channel punjabi
Canada International News North America

UBC ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ ਦੁਨੀਆਂ ਦੇ 38 ਨੌਜਵਾਨਾਂ ‘ਚੋਂ ਇਕ ਹੈ ਜੋ ਕਲਿੰਟਨ ਫ਼ਾਊਂਡੇਸ਼ਨ ਗਰਾਂਟ ਪ੍ਰਾਪਤ ਕਰੇਗਾ

ਵੈਨਕੂਵਰ: ਕਹਿੰਦੇ ਨੇ ਪੰਜਾਬੀ ਜਿਥੇ ਵੀ ਜਾਣ ਆਪਣੀ ਵਖਰੀ ਪਹਿਚਾਣ ਬਣਾ ਹੀ ਲੈਂਦੇ ਹਨ। ਕੁਝ ਇਸ ਤਰ੍ਹਾਂ ਦੀ ਹੀ ਅੱਲਗ ਪਹਿਚਾਣ ਬਣਾਈ ਹੈ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ ਨੇ,  ਜੋ ਦੁਨੀਆਂ ਦੇ 38 ਨੌਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਵਡਮੁੱਲਾ ਯੋਗਦਾਨ ਪਾਉਣ ਸਦਕਾ ਕਲਿੰਟਨ ਫ਼ਾਊਂਡੇਸ਼ਨ ਤੋਂ ਗਰਾਂਟ ਲਈ ਚੁਣਿਆ ਗਿਆ ਹੈ।

ਕਲਿੰਟਨ ਗਲੋਬਲ ਇਨੀਸ਼ੀਏਟਿਵ ਯੂਨੀਵਰਸਿਟੀ ਦੇ ਕੌਵਿਡ-19 ਸਟੂਡੈਂਟ ਐਕਸ਼ਨ ਫ਼ਡ ਲਈ ਵੱਖ-ਵੱਖ ਮੁਲਕਾਂ ਦੇ 1400 ਨੌਜਵਾਨਾਂ ਨੇ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀਆਂ ਦੀ ਪੜਤਾਲ ਤੋਂ ਬਾਅਦ 38 ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ‘ਚੋਂ ਦੋ ਕੈਨੇਡਾ ਨਾਲ ਸਬੰਧਤ ਹਨ।

ਕਲਿੰਟਨ ਫ਼ਾਊਂਡੇਸ਼ਨ ਤੋਂ ਮਿਲਣ ਵਾਲੀ ਗਰਾਂਟ ਦੀ ਵਰਤੋਂ ਲੋਕਾਂ ਨੂੰ ਕੋਵਿਡ 19 ਤੋਂ ਜਾਗਰੂਕ ਕਰਨ ਲਈ ਕੀਤੀ ਜਾਵੇਗੀ, ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਕੋਵਿਡ 19 ਤੋਂ ਸੁਰੱਖਿਅਤ ਰੱਖ ਸਕਦੇ ਹਾਂ।

ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਤਹਿਤ ਲਗਾਤਾਰ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਹੋਰ ਸਟਾਫ਼ ਨੂੰ ਸਿਹਤ ਮਾਪਦੰਡ ਬਰਕਰਾਰ ਰੱਖਣ ਵਾਰੇ ਜਾਣਕਾਰੀ ਦਿਤੀ ਜਾਵੇਗੀ।

ਦੱਸ ਦਈਏ ਸੁਖਮੀਤ ਸਿੰਘ ਸੱਚਲ 24 ਸਾਲਾ ਮਨੁੱਖਤਾਵਾਦੀ, ਜਨ ਸਿਹਤ ਸੇਵਕ, ਅਤੇ ਵਾਤਾਵਰਣ ਦਾ ਵਕੀਲ ਹੈ ਜੋ ਵਿਸ਼ਵ ਵਿੱਚ ਸ਼ਾਂਤੀ ਵਧਾਉਣ ਲਈ ਅੰਤਰ ਸਭਿਆਚਾਰਕ ਸੰਵਾਦ ਦੀ ਵਿਧੀ ਨੂੰ ਮੰਨਦਾ ਹੈ।
ਉਸਨੇ ਕਈ ਕਾਰਜ ਕੀਤੇ ਹਨ ਜਿਸਦੇ ਲਈ , ਸੁਖਮੀਤ ਨੂੰ ਵੈਨਕੂਵਰ ਫਾਉਂਡੇਸ਼ਨ ਅਤੇ ਮਾਈਕਲ ਜੀਨ ਫਾਉਂਡੇਸ਼ਨ ਦੁਆਰਾ ਇੱਕ ਵਜ਼ੀਫੇ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ 2017 ਦੇ ਤਾਜ਼ਾ ਵੋਇੰਸ ਰਿਲੇਸ਼ਨਸ਼ਿਪ ਵਿੱਚ ਕੈਨੇਡਾ ਦੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਸੁਖਮੀਤ ਨੂੰ 2018 ਲਈ ਸਟਾਰਫਿਸ਼ ਕੈਨੇਡਾ ਦਾ ਚੋਟੀ ਦੇ 25 ਵਾਤਾਵਰਣ ਪ੍ਰੇਮੀ ਅੰਡਰ 25 ਵੀ ਚੁਣਿਆ ਗਿਆ ਸੀ।

ਕਲਿੰਟਨ ਫ਼ਾਊਂਡੇਸ਼ਨ ਦੇ ਇਸ ਉਪਰਾਲੇ ਤਹਿਤ ਦੁਨੀਆਂ ਭਰ ਦੀਆਂ ਯੂਨੀਵਰਸਿਟੀਜ਼ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਡਾਲਰ ਤੱਕ ਦੀ ਕੁੱਲ ਰਕਮ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਕ ਵਿਦਿਆਰਥੀ ਨੂੰ ਪੰਜ ਹਜ਼ਾਰ ਡਾਲਰ ਤੱਕ ਮਿਲਦੇ ਹਨ।

Related News

KISAN ANDOLAN: ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਉਂਟਾਰੀਓ ਵਿਧਾਨ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ, ਮੌਣ ਧਾਰਿਆ

Vivek Sharma

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਜਾਰੀ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹੋਰ ਸਖਤੀ ਦੇ ਦਿੱਤੇ ਸੰਕੇਤ

Vivek Sharma

ਲਓ! ਕੇਜਰੀਵਾਲ ਨੇ ਦਿੱਤਾ ਦਿੱਲੀ ਵਾਲਿਆਂ ਨੂੰ ਤੋਹਫ਼ਾ! ਡੀਜ਼ਲ ਸਿੱਧਾ 8 ਰੁਪਏ 36 ਪੈਸੇ ਘਟਾਇਆ

Rajneet Kaur

Leave a Comment