Channel Punjabi
Canada International News North America

ਸਰੀ ‘ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵੱਲੋਂ ਭਾਲ ਸ਼ੁਰੂ

drad

ਸਰੀ : ਸਰੀ ਆਰ.ਸੀ.ਐਮ.ਪੀ ਇੱਕ ਗੁੰਮ ਹੋਏ ਵਿਅਕਤੀ ਦਾ ਪਤਾ ਲਗਾਉਣ ਲਈ ਜਨਤਾ ਤੋਂ ਵੀ ਸਹਾਇਤਾ ਦੀ ਮੰਗ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਹੈ ਕਿ ਗੁੰਮਸ਼ੁਦਾ ਵਿਅਕਤੀ ਦਾ ਨਾਮ ਨੀਲ ਚੌਹਾਨ ਹੈ । ਜਿਸਨੂੰ 26 ਜੁਲਾਈ ਨੂੰ ਸ਼ਾਮ  9 ਵਜੇ,  96 ਐਵੇਨਿਉ ਦੇ ਨੇੜੇ ਅਤੇ ਸਰੀ ਸਟ੍ਰੀਟ ਦੇ ਨੇੜੇ ਦੇਖਿਆ ਗਿਆ ਸੀ। ਪੁਲਿਸ ਨੇ ਨੀਲ ਚੌਹਾਨ ਦੀ ਪਹਿਚਾਣ ਦਸਦਿਆ ਕਿਹਾ ਕਿ ਉਹ 35 ਸਾਲਾਂ ਪੂਰਬੀ ਭਾਰਤੀ ਵਿਅਕਤੀ ਹੈ। ਉਸਦੇ ਕਾਲੇ ਛੋਟੇ ਵਾਲ ਹਨ ,ਕਲੀਨ ਸ਼ੇਵ ਹੈ ਅਤੇ ਭੁਰੀਆਂ ਅੱਖਾਂ ਹਨ। ਉਸਨੇ ਆਖਰੀ ਵਾਰ ਸਲੀਵਲੈਸ ਕਾਲੀ ਕਮੀਜ਼ ਅਤੇ  ਕਰੀਮ ਰੰਗ ਦੀ ਸ਼ਾਰਟਸ ਪਾਇਆ ਹੋਇਆ ਸੀ ਅਤੇ ਉਸ ਕੋਲ ਇਕ ਬੈਗ ਵੀ ਹੈ।

ਪੁਲਿਸ ਨੇ ਕਿਹਾ  ਕਿ ਜਿਸ ਕਿਸੇ ਵਿਅਕਤੀ ਨੂੰ ਇਸ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ ਨਾਲ 604-599-0502 ਇਸ ਨੰਬਰ ਤੇ ਸਪੰਰਕ ਕਰੇ।

ਜੇਕਰ ਕੋਈ ਅਗਿਆਤ ਰਹਿਣਾ ਚਾਹੁੰਦਾ ਹੈ ਤਾਂ ਫਿਰ ਉਹ ਕ੍ਰਾਈਮ ਜਾਫੀ ਨੂੰ 1-800-222-8477 ‘ਤੇ ਸਪੰਰਕ ਕਰ ਸਕਦਾ ਹੈ ਜਾਂ ਫਿਰ http://www.solvecrime.ca, ਫਾਈਲ ਨੰਬਰ 2020-114466 ‘ਤੇ ਜਾਣਕਾਰੀ ਦੇ ਸਕਦੇ ਹਨ।

drad

Related News

ਟੋਰਾਂਟੋ: ਮੇਪਲ ਲੀਫ ਫੂਡਜ਼ ਕੰਪਨੀ ‘ਚ ਕੋਵਿਡ 19 ਦਾ ਵਧਿਆ ਖਤਰਾ, ਚਾਰ ਹੋਰ ਇੰਪਲੌਈਜ਼ ਪਾਏ ਗਏ ਕੋਰੋਨਾ ਪਾਜ਼ੀਟਿਵ

Rajneet Kaur

ਯੂ.ਐਸ ਸਰਕਾਰ ਨੇ ਕੋਵਿਡ-19 ਦੌਰਾਨ ਵਧੇ ਖੁਦਕੁਸ਼ੀ ਦੇ ਮਾਮਲੇ ਦੇਖ ਸ਼ੁਰੂ ਕੀਤੀ ਨਵੀਂ ਮੁਹਿੰਮ

team punjabi

“BLACK LIVES MATTER” ‘ਤੇ ਪੇਂਟ ਸੁੱਟਣ ‘ਤੇ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Vivek Sharma

Leave a Comment

[et_bloom_inline optin_id="optin_3"]