channel punjabi
Canada International News North America

ਬਰੈਂਪਟਨ ‘ਚ ਸੜਕ ਹਾਦਸੇ ‘ਚ ਮਾਰੇ ਗਏ 3 ਬੱਚੇ ਤੇ ਮਾਂ ਨੂੰ ਕਮਿਊਨਿਟੀ ਵਲੋਂ ਦਿੱਤੀ ਗਈ ਸ਼ਰਧਾਂਜਲੀ

ਬਰੈਂਪਟਨ : ਵੀਰਵਾਰ ਨੂੰ ਬਰੈਂਪਟਨ ਵਿਖੇ ਕੰਟਰੀਸਾਈਡ ਡਰਾਈਵ ਅਤੇ ਟੌਰਬ੍ਰੈਮ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ।ਜਿਸ ਵਿੱਚ ਇੱਕ 37 ਸਾਲ ਦੀ ਔਰਤ ਅਤੇ ਉਸਦੀਆਂ ਤਿੰਨ ਬੱਚੀਆਂ ਦੀ ਮੌਤ ਹੋ ਗਈ ਸੀ।ਇਸ ਹਾਦਸੇ ਨੇ ਪੂਰੀ ਕਮਿਊਨਿਟੀ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਮਾਜ ਸੇਵੀ ਜਥੇਬੰਦੀਆਂ ਅਤੇ ਕਮਿਊਨਿਟੀ ਵਲੋਂ ਪੀਲ ਪੁਲਿਸ ਅਤੇ ਸਿਟੀ ਕਾਂਉਸਲ ਨੂੰ ਅਪੀਲ ਕੀਤੀ ਗਈ ਕਿ ਸੂਬੇ ਵਿੱਚ ਸਪੀਡਿੰਗ ਕੈਮਰੇ ਵੀ ਲਗਾਏ ਜਾਣ, ਕਿਉਂਕਿ ਕੁਝ ਦਿਨ੍ਹਾਂ ਤੋਂ ਸਪੀਡਿੰਗ ਦੀਆਂ ਘਟਨਾਵਾਂ ਸ਼ਹਿਰ ਵਿੱਚ ਵੱਧ ਰਹੀਆਂ ਹਨ।

ਇਸ ਮੌਕੇ ਪੰਜਾਬੀ ਫੂਡ ਸੇਵਾ,ਗੁਰੁ ਨਾਨਕ ਫੂਡ ਸੇਵਾ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ਼ ਓਂਟਾਰੀਓ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਉਂਸਲਰ ਹਰਕੀਰਤ ਸਿੰਘ ਅਤੇ ਐਮਪੀ ਸੋਨੀਆਂ ਸਿੱਧੂ ਵੱਲੋਂ ਵੀ ਪਹੁੰਚ ਕੇ ਇਸ ਘਟਨਾਂ ‘ਤੇ ਦੁੱਖ ਪ੍ਰਗਟਾਇਆ ਗਿਆ।
ਦੱਸ ਦਈਏ ਥੌੜੇ ਦਿਨ ਪਹਿਲਾਂ ਹੀ ਬਰੈਂਪਟਨ ‘ਚ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਈ ਸੀ।ਜਿਸ ਕਾਰਨ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।ਇਨ੍ਹਾਂ ਪੀੜਿਤ ਲੋਕਾਂ ਨੂੰ ਤੁਰੰਤ ਲੈਂਡ ਐਬੂਲੈਂਸ ਦੇ ਜ਼ਰੀਏ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਸੀ।ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ।ਜਿੰਨ੍ਹਾਂ ‘ਚੋਂ ਹੁਣ ਇੱਕ ਮਾਂ ਅਤੇ ਉਸਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ ਹੈ।ਬਰੈਂਪਟਨ ਦੀ ਸਾਰੀ ਕਮਿਊਨਿਟੀ ਨੇ ਮਿਲ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

 

Related News

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਦਾਲਤ ਨੇ ਟਰੰਪ ਨੂੰ ਦਿੱਤਾ ਜ਼ੋਰ ਦਾ ਝਟਕਾ !

Vivek Sharma

ਓਂਟਾਰੀਓ ‘ਚ ਕੋਰੋਨਾਵਾਇਰਸ ਸੰਕ੍ਰਮਣ ਦੇ 3947 ਨਵੇਂ ਕੇਸ ਕੀਤੇ ਗਏ ਦਰਜ,99000 ਤੋਂ ਵੱਧ ਨੂੰ ਦਿੱਤੀ ਵੈਕਸੀਨ

Vivek Sharma

ਫੋਰਡ ਸਰਕਾਰ ਨੇ ਕੰਮ ਵਾਲੀ ਥਾਵਾਂ ‘ਤੇ ਕੋਵਿਡ -19 ਆਉਟਬ੍ਰੇਕ ਨੂੰ ਸਮਝਣ ਅਤੇ ਨਿਯੰਤਰਣ ਵਿਚ ਸਹਾਇਤਾ ਲਈ ਇਕ ਕੋਸ਼ਿਸ਼ ਵਜੋਂ ਸਿੱਖਿਆ ਅਤੇ ਐਨਫੌਰਸਮੈਂਟ ਮੁਹਿੰਮਾਂ ਦੀ ਕੀਤੀ ਸ਼ੁਰੂਆਤ

Rajneet Kaur

Leave a Comment