channel punjabi
Canada International News North America

WE ਚੈਰਿਟੀ ਨੇ ਕੈਨੇਡਾ ‘ਚ ਆਪਣੇ ਓਪਰੇਸ਼ਨਜ਼ ਨੂੰ ਬੰਦ ਕਰਨ ਦਾ ਲਿਆ ਫੈਸਲਾ

WE ਚੈਰਿਟੀ ਨੇ ਕੈਨੇਡਾ ‘ਚ ਆਪਣੇ ਓਪਰੇਸ਼ਨਜ਼ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। WE ਚੈਰਿਟੀ ਕੋਵਿਡ-19 ਮਹਾਂਮਾਰੀ ਦੇ ਨਾਲ ਨਾਲ ਲਿਬਰਲ ਸਰਕਾਰ ਵੱਲੋਂ ਬਹੁਕਰੋੜੀ ਸਟੂਡੈਂਟ ਵਾਲੰਟੀਅਰ ਪ੍ਰੋਗਰਾਮ ਵਾਪਿਸ ਲੈਣ ਨੂੰ ਵੀ ਆਪਣੇ ਇਸ ਫੈਸਲੇ ਦਾ ਕਾਰਨ ਦੱਸ ਰਹੀ ਹੈ।

ਪ੍ਰਧਾਨ ਮੰਤਰੀ ਤੇ ਸਾਬਕਾ ਵਿੱਤ ਮੰਤਰੀ ਦੇ ਘੁਟਾਲੇ ਤੋਂ ਬਾਅਦ WE ਚੈਰਿਟੀ ਆਪਣੇ ਕੈਨੇਡੀਅਨ ਕੰਮਕਾਜ ਨੂੰ ਬੰਦ ਕਰ ਰਹੀ ਹੈ। ਸਹਿ ਸੰਸਥਾਪਕ ਕਰੈਗ ਤੇ ਮਾਰਕ ਕਿਲਬਰਗ ਵੀ ਟੋਰਾਂਟੋ ਅਧਾਰਿਤ ਯੁਵਾ ਸੰਗਠਨ ਨੂੰ ਇੱਕ ਵਾਰ ਨਵੇਂ ਬੋਰਡ ਆਫ ਗਵਰਨਜ਼ ਵਿਚ ਤਬਦੀਲ ਹੋਣ ਤੋਂ ਬਾਅਦ ਛੱਡਣ ਦੀ ਯੋਜਨਾ ਬਣਾ ਰਹੇ ਹਨ। ਬੁੱਧਵਾਰ ਨੂੰ ਦੋਵਾਂ ਨੇ ਆਪਣੇ ਇਸ ਫੈਸਲੇ ਬਾਰੇ ਖੁੱਲ੍ਹਾ ਪੱਤਰ ਜਾਰੀ ਕਰਕੇ ਸਾਰਿਆਂ ਨੂੰ ਇਤਲਾਹ ਦਿੱਤੀ। ਉਨ੍ਹਾਂ ਆਖਿਆ ਕਿ ਕੋਵਿਡ-19 ਕਾਰਨ ਸਾਡੇ ਕੰਮ ਦਾ ਹਰੇਕ ਪੱਖ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਅਸੀਂ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਏ ਹਾਂ, ਸਾਨੂੰ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਦੇ ਕੇ ਵਾਪਿਸ ਲੈ ਲਿਆ ਗਿਆ। ਇਸ ਨਾਲ ਚੈਰਿਟੀ ਦਾ ਵਿੱਤੀ ਤਾਣਾ ਬਾਣਾ ਉਲਝ ਗਿਆ ਹੈ।

ਟੋਰਾਂਟੋ ਸਥਿਤ ਇਸ ਯੂਥ ਆਰਗੇਨਾਈਜ਼ੇਸ਼ਨ ਨੇ ਬੁੱਧਵਾਰ ਨੂੰ ਇਹ ਖਬਰ ਆਪਣੇ ਕੈਨੇਡਾ ਵਾਲੇ ਸਟਾਫ ਨਾਲ ਸਾਂਝੀ ਕੀਤੀ।  ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਿਟੇਨ ਤੇ ਯੂਐਸ ਵਿੱਚ WE ਦੇ ਆਪਰੇਸ਼ਨਜ਼ ਉੱਤੇ ਹਾਲ ਦੀ ਘੜੀ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ  ਨਾ ਹੀ ਲੀਡਰਸ਼ਿਪ ਕੋਰਸਾਂ, ਰਿਟੇਲ ਸੇਲਜ਼ ਤੇ ਟਰੈਵਲ ਪ੍ਰੋਗਰਾਮਜ਼ ਰਾਹੀਂ ਪੈਸੇ ਕਮਾਉਣ ਵਾਲੇ ਮੀ ਟੂ ਵੁਈ ਸੰਸਥਾ ਨੂੰ ਹੀ ਕੋਈ ਨੁਕਸਾਨ ਹੋਵੇਗਾ।

