Channel Punjabi
Canada International News North America

ਅਜੈਕਸ ‘ਚ ਤਿੰਨ ਵਾਹਨਾ ਦੀ ਟੱਕਰ, ਇਕ ਵਿਅਕਤੀ ਦੀ ਮੌਤ

ਅਜੈਕਸ ਵਿਚ ਇਕ ਵਾਹਨ ਹਾਦਸੇ ਤੋਂ ਬਾਅਦ ਇਕ 78 ਸਾਲਾ ਓਸ਼ਾਵਾ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 10:30 ਵਜੇ ਦੱਖਣ ਵਿਚ ਹਾਰਡਵਡ ਐਵੇਨਿਉ ਅਤੇ 401 ਦੇ ਦੱਖਣ ਵਿਚ ਐਚਲਿਸ ਰੋਡ ਵਿਖੇ ਵਾਪਰਿਆ।

ਇੱਕ ਗਰੇਅ ਸ਼ੇਵਰਲੇਟ ਕੋਬਾਲਟ ਪਹਿਲਾਂ ਇਕ ਗਰੇਅ ਜੀਪ ਨਾਲ ਟਕਰਾਈ। ਫਿਰ ਕੋਬਾਲਟ ਦੀ ਟੱਕਰ ਇਕ ਡਿਲੀਵਰੀ ਵੈਨ ਨਾਲ ਹੋਈ। ਇਸ ਟੱਕਰ ਵਿੱਚ ਕੋਬਾਲਟ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੀੜਿਤ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਬਾਅਦ ‘ਚ ਉਸਨੂੰ ਹਸਪਤਾਲ ‘ਚ ਮ੍ਰਿਤਕ ਐਲਾਨਿਆ ਗਿਆ। ਉਸਦੇ ਪਰਿਵਾਰ ਦੇ ਕਹਿਣ ਤੇ ਮ੍ਰਿਤਕ ਵਿਅਕਤੀ ਦਾ ਨਾਮ ਨਹੀਂ ਦਸਿਆ ਗਿਆ।

ਇਸ ਭਿਆਨਕ ਹਾਦਸੇ ‘ਚ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਨ ਲਈ ਚੌਰਾਹੇ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

Related News

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

ਟੋਰਾਂਟੋ: ਫਲੇਮਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ, 4 ਮਾਮਲੇ ਆਏ ਸਾਹਮਣੇ

Rajneet Kaur

ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਕਤਲ, ਮ੍ਰਿਤਕ ਦੇ ਜੱਦੀ ਸ਼ਹਿਰ ਬੁਢਲਾਡਾ ਵਿਖੇ ਫੈ਼ਲੀ ਸੋਗ ਦੀ ਲਹਿਰ

Vivek Sharma

Leave a Comment

[et_bloom_inline optin_id="optin_3"]