channel punjabi
Canada International News North America

ਟਰੂਡੋ ਨੇ ਟਰੰਪ ਦੇ ਅਲਮੀਨੀਅਮ ਅਤੇ ਸਟੀਲ ‘ਤੇ ਟੈਰਿਫ ਲਾਉਣ ਦੇ ਫੈਸਲੇ ‘ਤੇ ਜ਼ਾਹਰ ਕੀਤੀ ਚਿੰਤਾ

ਕੈਨੇਡਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ ਉੱਤੇ ਅਮਰੀਕਾ ਵੱਲੋਂ ਮੁੜ ਟੈਰੀਫ ਲਾਉਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

ਟਰੂਡੋ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 1 ਜੁਲਾਈ ਤੋਂ ਲਾਗੂ ਕੀਤੇ ਗਏ ਯੂ.ਐਸ-ਮੈਕਸੀਕੋ-ਕੈਨੇਡਾ (US-Mexico-Canada Agreement, USMCA) ਸਮਝੋਤੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਧਾਈ ਦੇਣ ਦਾ ਫੈਸਲਾ ਕੀਤਾ ਹੈ। ਇਹ ਸਮਝੋਤਾ 26 ਸਾਲ ਪੁਰਾਣੇ ਉੱਤਰੀ ਅਮਰੀਕਾ ਦੇ ਮੁਫ਼ਤ ਵਪਾਰ  (North American Free Trade Agreement, NAFTA) ਸਮਝੌਤੇ ਦੀ ਜਗ੍ਹਾ ਤੇ ਆਇਆ ਹੈ।

ਟਰੂਡੋ ਨੇ ਇਸ ਗੱਲ ਦੀ ਖੁਸ਼ੀ ਜ਼ਾਹਿਰ ਕੀਤੀ ਕਿ ਮੌਜੂਦਾ ਆਰਥਿਕ ਪ੍ਰਣਾਲੀ ਦੇ ਬੁਰੇ ਹਾਲਾਤਾਂ ਦੇ ਬਾਵਜੂਦ, ਕੈਨੇਡਾ ਨੂੰ ਵਿਸ਼ਵ ਦੇ ਸਭ ਤੋਂ ਮਹਤਵਪੂਰਨ ਬਾਜ਼ਾਰ ਤੱਕ ਪਹੁੰਚਣ ਦਾ ਅਧਿਕਾਰ ਹੋਣਾ ਇਥੋਂ ਦੇ ਕਾਮਿਆਂ ਲਈ ਚੰਗੀ ਗੱਲ ਹੈ। ਪਰ ਉਨ੍ਹਾਂ ਨੇ ਅਲੀਮੀਨੀਅਮ ਅਤੇ ਸਟੀਲ ‘ਤੇ ਟੈਰੀਫ ਵਧਾਉਣ ਦੀ ਸੰਭਾਵਨਾ ਤੇ ਚਿੰਤਾ ਪ੍ਰਗਟ ਕੀਤੀ ਹੈ।

ਦੱਸ ਦਈਏ ਟਰੂਡੋ ਇਸ ਡੀਲ ਲਈ ਰੱਖੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ ਸਨ, ਜਦੋਂ ਕਿ ਰਾਸ਼ਟਰਪਤੀ ਟਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ (Mexican President Andres Manuel Lopez Obrador) ਨੇ ਵਾਸ਼ਿੰਗਟਨ ‘ਚ ਹੋਈ ਇਸ ਮੀਟਿੰਗ ‘ਚ ਵਿੱਚ ਹਿੱਸਾ ਲਿਆ ਸੀ।

ਟਰੂਡੋ ਨੇ ਕਿਹਾ, ਟੈਰਿਫ ਵਧਾਉਣ ਦੇ ਅਮਰੀਕਾ ਦੇ ਇਸ ਫੈਸਲੇ ਨੂੰ ਸਮਝਣਾ ਮੁਸ਼ਕਿਲ ਹੈ ਕਿਉਂਕਿ ਅਮਰੀਕਾ ਕੈਨੇਡਾ ਤੋਂ ਆਯਾਤ ਕੀਤੇ ਅਲਮੀਨੀਅਮ ‘ਤੇ ਬਹੁਤ ਜ਼ਿਆਦਾ ਨਿਰਭਰ ਹੈ’।ਅਮਰੀਕਾ ਆਪਣੀਆਂ ਲੋੜਾਂ ਪੁਰੀਆਂ ਕਰਨ ਲਈ ਲੋੜੀਂਦਾ ਅਲਮੀਨੀਅਮ ਨਹੀਂ ਬਣਾ ਸਕਦਾ। ਇਸਦੇ ਨਾਲ ਹੀ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀ ਅਮਰੀਕਾ ‘ਤੇ ਇਸ ਗੱਲ ਦਾ ਦਬਾਅ ਪਾ ਰਹੇ ਹਨ ਕਿ ਉਹ ਟੈਰਿਫ ਨਾ ਲਗਾਉਣ ਕਿਉਂਕਿ ਇਸ ਨਾਲ ਫਾਈਦਾ ਨਹੀਂ ਸਗੋਂ ਮਾੜੇ ਪ੍ਰਭਾਵ ਜ਼ਿਆਦਾ ਹੋਣਗੇ।

ਜ਼ਿਕਰਯੋਗ ਹੈ ਕਿ ਟੈਰਿਫ ਆਉਣ ਵਾਲੇ ਹਫ਼ਤਿਆਂ ‘ਚ ਲਾਗੂ ਹੋਣ ਦੀ ਸੰਭਾਵਨਾ ਹੈ। ਜੇਕਰ ਅਮਰੀਕਾ ਮੁੜ ਕੈਨੇਡਾ ‘ਤੇ ਟੈਰੀਫ ਲਗਾਉਂਦਾ ਹੈ, ਤਾਂ ਇਹ ਦੋਵਾਂ ਦੇਸ਼ਾਂ ਵਿੱਚ ਇਕ ਵਾਪਾਰ ਯੁੱਧ ਦੀ ਸ਼ੁਰੂਆਤ ਕਰੇਗਾ।

Related News

ਓਲੀਮਲ ਨੇ ਕਿਉਬਿਕ ‘ਚ ਸੈਕਿੰਡ ਮੀਟ ਪਲਾਂਟ ‘ਚ ਕੋਵਿਡ ਆਉਟਬ੍ਰੇਕ ਦੀ ਦਿਤੀ ਖ਼ਬਰ

Rajneet Kaur

ਮਹਾਂਮਾਰੀ 80ਵੇਂ ਕ੍ਰਿਸਮਿਸ ਡਿਨਰ ਦੀ ਸੇਵਾ ਕਰਨ ਤੋਂ ਵੈਨਕੂਵਰ ਪਨਾਹ ਨੂੰ ਨਹੀਂ ਰੋਕ ਸਕਦੀ

Rajneet Kaur

Wayne Gretzky’s ਦੇ ਪਿਤਾ ਅਤੇ ‘ ਕੈਨੇਡਾ ਦੇ ਹਾਕੀ ਡੈਡ’ ਦਾ 82 ਸਾਲਾ ‘ਚ ਹੋਇਆ ਦਿਹਾਂਤ

Rajneet Kaur

Leave a Comment