WE ਚੈਰਿਟੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਹ ਲੱਖਾਂ ਬੈਂਕ ਕਰਜ਼ੇ ਦੀ ਅਦਾਇਗੀ ਕਰਨਾ ਤੇ ਅੰਤਰਰਾਸ਼ਟਰੀ ਵਿਕਾਸ ਲਈ ਫੰਡ ਜਾਰੀ ਕਰਨਾ ਹੈ। ਉਨਾਂ ਕਿਹਾ ਕਿ ਅਸੀ ਚੈਰਿਟੀ ਟੋਰਾਂਟੋ ਵਿਚ ਰੀਅਲ ਅਸਟੇਟ ਵੇਚਣ ਦੀ ਕੋਸ਼ਿਸ਼ ਵਿਚ ਸਟਾਫ ਨੂੰ ਛੁਟੀ ਦੇ ਰਹੇ ਹਾਂ ਅਸੀ ਆਉਣ ਵਾਲੇ ਮਹਿਨਿਆਂ ਵਿਚ ਆਪਣੇ ਕੈਨੇਡੀਅਨ ਸਟਾਫ ਨੂੰ ਛੁਟੀ ਦੇਣ ਤੋ ਟੋਰਾਂਟੋ ਦੇ ਹੈਡਕੁਆਟਰਾਂ ਸਮੇਤ ਕੈਨੇਡਾ ਵਿਚ ਆਪਣੀ ਸਾਰੀ ਜਾਇਦਾਦ ਵੇਚਣ ਦੀ ਯੋਜਨਾ ਬਣਾ ਰਹੇ ਹਾਂ।

ਇਸ ਤੋਂ ਇਲਾਵਾ ਟੋਰਾਂਟੋ ਹੈਡਕੁਆਟਰਾਂ ਸਮੇਤ ਇਕ ਐਡੋਵਮੈਂਟ ਫੰਡ ਬਣਾਉਣ ਲਈ ਜੋ ਅਜੇ ਵੀ ਚਲ ਰਹੇ ਕਈ ਪ੍ਰਜੈਕਟਾਂ ਦੇ ਮੁਕੰਮਲ ਹੋਣ ਲਈ ਭੁਗਤਾਨ ਕਰੇਗਾ। ਐਡੋਵਮੈਂਟ ਫੰਡ ਕਈ ਵੱਡੇ ਪੈਮਾਨਿਆਂ ਦੇ ਪ੍ਰਜੈਕਟਾਂ ਜਿਵੇਂ ਕੀ ਕੀਨੀਆ ਵਿਚ ਇੱਕ ਹਸਪਤਾਲ ਤੇ ਕਾਲਜ ਤੇ ਇਕ ਖੇਤੀਬਾੜੀ ਸਿਖਲਾਈ ਕੇਂਦਰ ਲਈ ਸਹਾਇਤਾ ਲਈ ਵਰਤਿਆ ਜਾਵੇਗਾ।  ਮਾਰਕ ਕਿਲਬਰਗਰ ਨੇ ਇੱਕ ਰੀਲੀਜ਼ ਵਿਚ ਕਿਹਾ ਕਿ ਅਸੀ ਇਨਾਂ ਸਾਰੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ। ਇਸ ਸਾਲ ਵੁਈ ਚੈਰਿਟੀ ਕੈਨੇਡਾ ਦੀ 25ਵੀਂ ਵਰੇਗੰਢ ਹੈ। ਅਸੀ ਇਸ ਸਾਲ ਇੱਕ ਅਡੋਵਮੈਂਟ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਉਹ ਇਸ ਤਰਾਂ ਨਹੀਂ ਸੀ। ਉਨਾਂ ਕਿਹਾ ਮੈਨੂੰ ਭਰੋਸਾ ਹੈ ਕਿ ਅਸੀ ਅਗੇ ਇਕ ਰਸਤਾ ਲੱਭ ਲਿਆ ਹੈ ਜੋ ਕਮਿਊਨੀਟੀ ਵਿਚ ਕਮਜ਼ੋਰ ਲੋਕਾਂ ਦੀ ਰੱਖਿਆ ਤੇ ਸਹਾਇਤਾ ਕਰਨਾ ਜਾਰੀ ਰਖਦਾ ਹੈ ਜਿਥੇ ਅਸੀ ਕੰਮ ਕਰਦੇ ਹਾਂ ਖਾਸ ਕਰਕੇ ਬੱਚੇ, ਸਾਡੇ ਕੰਮ ਦਾ ਸਥਾਈ ਪ੍ਰਭਾਵ ਬਹੁਤ ਸਾਰੇ ਲੋਕਾਂ ਦੁਆਰਾ ਸੰਭਵ ਹੋਇਆ ਹੈ। ਜਿਨਾਂ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਵੁਈ ਚੈਰਿਟੀ ਕੈਨੇਡਾ ਦਾ ਸਮਰਥਨ ਕੀਤਾ। ਇਸ ਲਈ ਅਸੀ ਬਹੁਤ ਸ਼ੁਕਰਗੁਜ਼ਾਰ ਹਾਂ।

Related News

ਸੰਯੁਕਤ ਰਾਜ ਦੇ ਨੁਮਾਇੰਦੇ ਕੈਨੇਡੀਅਨਾਂ ਨੂੰ ਪੁਆਇੰਟ ਰਾਬਰਟਸ ਦੇ ਵਸਨੀਕਾਂ ਲਈ ਸਰਹੱਦੀ ਛੋਟਾਂ ਦੀ ਕਰ ਰਹੇ ਨੇ ਮੰਗ

Rajneet Kaur

ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ‘ਚ ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਦਿੱਤਾ ਖ਼ਾਸ ਅਹੁਦਾ

Vivek Sharma

ਕੈਨੇਡੀਅਨ ਫੌਜ ਕੋਵਿਡ 19 ਟੀਕਿਆਂ ਨੂੰ ਦੇਸ਼ ਭਰ ‘ਚ ਪਹੁੰਚਾਉਣ ਲਈ ਨਿਭਾਵੇਗੀ ਅਹਿਮ ਭੂਮਿਕਾ

Rajneet Kaur

Leave a Comment