channel punjabi
Canada International News North America

ਜਾਰਜ ਫਲਾਈਡ ਤੋਂ ਬਾਅਦ ਅਮਰੀਕੀ ਪੁਲਿਸਕਰਮੀ ਨੇ ਭਾਰਤੀ ਸ਼ਖਸ ਦੀ ਗਰਦਨ ‘ਤੇ ਰੱਖਿਆ ਗੋਡਾ, ਲੋਕਾਂ ਵੱਲੋਂ ਪ੍ਰਦਰਸ਼ਨ ਜਾਰੀ

ਵਾਸ਼ਿੰਗਟਨ: ਅਮਰੀਕੀ ਪੁਲਿਸ ਵਾਲਿਆਂ ਨੇ ਇੱਕ ਵਾਰ ਫਿਰ 25 ਮਈ ਨੂੰ ਮਿਲੀਪੋਲਿਸ ‘ਚ ਅਫਰੀਕੀ-ਅਮਰੀਕੀ ਜੌਰਜ ਫਲਾਈਡ ਦੀ ਹੱਤਿਆ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਜਿਸਤੋਂ ਬਾਅਦ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਦਰਅਸਲ ਅਮਰੀਕੀ ਪੁਲਿਸ ਨੇ ਇਸ ਵਾਰ ਭਾਰਤੀ ਮੂਲ ਦੇ ਇਕ ਵਿਅਕਤੀ ਤੇ ਅਪਣੀ ਬੇ-ਰਹਿਮੀ ਦਿਖਾਈ ਹੈ।

ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਨਿਊਯਾਰਕ ‘ਚ ਭਾਰਤੀ ਮੂਲ ਦੇ ਯੁਗੇਸ਼ਵਰ ਗੇਂਦਾਪ੍ਰਸਾਦ ਦੀ ਗ੍ਰਿਫਤਾਰੀ ਦੌਰਾਨ ਪੁਲਿਸਕਰਮੀ  ਆਪਣੇ ਗੋਡੇ ਨਾਲ ਉਸਦੀ ਗਰਦਨ ਦਬਾ ਰਿਹਾ ਹੈ। ਯੁਗੇਸ਼ਵਰ ਨੂੰ ਸ਼ੇਨੇਕਟੇਡੀ ਸ਼ਹਿਰ ‘ਚ ਗ੍ਰਿਫਤਾਰ ਕੀਤਾ ਗਿਆ ਸੀ।

ਦੱਸ ਦਈਏ ਗੇਂਦਾ ਪ੍ਰਸਾਦ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸਦੀ ਜਾਨ ਬਚ ਗਈ ਹੈ। ਜਿਸ ਤੋਂ ਬਾਅਦ ਯੁਗੇਸ਼ਵਰ ਨੇ ਸ਼ੇਨੇਕਟੇਡੀਪੁਲਿਸ ਹੈੱਡਕੁਆਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ।

ਗੇਂਦਾਪ੍ਰਸਾਦ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਸਨੂੰ ਕਾਰ ਵਿੱਚ ਬਿਠਾਇਆ ਸੀ ਤਾਂ ਉਹ ਬੇਹੋਸ਼ ਹੋ ਗਿਆ ਸੀ। ਉਸਨੂੰ ਹਸਪਤਾਲ ਪਹੁੰਚ ਕੇ ਹੋਸ਼ ਆਇਆ।

ਦੋਸ਼ੀ ਪੁਲਿਸ ਕਰਮੀ ਨੂੰ ਡੈਸਕ ਡਿਊਟੀ ‘ਚ ਲਗਾ ਦਿੱਤਾ ਗਿਆ ਹੈ।

Related News

ਵੈਸਟਬੋਰੋ ਬੀਚ ਤੋਂ ਲਾਪਤਾ ਹੋਈ ਕੁੜੀ ,ਪੁਲਿਸ ਵਲੋਂ ਭਾਲ ਜਾਰੀ

team punjabi

ਪ੍ਰੀਮੀਅਰ ਫੋਰਡ ਨੇ ਰਾਸ਼ਟਰਪਤੀ ਟਰੰੰਪ ਵਲੋਂ ਕੈਨੇਡਾ ‘ਚ ਨਵੇਂ ਸਿਰੇ ਤੋਂ ਐਲੂਮੀਨੀਅਮ ਟੈਰਿਫ ਲਾਏ ਜਾਣ ਦੀ ਸਖਤ ਸ਼ਬਦਾਂ ‘ਚ ਕੀਤੀ ਨਿੰਦਾ

Rajneet Kaur

ਸਕੂਲ ਖੋਲਣ ਦੇ ਮੁੱਦੇ ‘ਤੇ ਅਧਿਆਪਕਾਂ ਅਤੇ ਓਂਟਾਰੀਓ ਸਰਕਾਰ ਵਿਚਾਲੇ ਰੇੜਕਾ ਜਾਰੀ

Vivek Sharma

Leave a Comment