਰਤਣ ਦੀ ਬਜਾਏ, ਸਾਨੂੰ ਭਵਿੱਖ ਦੀਆਂ ਚੁਣੌਤੀਆਂ ‘ਤੇ ਧਿਆਨ ਕੇਂਦਰਤ ਕਰਨਾ ਪਏਗਾ ।


Biden ਨੇ ਕਿ ਉਹ ਹੁਣ ਚੌਥੇ ਅਮਰੀਕੀ ਰਾਸ਼ਟਰਪਤੀ ਹਨ ਜੋ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕ ਮੌਜੂਦਗੀ ਦੀ ਪ੍ਰਧਾਨਗੀ ਕਰ ਰਹੇ ਹਨ ਪਰ ਮੈਂ ਇਸ ਜ਼ਿੰਮੇਵਾਰੀ ਨੂੰ ਪੰਜਵੇਂ ਭਾਵ ਅਗਲੇ ਰਾਸ਼ਟਰਪਤੀ ਨੁੰ ਪਾਸ ਨਹੀਂ ਕਰਾਂਗਾ ।


ਇਹ ਸਪੱਸ਼ਟ ਸੀ ਕਿ 1 ਮਈ ਤੱਕ ਢਾਈ ਹਜ਼ਾਰ ਸੈਨਿਕ ਵਾਪਸ ਲੈਣਾ ਮੁਸ਼ਕਲ ਹੋਵੇਗਾ। ਇਹ ਐਲਾਨ ਕੀਤੇ ਜਾਣ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਬਾਇਡਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ।

। ਇਸ ਦੌਰਾਨ ਸੰਯੁਕਤ ਰਾਸ਼ਟਰ ਤੋਂ ਮਿਲੀ ਖ਼ਬਰਾਂ ਮੁਤਾਬਕ ਸੰਯੁਕਤ ਰਾਸ਼ਟਰ, ਤੁਰਕੀ ਅਤੇ ਕਤਰ ਇਸ ਮਹੀਨੇ ਅਫਗਾਨਿਸਤਾਨ ਅਤੇ ਤਾਲਿਬਾਨ ਦੇ ਨੁਮਾਇੰਦਿਆਂ ਦਰਮਿਆਨ ਇੱਕ ਉੱਚ ਪੱਧਰੀ ਅਤੇ ਸੰਮਲਿਤ ਕਾਨਫਰੰਸ ਕਰਨ ਜਾ ਰਹੇ ਹਨ।

ਇਸ ਕਾਨਫਰੰਸ ਦਾ ਟੀਚਾ ਨਿਆਂ ਅਤੇ ਰਾਜਨੀਤਿਕ ਸਮਝੌਤੇ ਲਈ ਅਜੋਕੀ ਅਫਗਾਨ ਸੰਵਾਦ ਨੂੰ ਤੇਜ਼ ਕਰਨਾ ਹੈ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ‘ਇਸਤਾਂਬੁਲ ਕਾਨਫਰੰਸ ਆਨ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ’ ਤੁਰਕੀ ਵਿੱਚ 24 ਅਪ੍ਰੈਲ ਤੋਂ 4 ਮਈ ਤੱਕ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਅਫਗਾਨਿਸਤਾਨ ਅਤੇ ਤਾਲਿਬਾਨ ਦੇ ਨੁਮਾਇੰਦੇ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਨੇ ਕਿਹਾ, “ਕਾਨਫਰੰਸ ਦੇ ਸਹਿ-ਆਯੋਜਕ ਸੁਤੰਤਰ ਅਤੇ ਇੱਕ ਅਫਗਾਨਿਸਤਾਨ ਪ੍ਰਤੀ ਵਚਨਬੱਧ ਹਨ।”

ਦੱਸ ਦਈਏ ਕਿ ਖ਼ਬਰ ਹੈ ਕਿ ਅਮਰੀਕੀ ਰਾਸ਼ਟਰਪਤੀ Joe Biden ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ 40 ਗਲੋਬਲ ਨੇਤਾਵਾਂ ਨੂੰ ਜਲਦੀ ਆਯੋਜਿਤ ਕੀਤੇ ਜਾ ਰਹੇ ਵਿਸ਼ਵ ਜਲਵਾਯੂ ਵਿਚਾਰ ਵਟਾਂਦਰੇ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ LLC ਪ੍ਰਸ਼ਾਸਨ ਨੇ ਰੂਸ ਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਪਹਿਲੀ ਵਿਸ਼ਵਵਿਆਪੀ ਮੌਸਮ ਦੀ ਚਰਚਾ ਲਈ ਸੱਦਿਆ ਹੈ। ਇਹ ਸਮਾਗਮ 22 ਅਤੇ 23 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ।

Related News

ਪੂਰਬੀ ਅਲਬਰਟਾ ਵਿੱਚ ਕੈਨੇਡੀਅਨ ਫੋਰਸ ਬੇਸ ਵੈਨ ਰਾਈਟ ਵਿਖੇ ਲਾਈਵ-ਫਾਇਰ ਸਿਖਲਾਈ ਅਭਿਆਸ ਦੌਰਾਨ ਗੋਲੀ ਵਜਣ ਕਾਰਨ ਮਰ ਚੁੱਕੇ ਕੈਨੇਡੀਅਨ ਸਿਪਾਹੀ ਦੀ ਪਛਾਣ ਬੀ.ਸੀ ਅਧਾਰਤ Cpl. James Choi ਵਜੋਂ ਹੋਈ

Rajneet Kaur

ਕੈਨੇਡਾ ‘ਚ ਕੋਰੋਨਾ : ਵੈਕਸੀਨ ਵੰਡ ਵਿਚਾਲੇ ਓਂਟਾਰੀਓ ‘ਚ 3000 ਤੋਂ ਵੱਧ ਨਵੇਂ ਮਾਮਲੇ ਹੋਏ ਦਰਜ

Vivek Sharma

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

Leave a Comment

[et_bloom_inline optin_id="optin_3"]