channel punjabi
Canada International News North America

ਰਾਸ਼ਟਰਪਤੀ ਡੋਨਾਲਡ ਟਰੰਪ ਬੇਰੂਤ ਦੀ ਮਦਦ ਲਈ ‘ਅੰਤਰਰਾਸ਼ਟਰੀ ਕਾਨਫਰੰਸ ਕਾਲ’ ਵਿੱਚ ਲੈਣਗੇ ਹਿੱਸਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਫਰਾਂਸ ਹਮਰੁਤਬਾ ਇਮੈਨੁਏਲ ਮੈਕਰੋਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਹੋਏ ਇਕ ਜ਼ਬਰਦਸਤ ਧਮਾਕੇ ਤੋਂ ਬਾਅਦ ਮਦਦ ਭੇਜਣ ’ਤੇ ਸਹਿਮਤੀ ਪ੍ਰਗਟਾਈ ਹੈ।

ਯੂ.ਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਬੇਰੂਤ ਵਿਚ ਹੋਏ ਵੱਡੇ ਧਮਾਕੇ ਤੋਂ ਬਾਅਦ ਲੇਬਨਾਨ ਦੀ ਮਦਦ ਦੀ ਮੰਗ ਕਰਨ ਵਾਲੀ ਇਕ ਅੰਤਰ ਰਾਸ਼ਟਰੀ ਕਾਨਫਰੰਸ ਕਾਲ ਵਿਚ ਹਿੱਸਾ ਲੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਇਸ ਕਾਨਫਰੰਸ ਦੇ ਪ੍ਰਬੰਧਕ ਹਨ।

ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਕਿਹਾ, “ਐਤਵਾਰ ਨੂੰ ਅਸੀਂ ਰਾਸ਼ਟਰਪਤੀ ਮੈਕਰੋਨ, ਲੈਬਨੀਜ਼ ਦੇ ਨੇਤਾਵਾਂ ਅਤੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਕਾਨਫਰੰਸ ਸੱਦੇ ‘ਤੇ ਗੱਲਬਾਤ ਕਰਾਂਗੇ।” ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਤਿੰਨ ਅਮਰੀਕੀ ਹਵਾਈ ਜਹਾਜ਼ ਰਾਹਤ ਸਪਲਾਈ ਲੈਬਨਾਨ ਜਾ ਰਹੇ ਹਨ। ਟੀਮ ਵਿੱਚ ਬਚਾਅ ਟੀਮਾਂ ਅਤੇ ਸਿਹਤ ਕਰਮਚਾਰੀ ਵੀ ਸ਼ਾਮਲ ਹਨ।

ਦਸ ਦਈਏ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਦੋ ਧਮਾਕਿਆਂ ਨੇ ਮੰਗਲਵਾਰ ਨੂੰ ਪੂਰੀ ਕੌਮ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਧਮਾਕਿਆਂ ਵਿਚ 113 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਜਦੋਂ ਕਿ 4000 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਬੇਰੂਤ ਬੰਦਰਗਾਹ ‘ਤੇ ਹੋਏ ਇਨ੍ਹਾਂ ਧਮਾਕਿਆਂ ਤੋਂ ਪਹਿਲਾਂ ਜਿੱਥੇ ਆਮ ਦਿਨਾਂ ਦੀ ਤਰ੍ਹਾਂ ਹਲਚਲ ਸੀ, ਹੁਣ ਤਬਾਹੀ ਦਾ ਦ੍ਰਿਸ਼ ਹੈ।

 

Related News

ਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰ

Rajneet Kaur

ਰਾਸ਼ਟਰਪਤੀ ਟਰੰਪ ਦੇ ਟੈਕਸ ਦਸਤਾਵੇਜ਼ ਜਨਤਕ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ

Vivek Sharma

ਹੁਣ ਸਕੂਲਾਂ ਵਿਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ !

Vivek Sharma

Leave a Comment