channel punjabi
Canada International News North America

38 ਫੀਸਦ ਲੋਕ ਜਸਟੀਨ ਟਰੂਡੋ ਨੂੰ ਹੀ ਮੁੜ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ : ਸਰਵੇ

ਚੋਣਾਂ ਦੀ ਗੱਲਬਾਤ ਤਾਂ ਹੁਣ ਸਿਆਸੀ ਗਲਿਆਰੀਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਅਜਿਹੇ ਦੇ ਵਿੱਚ ਇਕ ਨਵਾਂ ਪੋਲ ਜੋ ਇਹ ਇਸ਼ਾਰਾ ਦੇ ਰਿਹਾ ਹੈ ਕਿ ਜੇ ਚੋਣਾਂ ਹੁੰਦੀਆਂ ਨੇ ਤਾਂ ਪ੍ਰਧਾਨ ਮੰਤਰੀ ਟਰੂਡੋ ਨੂੰ ਕੋਵਿਡ-19 ਮੌਕੇ ਕੈਨੇਡੀਅਨਾਂ ਦੀ ਦੇਖਭਾਲ ਕਰਨ ਤੇ ਆਰਥਿਕਤਾ ਨੂੰ ਆਪਣੇ ਪੈਰਾਂ ਤੇ ਲਿਆਉਣ ਲਈ ਸਭ ਤੋਂ ਉਤਮ ਆਗੂ ਵਜੋਂ ਦੇਖਿਆ ਜਾ ਰਿਹਾ ਹੈ।

ਲੀਜੇਰ ਐਂਡ ਦ ਅਸੋਸ਼ੀਅਸ਼ਨ ਫਾਰ ਕੈਨੇਡੀਅਨ ਸਟਡੀਸ( Leger and the Association for Canadian Studies) ਦੁਆਰਾ ਕਰਵਾਏ ਗਏ ਇਸ ਸਰਵੇ ਵਿਚ ਕਿਹਾ ਜਾ ਰਿਹਾ ਹੈ ਜੇ ਚੋਣਾਂ ਹੁੰਦੀਆਂ ਨੇ ਤਾਂ ਲਗਭਗ 38 ਫੀਸਦ ਲੋਕ ਜਸਟੀਨ ਟਰੂਡੋ ਨੂੰ ਹੀ ਮੁੜ ਪ੍ਰਧਾਨ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ।

ਜਦੋਂਕਿ 42 ਫਸਦ ਤੱਕ ਲੋਕ ਚੋਣਾਂ ਕਰਵਾਉਣ ਦੇ ਹੱਕ ‘ਚ ਹਨ। ਇਸ ਮੁਤਾਬਕ 30 ਫੀਸਦ ਕੰਜ਼ਰਵੇਟਿਵ ਤੇ 18 ਫੀਸਦੀ ਲੋਕ ਐਨ.ਡੀ.ਪੀ ਦੇ ਸਮਰਥਨ ‘ਚ ਖੜੇ ਹੋਏ ਤੇ ਗਰੀਨ ਪਾਰਟੀ ਦੇ ਹੱਕ ਚ 6 ਫੀਸਦੀ ਲੋਕ ਰਹੇ। ਬਲਾਕ ਕਿਊਬਿਕੋਇਸ ਕਿਊਬੇਕ ਦੇ ਵਿੱਚ 33 ਫੀਸਦ ਆਂਕੜਿਆਂ ਮੁਤਾਬਕ ਉਸ ਸੂਬੇ ਚ ਲਿਬਰਲਾਂ ਨਾਲ 32 ਫੀਸਦ ਤੇ ਕੰਜ਼ਰਵੇਟਿਵ ਨਾਲ 16 ਫੀਸਦ ,ਐਨਡੀਪੀ ਨਾਲ 12 ਫੀਸਦ ਤੇ ਗ੍ਰੰਨਜ਼ ਨਾਲ ਚਾਰ ਫੀਸਦ ਜੁੜੇ ਹੋਏ ਹਨ।

ਇਸ ਸਰਵੇ ਮੁਤਾਬਕ ਬਹੁਤ ਸਾਰੇ ਲੋਕਾਂ ਨੂੰ ਪੁਛਿਆ ਗਿਆ ਕਿ ਵਿਸ਼ੇਸ਼ ਤੌਰ ਤੇ ਕਿਹੜੀ ਪਾਰਟੀ ਵੋਟ ਜਿਆਦਾ ਲਵੇਗੀ ਕਿ ਨਵੇਂ ਕੰਜ਼ਰਵੇਟਿਵ ਲੀਡਰ ਏਰੀਨ ਓਟੂਲ ( Erin O’Toole ) ਨੂੰ ਕਾਬਿਜ ਹੋਣਾ ਚਾਹੀਦਾ ਹੈ ਲਿਬਰਲ ਸਮਰਥਨ ਇੱਕ ਪੁਆਂਇਟ ਤੇ ਵਧ ਗਿਆ ਜਦਕਿ ਕੰਜ਼ਰਵੇਟਿਵ ਸਮਰਥਨ 27 ਫੀਸ ਤੋਂ ਘਟ ਗਿਆ ਹੈ।

