channel punjabi
Canada International News North America

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

ਮੁਸ਼ਕਿਲਾਂ ਚ ਘਿਰੇ ਟਰੂਡੋ ਦਾ ਧਿਆਨ ਭਟਕਾਉਣ ਲਈ ਨਵਾਂ ਪੈਂਤੜਾ !

ਟਰੂਡੋ ਸਰਕਾਰ ਦੀ ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਲੀ ਦਾ ਬਕਰਾ ਬਣਾਉਣ ਦੀ ਸਾਜ਼ਿਸ਼ !

ਓਟਾਵਾ : WE ਸੰਸਥਾ ਨਾਲ ਕੀਤੇ ਸਮਝੌਤੇ ਦੇ ਮੁੱਦੇ ‘ਤੇ ਟਰੂਡੋ ਸਰਕਾਰ ਲਗਾਤਾਰ ਵਿਰੋਧੀਆਂ ਦੇ ਹਮਲੇ ਝੇਲ ਰਹੀ ਹੈ। ਬੀਤੇ ਦਿਨੀਂ ਵਿੱਤ ਮੰਤਰੀ ਬਿੱਲ ਮੋਰਨੈਓ ਦੇ ਸੰਸਦ ਕਮੇਟੀ ਮੈਂਬਰਾਂ ਸਾਹਮਣੇ ਪੇਸ਼ ਹੋਣ, ਅਤੇ ਉਹਨਾਂ ਦੇ ਗ਼ਲਤੀ ਸਵੀਕਾਰ ਕਰਨ ਤੋਂ ਬਾਅਦ ਵਿਰੋਧੀ ਦੋਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਧਰ ਇਸ ਵਿਚਾਲੇ ਟਰੂਡੋ ਸਰਕਾਰ ਵੱਲੋਂ ਇੱਕ ਜੂਨੀਅਰ ਮੰਤਰੀ ਦੇ ਸਿਰ ਇਸਦਾ ਠੀਕਰਾ ਭੰਨਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ । ਸੂਤਰਾਂ ਅਨੁਸਾਰ ਬਰਦੀਸ਼ ਚੱਗਰ ਨੂੰ ਇਸ ਮਾਮਲੇ ਵਿੱਚ ਉਲਝਾਇਆ ਜਾ ਸਕਦਾ ਹੈ।

ਇੱਕ ਸੀਨੀਅਰ ਪੱਤਰਕਾਰ ਅਨੁਸਾਰ, ਮੈਨੂੰ ਨਹੀਂ ਪਤਾ ਕਿ ਉਸਨੂੰ (ਚੱਗਰ) ਅਜੇ ਤੱਕ ਇਸਦਾ ਅਹਿਸਾਸ ਹੋਇਆ ਹੈ ਜਾਂ ਨਹੀਂ, ਪਰ ਬਰਦੀਸ਼ ਚੱਗਰ ਨੂੰ ਇੱਕ ਵੱਡੇ ਨੁਕਸਾਨ ਲਈ ਤਿਆਰ ਕੀਤਾ ਜਾ ਰਿਹਾ ਹੈ।

ਜਸਟਿਨ ਟਰੂਡੋ ਦੀ ਸਰਕਾਰ ਵਿਚ ਜੂਨੀਅਰ ਮੰਤਰੀ ਚੱਗਰ ਨੂੰ ਦੋਵਾਂ ਬੈਕ ਬੈਂਚ ਦੇ ਸੰਸਦ ਮੈਂਬਰਾਂ ਅਤੇ ਵਿੱਤ ਮੰਤਰੀ ਬਿੱਲ ਮੋਰਨੈਓ ਨੇ WE ਦੇ ਮੁਸ਼ਕਲ ਵਿਚਲੇ ਵਿਅਕਤੀ ਵਜੋਂ ਬੁਲਾਇਆ ਹੈ।


ਤਸਵੀਰ: ਬਿੱਲ ਮੋਰਨੌਓ

ਬਿੱਲ ਮੋਰਨੌਓ ਨੇ ਬੁੱਧਵਾਰ ਨੂੰ ਵਿੱਤ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ,“ਮੈਂ ਜ਼ਿੰਮੇਵਾਰ ਮੰਤਰੀ ਨਹੀਂ ਸੀ। ਜਿਵੇਂ ਕਿ ਮੈਂ ਆਪਣੀਆਂ ਤਿਆਰ ਟਿੱਪਣੀਆਂ ਵਿਚ ਦੱਸਿਆ ਕਿ ਉਹ ਮੰਤਰੀ ਚੱਗਰ ਸਨ”

