Channel Punjabi
Canada International News North America

ਅਡਮਿੰਟਨ:ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਲੋਕਾਂ ਨੂੰ ਬਿਜਲੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ

ਅਡਮਿੰਟਨ ‘ਚ ਮੰਗਲਵਾਰ ਰਾਤ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਗਈ।ਜਿਸ ਕਾਰਨ ਲੋਕਾਂ ਨੂੰ ਕਈ ਦਿਕਤਾਂ ਦਾ ਸਾਹਮਣਾ ਕਰਨਾ ਪਿਆ।
ਫੋਰਟਿਸ ਅਲਬਰਟਾ ਨੇ ਦੱਸਿਆ ਕਿ ਤਕਰੀਬਨ 16,000 ਲੋਕ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਵਾਰ-ਵਾਰ ਸ਼ਿਕਾਇਤ ਦਰਜ ਕਰਵਾਈ ਗਈ। ਵਧੇਰੇ ਪ੍ਰਭਾਵਿਤ ਖੇਤਰ ਪੂਰਬੀ, ਪੱਛਮੀ ਤੇ ਦੱਖਣੀ-ਪੂਰਬੀ ਐਡਮਿੰਟਨ ਹੋਏ ਹਨ। EPCOR ਨੇ ਰਾਤ 9 ਵਜੇ ਤੱਕ ਸ਼ਹਿਰ ਭਰ ਵਿੱਚ 5,000 ਲੋਕ ਪ੍ਰਭਾਵਿਤ ਹੋਣ ਦੀ ਰਿਪੋਰਟ ਕੀਤੀ।

ਬਿਜਲੀ ਠੀਕ ਕਰਨ ਲਈ ਕਾਮੇ ਲਗਾਤਾਰ ਲੱਗੇ ਹੋਏ ਸਨ ਤੇ ਕੁਝ ਖੇਤਰਾਂ ਵਿਚ ਰਾਤ ਸਮੇਂ ਬੱਤੀ ਅਜੇ ਠੀਕ ਨਹੀਂ ਹੋਈ ਸੀ। ਖ਼ਰਾਬ ਮੌਸਮ ਕਾਰਨ ਬਿਡਲੀ ਠੀਕ ਕਰਨ ਵਿਚ ਕਾਫੀ ਸਮਾਂ ਲੱਗਾ। ਹਨ੍ਹੇਰੇ ਵਿਚ ਬੈਠੇ ਲੋਕਾਂ ਨੇ ਫੇਸਬੁੱਕ ‘ਤੇ ਇਸ ਦੀ ਜਾਣਕਾਰੀ ਦਿੱਤੀ। ਸ਼ਹਿਰ ਦੇ ਆਵਾਜਾਈ ਅਧਿਕਾਰੀਆਂ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ, ਲੋਕ ਘਰਾਂ ਵਿਚ ਹੀ ਰਹਿਣ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਨ ਤੇ ਹੱਲ ਕਰਨ ਲਈ ਕੰਮ ਹੋ ਰਿਹਾ ਹੈ।

ਜਿੰਨ੍ਹਾਂ ਘਰ ਅਝੇ ਵੀ ਬਿਜਲੀ ਨਹੀਂ ਆਈ ਤਾਂ EPCOR ਨੇ ਲੋਕਾਂ ਨੂੰ 911 ਜਾਂ ਪਾਵਰ ਟ੍ਰਬਲ ਨੂੰ 780-412-4500 ‘ਤੇ ਕਾਲ ਕਰਨ ਦੀ ਸਲਾਹ ਦਿੱਤੀ ਹੈ।

Related News

ਓਨਟਾਰੀਓ: ਫਾਈਜ਼ਰ ਤੇ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲਈ ਹੋਰ ਕਰਨਾ ਪੈ ਸਕਦੈ ਇੰਤਜ਼ਾਰ

Rajneet Kaur

ਕੈਨੇਡਾ,ਲੰਡਨ ਅਤੇ ਕੁਵੈਤ ਦੇ ਐਨ.ਆਰ.ਆਈਜ਼ ਪੰਜਾਬੀਆਂ ਦੀ ਅੱਜ ਹੋਵੇਗੀ ਵਤਨ ਵਾਪਸੀ

team punjabi

ਓਂਟਾਰੀਓ ਸਰਕਾਰ ਸਕੂਲਾਂ ਦੀ ਛੁੱਟੀਆਂ ਨੂੰ ਹੋਰ ਵਧਾਉਣ ਬਾਰੇ ਜਲਦੀ ਹੀ ਕਰ ਸਕਦੀ ਹੈ ਐਲਾਨ

Vivek Sharma

Leave a Comment

[et_bloom_inline optin_id="optin_3"]