ਸਰਵੇ ਇਹੀ ਦਿਖਾ ਰਿਹਾ ਹੈ ਕਿ ਕੰਜ਼ਰਵੇਟਿਵ ਲੀਡਰ ਜਿਸਨੂੰ ਟਰੂਡੋ ਦੀ ਟਕਰ ਦੇ ਵਿਕਲਪ ਵਜੋਂ ਦੇਖਿਆ ਜਾ ਰਿਹਾ ਸੀ ਉਸ ਦੀ ਪਹਿਚਾਣ ਤੋਂ ਕੈਨੇਡੀਅਨ ਅਨਜਾਨ ਹਨ। 51 ਫੀਸਦ ਨੇ ਓਟੂਲ ਦੇ ਸਵਾਲ ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ, ਜਦੋਂਕਿ 37 ਫੀਸਦ ਨੇ ਕਿਹਾ ਕਿ ਘੱਟ ਸੰਭਾਵਨਾ ਹੈ ਅਤੇ 13 ਫੀਸਦ ਨੇ ਕਿਹਾ ਕਿ ਉਨ੍ਹਾਂ ਦੀ ਵਧੇਰੇ ਸੰਭਾਵਨਾ ਹੋ ਸਕਦੀ ਹੈ।

ਹਾਲਾਂਕਿ ਜਦੋਂ ਤੱਕ ਲੋਕਾਂ ਨੂੰ ਓਟੂਲ ਬਾਰੇ ਪਤਾ ਲਗ ਜਾਵੇਗਾ ਤਾਂ ਕੰਜ਼ਰਵੇਟਿਵ ਲਈ ਸਹੀ ਸਾਬਿਤ ਹੋ ਸਕਦੇ ਹਨ। ਪੋਲ ਦਰਸ਼ਾ ਰਿਹਾ ਹੈ ਕਿ ਟਰੂਡੋ ਨਾਲ ਟਕਰ ਲੈਣ ਲਈ ਅਜੇ ਓਟੂਲ ਨੂੰ ਸਮੇਂ ਦੀ ਲੋੜ ਹੋਵੇਗੀ। ਜਵਾਬ ਦੇਣ ਵਾਲੇ ਲੋਕ ਜਸਟੀਨ ਟਰੂਡੋ ਨੂੰ ਇੱਕ ਮਹਤਵਪੂਰਨ ਫਰਕ ਨਾਲ ਸਭ ਤੋਂ ਜ਼ਿਆਦਾ ਬੁਧੀਮਾਨ, ਫੈਸਲੇ ਲੈਣ ‘ਚ ਵਧੀਆਂ ਅਤੇ ਸਰਵੋਤਮ ਨੇਤਾ ਮੰਨਦੇ ਹਨ। ਉਹ ਸਭ ਤੋਂ ਜਿਆਦਾ ਦੇਖਭਾਲ ਕਰਨ ਤੇ ਦਿਆਲੂ ਵੀ ਮੰਨੇ ਜਾਂਦੇ ਹਨ।

ਦਸ ਦਈਏ ਟਰੂਡੋ ਤੋਂ ਬਾਅਦ ਦੂਜੇ ਨੰਬਰ ਤੇ ਲੋਕ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਦੇਖ ਰਹੇ ਹਨ। ਚੰਗੇ ਗੁਣਾਂ ਵਾਲੇ ਤੇ ਇਮਾਨਦਾਰੀ ਦੇ ਵਿੱਚ ਜਗਮੀਤ ਸਿੰਘ ਨੇ ਚੰਗੇ ਤੇ 24 ਫੀਸਦ ਅੰਕ ਹਾਸਿਲ ਕੀਤੇ ਹਨ। ਜਦਕਿ WE ਚੈਰਿਟੀ ਦੇ ਮੁਦੇ ‘ਚ ਫਸੇ ਟਰੂਡੋ ਲਈ 16 ਫੀਸਦ ਤੇ ਓਟੂਲ ਨਾਲ 12 ਫੀਸਦ ਲੋਕ ਖੜੇ ਹਨ।

ਮਹਾਂਮਾਰੀ ਦੇ ਦੌਰ ‘ਚ ਟਰੂਡੋ ਨੂੰ ਉਸ ਨੇਤਾ ਦੇ ਰੂਪ ‘ਚ ਦੇਖਿਆ ਗਿਆ ਜੋ ਡਿੱਗ ਰਹੀ ਆਰਥਿਕਤਾ ਨੂੰ ਬਚਾਉਣ ਲਈ ਸਹੀ ਦਿਸ਼ਾ ‘ਚ ਕੰਮ ਕਰੇਗਾ। ਹਾਲਾਂਕਿ ਟਰੂਡੋWE ਚੈਰਿਟੀ ਦੇ ਵਿਵਾਦ ਤੋਂ ਬਾਅਦ ਸਭ ਦੇ ਨਿਸ਼ਾਨੇ ਤੇ ਆ ਗਏ ਸਨ।

Related News

ਸਟੀਲਜ਼ ਵੈਸਟ ਕੋਰੀਡੋਰ ਲਈ ਬਰੈਂਪਟਨ ਟ੍ਰਾਂਜ਼ਿਟ ਸੇਵਾ ਬੁੱਧਵਾਰ ਤੋਂ ਅਸਥਾਈ ਤੌਰ ਤੇ ਹੋਵੇਗੀ ਬੰਦ,ਕਰਮਚਾਰੀਆਂ ਨੇ ਕੀਤਾ ਸਕਾਰਾਤਮਕ ਟੈਸਟ

Rajneet Kaur

ਟੋਰਾਂਟੋ ਅਤੇ ਪੀਲ ਰੀਜਨ ਦੇ ਉੱਚ ਜੋਖਮ ਵਾਲੇ ਨੇਬਰਹੁੱਡ ਵਿੱਚ ਰਹਿੰਦੇ ਅਧਿਆਪਕ ਅਪ੍ਰੈਲ ਦੇ ਬਰੇਕ ਦੌਰਾਨ COVID-19 ਟੀਕਾ ਲਗਵਾਉਣ ਦੇ ਯੋਗ ਹੋਣਗੇ

Rajneet Kaur

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

Leave a Comment