channel punjabi
Canada International News North America

ਟੋਰਾਂਟੋ ਪ੍ਰੋਵਿੰਸ ਵਲੋਂ ਸਿਟੀ ਵਿੱਚ ਪੈਂਦੇ ਸਾਰੇ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰ ਮੁੜ ਤੋਂ ਖੋਲ੍ਹਣੇ ਕੀਤੇ ਸ਼ੁਰੂ

ਟੋਰਾਂਟੋ: ਟੋਰਾਂਟੋ ਭਰ ਵਿੱਚ ਸਿਟੀ ਵੱਲੋਂ ਚਲਾਏ ਜਾਣ ਵਾਲੇ ਚਾਈਲਡ ਕੇਅਰ ਸੈਂਟਰ ਖੋਲ੍ਹ ਦਿੱਤੇ ਗਏ ਹਨ। ਪ੍ਰੋਵਿੰਸ ਵੱਲੋਂ ਲਾਇਸੰਸਸ਼ੁਦਾ ਚਾਈਲਡ ਕੇਅਰ ਸਰਵਿਸਿਜ਼ ਨੂੰ ਜਾਰੀ ਰੱਖਣ ਸਬੰਧੀ ਕੀਤੇ ਗਏ ਐਲਾਨ ਤੋਂ ਦੋ ਹਫਤੇ ਬਾਅਦ 47 ਸੈਂਟਰਾਂ ਵਿੱਚੋਂ 11 ਨੂੰ ਸੋਮਵਾਰ ਤੋਂ ਖੋਲ੍ਹਿਆ ਜਾ ਰਿਹਾ ਹੈ, ਪਰ ਇਸ ਵਾਰੀ ਹਾਲਾਤ ਕੁੱਝ ਵੱਖਰੇ ਨਜ਼ਰ ਆ ਰਹੇ ਹਨ। ਮਹਾਂਮਾਰੀ ਅਜੇ ਵੀ ਜਾਰੀ ਰਹਿਣ ਕਾਰਨ ਸਿਟੀ ਵੱਲੋਂ ਬੱਚਿਆਂ ਤੇ ਸਟਾਫ ਨੂੰ ਸੇਫ ਰੱਖਣ ਲਈ ਕਈ ਤਰ੍ਹਾਂ ਦੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਹਨ।

ਸੈਂਟਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਟਾਫ ਤੇ ਬੱਚਿਆਂ ਦੀ ਕੋਵਿਡ-19 ਦੇ ਲੱਛਣਾਂ ਸਬੰਧੀ ਜਾਂਚ ਕੀਤੀ ਜਾਵੇਗੀ। ਫੈਸਿਲਿਟੀ ਦੇ ਅੰਦਰ ਵਿਜਿ਼ਟਰਜ਼ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਇੱਕ ਕਮਰੇ ਵਿੱਚ ਵੱਧ ਤੋਂ ਵੱਧ 10 ਲੋਕ ਹੀ ਇੱਕਠੇ ਹੋ ਸਕਣਗੇ, ਇਨ੍ਹਾਂ ਵਿੱਚ ਸਟਾਫ ਤੇ ਬੱਚੇ ਸ਼ਾਮਲ ਹਨ। ਹਰੇਕ ਚਾਈਲਡ ਕੇਅਰ ਸੈਂਟਰ ਉੱਤੇ ਸਾਫ ਸਫਾਈ ਤੇ ਸੈਨੇਟਾਈਜ਼ੇਸ਼ਨ ਦਾ ਖਾਸ ਖਿਆਲ ਰੱਖਿਆ ਜਾਵੇਗਾ। ਫਿਜ਼ੀਕਲ ਡਿਸਟੈਂਸਿੰਗ ਲਈ ਪਿੱਕ ਅੱਪ ਤੇ ਡਰੌਪ ਆਫ ਪ੍ਰੋਟੋਕਾਲਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਟੀ ਵੱਲੋਂ ਜੁਲਾਈ ਤੇ ਅਗਸਤ ਵਿੱਚ ਹੌਲੀ ਹੌਲੀ ਆਪਣੇ ਚਾਈਲਡ ਕੇਅਰ ਸੈਂਟਰ ਮੁੜ ਖੋਲ੍ਹੇ ਜਾਣਗੇ। ਆਪਣੇ ਚਾਈਲਡ ਕੇਅਰ ਸੈਂਟਰ ਨਾਲ ਰਾਬਤਾ ਕਾਇਮ ਕਰਕੇ ਪਰਿਵਾਰ ਉਨ੍ਹਾਂ ਦੇ ਮੁੜ ਖੁੱਲ੍ਹਣ ਦਾ ਦਿਨ ਤੇ ਸਮਾਂ ਪਤਾ ਕਰ ਸਕਦੇ ਹਨ।

Related News

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

Rajneet Kaur

ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਕੀਤਾ ਵਿਸ਼ਾਲ ਰੋਸ ਮੁਜ਼ਾਹਰਾ

Rajneet Kaur

ਮਿਸੀਸਾਗਾ ਵਿਚ ਕਈ ਵਾਹਨਾਂ ਦੀ ਹੋਈ ਟੱਕਰ, 2 ਵਿਅਕਤੀਆਂ ਦੀ ਮੌਤ 3 ਜ਼ਖਮੀ

Rajneet Kaur

Leave a Comment