channel punjabi
Canada International News North America

ਅਣਹੋਣੀ ਦੀ ਆਸ਼ੰਕਾ ਤੋਂ ਸਹਿਮੇ ਲੋਕ,ਅਚਾਨਕ 1500 ਤੋਂ ਵੱਧ ਪ੍ਰਵਾਸੀ ਪੰਛੀ ਉੱਡਦੇ ਹੋਏ ਗਿਰੇ ਨਿੱਚੇ

ਸੰਯੁਕਤ ਰਾਜ ਦੇ ਫਿਲਡੇਲ੍ਫਿਯਾ (Philadelphia) ਸ਼ਹਿਰ ਵਿੱਚ ਇੱਕ 72 ਸਾਲ ਪੁਰਾਣੀ ਘਟਨਾ ਕਾਰਨ ਸਥਾਨਕ ਲੋਕ ਘਬਰਾ ਗਏ ਹਨ । ਫਿਲਡੇਲ੍ਫਿਯਾ ਸ਼ਹਿਰ ਵਿੱਚ ਅਚਾਨਕ 1500 ਤੋਂ ਵੱਧ ਪ੍ਰਵਾਸੀ ਪੰਛੀ ਉੱਡਦੇ ਹੋਏ ਨਿੱਚੇ ਗਿਰ ਗਏ ਸਨ । ਬਾਅਦ ਵਿਚ, ਉਨ੍ਹਾਂ ਵਿਚੋਂ ਬਹੁਤਿਆਂ ਦੀ ਮੌਤ ਹੋ ਗਈ।

ਦਸ ਦਈਏ ਇਹ ਪੰਛੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਦੱਖਣ ਵੱਲ ਜਾ ਰਹੇ ਸਨ। ਕਾਰਕੁਨ ਸਟੀਫਨ ਮਾਸਿਏਜਵਸਕੀ, ਜੋ ਜੰਗਲੀ ਜੀਵਣ ਲਈ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਪੰਛੀ ਅਸਮਾਨ ਤੋਂ ਡਿੱਗ ਰਹੇ ਹਨ। ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਿਸ਼ਚਤ ਰੂਪ ਵਿੱਚ ਇੱਕ ਵਿਨਾਸ਼ਕਾਰੀ ਘਟਨਾ ਹੈ। ਇਸ ਤੋਂ ਪਹਿਲਾਂ ਸਾਲ 1948 ਵਿਚ ਅਜਿਹੀ ਘਟਨਾ ਵਾਪਰੀ ਸੀ। ਸਟੀਫਨ ਨੇ ਦੱਸਿਆ ਕਿ 2 ਅਕਤੂਬਰ ਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿਚਕਾਰ, ਉਸਨੇ ਸੈਂਕੜੇ ਪੰਛੀ ਇਕੱਠੇ ਕੀਤੇ ਸਨ।

ਮੰਨਿਆ ਜਾ ਰਿਹਾ ਹੈ ਕਿ ਇਹ ਪੰਛੀ ਕੈਨੇਡਾ ਜਾਂ ਹੋਰ ਕਿਤੇ ਜਾ ਰਹੇ ਸਨ ਜਿਸ ਦੌਰਾਨ ਇਹ ਉਚੀਆਂ ਇਮਾਰਤਾਂ ‘ਚ ਫਸ ਗਏ ਹੋਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਫਿਲਡੇਲ੍ਫਿਯਾ ਦੇ ਤਾਪਮਾਨ ‘ਚ ਅਚਾਨਕ ਗਿਰਾਵਟ ਆਉਣ ਨਾਲ ਪੰਛੀ ਵੱਡੀ ਤਦਾਦ ‘ਚ ਦੂਜੀ ਜਗ੍ਹਾ ਵੱਲ ਜਾ ਰਹੇ ਹਨ।

Related News

ਆਕਸਫੋਰਡ ਯੂਨੀਵਰਸਿਟੀ ਵੱਲੋਂ ਮਨੁੱਖੀ ਕੋਵਿਡ-19 ਵੈਕਸੀਨ ਦੀ ਜਾਂਚ ਲਈ ਵਾਲੰਟੀਅਰ ਵਜੋਂ ਅੱਗੇ ਆਇਆ ਭਾਰਤੀ ਨੌਜਵਾਨ

Rajneet Kaur

ਵ੍ਹਾਈਟ ਹਾਊਸ ‘ਚ ਰਿਸੀਨ ਭੇਜਣ ਦੇ ਸ਼ੱਕ ‘ਚ ਇਕ ਔਰਤ ਨੂੰ ਕੈਨੇਡਾ ਸਰੱਹਦ ਤੋਂ ਕੀਤਾ ਗਿਆ ਗ੍ਰਿਫਤਾਰ

Rajneet Kaur

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

Leave a Comment