channel punjabi
Canada International News North America

ਬਰੈਂਪਟਨ: ਪੀਲ ਰੀਜਨਲ ਪੁਲਿਸ ਨੇ 45 ਸਾਲਾਂ ਪੰਜਾਬੀ ਨੂੰ ਮੋਰਟਗੇਜ ਧੋਖਾਧੜੀ ਦੇ ਮਾਮਲੇ ‘ਚ ਕੀਤਾ ਗ੍ਰਿਫਤਾਰ

ਬਰੈਂਪਟਨ : ਕੈਨੇਡੀਅਨ ਪੁਲਿਸ ਨੇ 45 ਸਾਲਾਂ ਸੁਖਦਿੱਪਲ ਸਿੰਘ ਨੂੰ ਮੋਰਟਗੇਜ ਧੋਖਾਧੜੀ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ ।  ਉਸਨੇ  ਕਥਿਤ ਤੌਰ ‘ਤੇ ਆਪਣੇ ਗਾਹਕਾਂ ਨੂੰ 35000 ਡਾਲਰ ਦੇ ਰੂਪ ‘ਚ ਧੋਖਾ ਦਿਤਾ ