channel punjabi
Canada International News North America

ਬਲਾਕ ਕਿਉਬਕੋਇਸ ਲੀਡਰ ਯਵੇਸ-ਫ੍ਰੈਂਕੋਇਸ ਬਲੈਂਚੇਟ ਨੇ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਕੀਤੀ ਮੰਗ

ਹਾਊਸ ਆਫ ਕਾਮਨਜ ਦੀ ਬੁਧਵਾਰ ਨੂੰ ਹੋਈ ਵਿਸ਼ੇਸ਼ ਸਿਟਿੰਗ ਵਿੱਚ WE ਚੈਰਿਟੀ ਨਾਲ ਜੁੜੇ ਸਟੂਡੈਂਟ ਗ੍ਰਾਂਟ ਵਿਵਾਦ ਨੂੰ ਲੈ ਕੇ ਸਵਾਲ ਜਵਾਬ ਚੱਲਦੇ ਰਹੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਿਟਿੰਗ ਵਿੱਚ ਹਾਜ਼ਰ ਨਹੀਂ ਹੋਏ । ਇਸ ਦੌਰਾਨ ਬਲਾਕ ਕਿਉਬਕੋਇਸ( bloc quebecois)  ਵੱਲੋਂ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾਂਦੀ ਰਹੀ। ਬਲਾਕ ਨੇ ਤਾਂ ਇੱਥੋਂ ਤੱਕ ਆਖਿਆ ਕਿ ਜੇ ਟਰੂਡੋ ਅਜਿਹਾ ਨਹੀਂ ਕਰਨਗੇ ਤਾਂ ਸਾਰੇ ਚੋਣਾਂ ਲਈ ਤਿਆਰ ਰਹਿਣ।
ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਭਾਵੇਂ ਟਰੂਡੋ ਹਾਊਸ ਵਿੱਚ ਮੌਜੂਦ ਨਹੀਂ ਸਨ ਪਰ ਵਿੱਤ ਮੰਤਰੀ ਬਿਲ ਮੌਰਨਿਊ ਤੇ ਕੈਬਨਿਟ ਦੇ ਹੋਰਨਾਂ ਮੈਂਬਰਾਂ ਨੇ ਕੋਵਿਡ-19 ਬਾਰੇ ਸਰਕਾਰ ਦੀ ਪਹੁੰਚ ਤੇ ਨਜ਼ਰੀਏ ਨੂੰ ਸਪਸ਼ਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪ੍ਰਸ਼ਨ ਕਾਲ ਦੌਰਾਨ ਵਾਰੀ ਵਾਰੀ ਇਹ ਵੀ ਪੁੱਛਿਆ ਗਿਆ ਕਿ ਗਰਮੀਆਂ ਵਿੱਚ ਪਹਿਲਾਂ ਤੋਂ ਹੀ ਅਰੇਂਜ ਕੀਤੀਆਂ ਗਈਆਂ ਚਾਰ ਵਿਸ਼ੇਸ਼ ਸਿਟਿੰਗਜ਼ ਵਿੱਚੋਂ ਇਸ ਤੀਜੀ ਸਿਟਿੰਗ ਵਿੱਚ ਵੀ ਟਰੂਡੋ ਕਿਉਂ ਨਹੀਂ ਪਹੁੰਚੇ। ਕੁੱਝ ਐਮਪੀਜ਼ ਨੇ ਆਖਿਆ ਕਿ ਟਰੂਡੋ ਵਰਚੂਅਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦੇ ਰਹੇ ਹਨ।

ਦੱਸ ਦਈਏ ਕੀ ਇਹ ਕਿਹਾ ਜਾ ਰਿਹਾ ਹੈ ਕਿ ਟਰੂਡੋ WE ਚੈਰਿਟੀ ਦੇ ਵਿਵਾਦ ਤੋਂ ਕਿਨਾਰਾ ਕਰਦੇ ਹੋਏ ਇਸ ਸਿਟਿੰਗ ਦਾ ਹਿੱਸਾ ਨਹੀਂ ਬਣੇ। ਟਰਡੋ ਤੇ ਜਿਆਦਾ ਸਮੇਂ ਆਪਣੇ ਪਰਿਵਾਰ ਨਾਲ ਛੁਟੀਆਂ ਬਿਤਾਉਣ ਵਰਗੇ ਇਲਜ਼ਾਮ ਵੀ ਲੱਗ ਰਹੇ ਹਨ। WE ਚੈਰਿਟੀ ਵਿਵਾਦ ਦੇ ਸਬੰਧ ਵਿੱਚ ਟਰੂਡੋ ਤੇ ਮੌਰਨਿਊ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਚੁੱਕੇ ਹਨ । ਇਹ ਉਨ੍ਹਾਂ ਕਈ ਕਮੇਟੀਆਂ ਵਿੱਚੋਂ ਇੱਕ ਹੈ ਜਿਹੜੀਆਂ ਇਸ ਵਿਵਾਦ ਦੇ ਵਿਵਾਦਗ੍ਰਸਤ ਸਟੂਡੈਂਟ ਗ੍ਰਾਂਟ ਡੀਲ ਦਾ ਮੁਲਾਂਕਣ ਕਰ ਰਹੀਆਂ ਹਨ।

ਹਾਊਸ ਦੀ ਐਥਿਕਸ ਕਮੇਟੀ ਇਸ ਮਾਮਲੇ ਵਿੱਚ ਟਰੂਡੋ ਤੋਂ ਹੋਰ ਕਾਫੀ ਕੁੱਝ ਜਾਨਣਾ ਚਾਹੁੰਦੀ ਹੈ । ਜਿਸ ਵਿੱਚ ਗ੍ਰਾਂਟ ਪ੍ਰੋਗਰਾਮ ਬਾਰੇ ਕੈਬਨਿਟ ਵਿੱਚ ਹੋਏ ਹੋਰ ਵਿਚਾਰ ਵਟਾਂਦਰੇ ਦਾ ਜ਼ਿਕਰ ਤੇ ਵੇਰਵਾ ਹੋਵੇਗਾ ।

ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਵੀ ਇਸ ਸਿਟਿੰਗ ਵਿੱਚ ਆਖਰੀ ਵਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਹਿਸਾ ਲੈਣ ਪਹੁੰਚੇ ਸਨ, ਤੇ ਉਨ੍ਹਾਂ ਆਖਿਆ ਕਿ ਟਰੂਡੋ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ।  ਉਹ ਜਵਾਬਦੇਹੀ ਤੋਂ ਭੱਜ ਰਹੇ ਹਨ।  ਉਹ ਇਹ ਦੱਸਣ ਤੋਂ ਕਤਰਾ ਰਹੇ ਹਨ ਕਿ ਉਨ੍ਹਾਂ ਟੈਕਸਦਾਤਾਵਾਂ ਦਾ ਪੈਸਾ ਆਪਣੀ ਲਿਹਾਜੀ WE ਚੈਰਿਟੀ ਦੇ ਆਪਣੇ ਦੋਸਤਾਂ ਨੂੰ ਕਿਉਂ ਦਿੱਤਾ । ਐਨਡੀਪੀ ਆਗੂ ਜਗਮੀਤ ਸਿੰਘ ਨੇ ਸਰਕਾਰ ਵੱਲੋਂ ਇਸ ਏਡ ਪ੍ਰੋਗਰਾਮ ਨੂੰ ਹੈਂਡਲ ਕਰਨ ਦੇ ਸਰਕਾਰ ਦੇ ਤਰੀਕੇ ਉੱਤੇ ਸਵਾਲ ਕੀਤਾ।  ਉਨ੍ਹਾਂ ਆਖਿਆ ਕਿ ਇਸ ਸਾਰੇ ਮਾਮਲੇ ਤੋਂ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਲਿਬਰਲ ਲੋਕਾਂ ਦੀ ਮਦਦ ਕਰਨ ਦੀ ਥਾਂ ਆਪਣੀ ਮਦਦ ਕਰ ਰਹੇ ਹਨ।

Related News

ਕੈਨੇਡਾ ‘ਚ ਬੈਠ ਕੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

Rajneet Kaur

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

ਬਰੈਂਪਟਨ ਸਿਟੀ ਕੌਂਸਲ ਨੇ ਪਾਰਕਿੰਗ ਨਿਯਮਾਂ ਸੰਬੰਧੀ ਕੀਤਾ ਵੱਡਾ ਬਦਲਾਅ

Vivek Sharma

Leave a Comment