channel punjabi
international news North America Uncategorized

ਸਕਾਟਲੈਂਡ ਦੇ ਗਲਾਸਗੋ ‘ਚ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਪੁਲਿਸ ਨੇ ਦੋਸ਼ੀ ਨੂੰ ਮੌਕੇ ‘ਤੇ ਮਾਰੀ ਗੋਲੀ

drad

ਲੰਦਨ: ਬ੍ਰਿਟੇਨ ‘ਚ ਇੱਕ ਵਾਰ ਫਿਰ ਚਾਕੂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਸਕਾਟਲੈਂਡ ਦੇ ਗਲਾਸਗੋ ‘ਚ ਵੈਸਟ ਜਾਰਜ ਸਟ੍ਰੀਟ ‘ਚ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਛੇ ਲੋਕ ਜ਼ਖਮੀ ਵੀ ਹੋਏ ਹਨ।ਦੱਸ ਦਈਏ ਪੁਲਿਸ ਨੇ ਦੋਸ਼ੀ ਨੂੰ ਮਾਰ ਦਿਤਾ ਹੈ।ਹਾਲਾਂਕਿ ਅਜੇ ਤੱਕ ਉਸਦੀ ਕੋਈ ਪਛਾਣ ਨਹੀਂ ਹੋ ਸਕੀ, ਪਰ ਪੁਲਿਸ ਨੇ ਕਿਹਾ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ।

ਸਕਾਟਿਸ਼ ਪੁਲਿਸ ਫੈਡਰੇਸ਼ਨ ਨੇ ਦੱਸਿਆ ਕਿ ਇੱਕ ਪੁਲਿਸ ਅੀਧਕਾਰੀ ਤੇ ਵੀ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਤੇ ਹੁਣ ਪੁਲਿਸ ਅਧਿਕਾਰੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸਕਾਟਲੈਂਡ ਦੇ ਨਿਆਂ ਮੰਤਰੀ ਹਮਜ਼ਾ ਯੂਸਫ ਨੇ ਟਵੀਟ ਕੀਤਾ ਕਿ ਸਰਕਾਰ ਨੂੰ ਸਥਿਤੀ ਬਾਰੇ ਦੱਸਿਆ ਜਾ ਰਿਹਾ ਹੈ।

 

ਉੱਥੇ ਹੀ ਘਟਨਾ ਸਥਾਨ ‘ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆਂ ਹੈ ਕਿਉਸ ਨੇ ਚਾਰ ਲੋਕਾਂ ਨੂੰ ਐਂਬੂਲੈਂਸ ‘ਚ ਲੈ ਕੇ ਜਾਂਦੇ ਹੋਏ ਦੇਖਿਆ ਹੈ। ਉਸਨੇ ਕਿਹਾ ਹੈ ਕਿ ਇੱਕ ਅਫਰੀਕੀ ਮੂਲ ਦਾ ਆਦਮੀ ਜ਼ਮੀਨ ਤੇ ਪਿਆ ਸੀ। ਉਸਨੇ ਜੁੱਤੀ ਨਹੀਂ ਪਾਈ ਹੋਈ ਸੀ।ਉਸਦੇ ਸਰੀਰ ‘ਚ ਜ਼ਖਮ ਸਨ,ਕਿਹਾ ਜਾ ਰਿਹਾ ਹੈ ਕਿ ਉਹ ਦੋਸ਼ੀ ਸੀ ਅਤੇ ਪੁਲਿਸ ਨੇ ਉਸਨੂੰ ਗੋਲੀ ਮਾਰ ਦਿੱਤੀ ਹੈ”।

ਇਸ ਘਟਨਾ ‘ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਹਮਦਰਦੀ ਸਾਰੇ ਪੀੜਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।ਜਾਨਸਨ ਨੇ ਸੁਰੱਖਿਆ ਬਲਾਂ ਦਾ ਵੀ ਧੰਨਵਾਦ ਕੀਤਾ ਹੈ।

drad

Related News

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਥਾ ਨੂੰ 49,58,71,54,800 ਰੁਪਏ ਦਿੱਤੇ, ਜਾਂਚ ਸ਼ੁਰੂ

team punjabi

ਹਾਈਡਰੋਕਲੋਰੋਕਵੀਨ ਦਾ ਨਿਰੀਖਣ ਫੇਲ੍ਹ, ਕੋਰੋਨਾ ਖਿਲਾਫ਼ ਦਵਾਈ ਨੂੰ ਦੱਸਿਆ ਬੇਕਾਰ

team punjabi

ਡੈਕਸਾਮੈਥਾਸੋਨ ਕੋਵਿਡ ਦਾ ਇਲਾਜ ਨਹੀਂ: WHO

team punjabi

Leave a Comment

[et_bloom_inline optin_id="optin_3"]