channel punjabi
Canada International News North America

ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾ ਸਕਦੀ ਹੈ , TB ਦੀ ਵੈਕਸੀਨ BCG

ਕੋਰੋਨਾ ਵਾਇਰਸ ਦਾ ਇਲਾਜ ਅਤੇ ਵੈਕਸੀਨ ਲੱਭਣ ਲਈ ਕਈ ਵਿਗਿਆਨੀ ਲੱਗੇ ਹੋਏ ਹਨ। ਅਜਿਹੇ ‘ਚ ਇਕ ਸ਼ੁਰੂਆਤੀ ਅਧਿਐਨ ਮੁਤਾਬਕ ਸਦੀਆਂ ਪੁਰਾਣਾ TB ਦਾ ਟੀਕਾ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ ‘ਚ ਖਾਸ ਭੂਮਿਕਾ ਨਿਭਾਅ ਸਕਦਾ ਹੈ।

ਦੱਸ ਦਈਏ ਦਵਾਈ ਬੀ.ਸੀ.ਜੀ ਨਾਲ ਕੋਰੋਨਾ ਵਾਇਰਸ ਕਾਰਨ ਮੌਤ ਦਰ ਨੂੰ ਘੱਟ ਕਰਨ ਦੀ ਉਮੀਦ ਜਾਗ ਰਹੀ ਹੈ। ਅਮਰੀਕਾ ਸਥਿਤ ‘ਨੈਸ਼ਨਲ ਇੰਸਟੀਟਿਊਟ ਆਫ ਐਲਰਜੀ ਐਂਡ ਇੰਫੈਕਸ਼ਨਸ ਡਿਜ਼ੀਜ਼ ਆਫ ਦ ਨੈਸ਼ਨਲ ਇੰਸਟੀਟਿਊਟ ਆਫ ਹੈਲਥ’ ਦੇ ਖੋਜੀਆਂ ਨੇ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੀ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਤੋਂ ਬਾਅਦ ਇਸ ਨੂੰ ਬੀ.ਸੀ.ਜੀ ਨਾਲ ਜੁੜਿਆ ਦੱਸਿਆ। ਇਸ ਅਧਿਐਨ ‘ਚ ਖੋਜੀਆਂ ਨੇ ਪਾਇਆ ਕਿ ਅਮਰੀਕਾ ਜਿਹੇ ਵਿਕਸਤ ਦੇਸ਼ ਦੇ ਸਟੇਟਸ ਦੇ ਮੁਕਾਬਲੇ ਲੈਟਿਨ ਅਮਰੀਕਾ ਤੇ ਦੂਜੇ ਵਿਕਾਸਸ਼ੀਲ ਦੇਸ਼ਾਂ ‘ਚ ਮੌਤ ਦਰ ਘੱਟ ਹੋਣ ਦਾ ਇਕ ਕਾਰਨ ਟੀਬੀ ਵੈਕਸੀਨ ਹੋ ਸਕਦੀ ਹੈ।

ਸਟੱਡੀ ਵਿੱਚ ਪਾਇਆ ਗਿਆ ਕਿ ਬੀ.ਸੀ.ਜੀ ਵੈਕਸੀਨ ਪ੍ਰੋਗਰਾਮ ਅਤੇ ਕੋਵਿਡ-19 ਕਾਰਨ ਮੌਤ ਦਰ ਦਾ ਆਪਸ ‘ਚ ਡੁੰਘਾ ਸਬੰਧ ਹੈ।ਖੋਜਕਾਰਾਂ ਦਾ ਕਹਿਣਾ ਹੈ ਕਿ ਬੀ.ਸੀ.ਜੀ ਇੰਡੈਕਸ ਵਿੱਚ 10 ਫਸਦੀ ਵਾਧੇ ਦੇ ਨਾਲ ਕੋਵਿਡ-19 ਦੀ ਮੌਤ ਦਰ 10.4 ਫੀਸਦੀ ਘੱਟ ਹੋ ਸਕਦੀ ਹੈ।

ਹਾਲਾਂਕਿ ਅਪ੍ਰੈਲ ‘ਚ ਡਬਲਿਊ.ਐਚ.ਓ ਨੇ ਸਾਫ ਕਿਹਾ ਸੀ ਬੀ.ਸੀ.ਜੀ ਵੈਕਸੀਨ ਦੇ ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਦਾ ਕੋਈ ਸਬੂਤ ਨਹੀਂ ਹੈ ।

ਬੇਸੀਲਸ ਕੈਲਮੇਟ-ਗਯੂਰਿਨ (ਬੀ.ਸੀ.ਜੀ) ਕਰੀਬ 100 ਸਾਲ ਪਹਿਲਾਂ ਤਿਆਰ ਕੀਤੀ ਗਈ ਸੀ। ਇਸ ਨਾਲ ਟੀ.ਬੀ ਦੇ ਬੈਕਟੀਰੀਆ ਖਿਲਾਫ ਇਮਿਊਨਿਟੀ ਪੈਦਾ ਹੁੰਦੀ ਹੈ। ਇਸ ਦਵਾਈ ਨਾਲ ਇਮਿਊਨ ਸਿਸਟਮ ਬਿਹਤਰ ਹੁੰਦਾ ਹੈ। ਇਸ  ਟੀਕੇ ਨਾਲ ਹੋਰ ਕਈ ਵਾਇਰਸ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਹ ਸਰੀਰ ਦੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ। ਕੋਰੋਨਾ ਵਾਇਰਸ ਦੇ ਕੇਸ ਵਿੱਚ ਵੀ ਇਸ ਟੀਕੇ ਨੂੰ ਕਾਰਗਰ ਮੰਨਿਆ ਜਾ ਰਿਹਾ ਹੈ।

Related News

ਕੋਵਿਡ 19 ਮਹਾਂਮਾਰੀ ਨੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਕੀਤਾ ਮਜਬੂਰ

Rajneet Kaur

ਓਂਟਾਰੀਓ: ਹੈਕਰਾਂ ਨੇ ਕੈਨੇਡੀਅਨ ਸਰਕਾਰ ਦੇ 9000 ਤੋਂ ਵਧ ਖਾਤਿਆਂ ਨੂੰ ਕੀਤਾ ਹੈਕ

Rajneet Kaur

ਕੋਵਿਡ–19 ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਫੋਰਡ ਸਰਕਾਰ ਨੇ ਪ੍ਰੋਵਿੰਸ ਵਿੱਚ ਹੋਰ ਰੀ-ਓਪਨਿੰਗਜ਼ ‘ਤੇ ਲਾਈ ਰੋਕ

Rajneet Kaur

Leave a Comment