ਉਧਰ WE ਸਮਝੌਤੇ ਦੀ ਜਾਂਚ ਕਰ ਰਹੀ ਕਮੇਟੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਤ ਮੰਤਰੀ ਨੇ ਇਸ ਤਰ੍ਹਾਂ ਦਿੱਤੇ :-

ਇਹ ਸਵਾਲ ਪੁੱਛੇ ਜਾਣ’ਤੇ ਕਿ,“ਦਸਤਾਵੇਜ਼ ‘ਤੇ ਕਿਸ ਨੇ ਦਸਤਖਤ ਕੀਤੇ’ ਤਾਂ ਜਵਾਬ ਸੀ ਕਿ ਮੈਨੂੰ ਅਸਲ ਵਿਚ ਇਸ ਬਾਰੇ ਪਤਾ ਨਹੀਂ ਹੈ, ਮੇਰਾ ਮੰਨਣਾ ਮੰਤਰੀ ਚੱਗਰ ਹੋਵੇਗਾ। ”

ਬਾਅਦ ਵਿਚ ਗਵਾਹੀ ਵਿਚ, ਉਸ ਨੂੰ ਬੈਕਬੈਂਚ ਟੋਰਾਂਟੋ ਲਿਬਰਲ ਸੰਸਦ ਮੈਂਬਰ ਜੂਲੀ ਡੀਜਰੋਵਿਕਜ਼ ਨੇ ਇਸ ਬਾਰੇ ਦੁਬਾਰਾ ਸਪੱਸ਼ਟ ਕਰਨ ਲਈ ਕਿਹਾ ।

“ਕੀ ਤੁਸੀਂ ਕਮੇਟੀ ਲਈ ਇਹ ਸਪੱਸ਼ਟ ਕਰ ਸਕਦੇ ਹੋ ਕਿ ਅੰਤਮ ਸਮਝੌਤੇ ‘ਤੇ ਹਸਤਾਖਰ ਕਰਨਾ ਮੰਤਰੀ ਚੱਗਰ ਦੀ ਜ਼ਿੰਮੇਵਾਰੀ ਸੀ ਅਤੇ ਇਹ ਆਪਣੇ ਜਾਂ ਵਿੱਤ ਵਿਭਾਗ ਦੀ ਨਹੀਂ ਸੀ?” ਡੀਜ਼ਰੋਵਿਜ਼ ਨੇ ਪੁੱਛਿਆ।

“ਤੁਹਾਡਾ ਦਾਅਵਾ ਸਹੀ ਹੈ,” ਬਿੱਲ ਮੋਰਨੀਓ ਨੇ ਕਿਹਾ।


ਤਸਵੀਰ: ਬਰਦੀਸ਼ ਚੱਗਰ

ਕਮੇਟੀ ਵਿੱਚ ਸ਼ਾਮਲ ਸੰਸਦ ਮੈਂਬਰਾਂ ਦਾ ਮੰਨਣਾ ਹੈ ਅਪਣੀਆਂ ਗਲਤੀਆਂ ਤੋਂ ਧਿਆਨ ਭਟਕਾਉਣ ਲਈ ਟਰੂਡੋ ਸਰਕਾਰ ਬਰਦੀਸ਼ ਚੱਗਰ ਨੂੰ ਮੋਹਰਾ ਬਣਾ ਸਕਦੀ ਹੈ ।

Related News

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

ਬਰੈਂਪਟਨ  ਦੇ ਇੱਕ ਘਰ ‘ਚ ਤਿੰਨ ਵਿਅਕਤੀਆਂ ਨੂੰ ਚਾਕੂ ਮਾਰਨ ਵਾਲਾ ਸ਼ੱਕੀ ਵਿਅਕਤੀ ਹਿਰਾਸਤ ‘ਚ : ਪੁਲਿਸ

Rajneet Kaur

ਸੰਯੁਕਤ ਰਾਸ਼ਟਰ ਨੇ ਭਾਰਤੀ ਪੁਲਾੜ ਏਜੰਸੀ ‘ਇਸਰੋ’ ਦੀ ਕੀਤੀ ਸ਼ਲਾਘਾ,’ਭੁਵਨ ਪੋਰਟਲ’ ਸਰਕਾਰਾਂ ਲਈ ਬਣਿਆ ਤਾਰਨਹਾਰ

Vivek Sharma

Leave a Comment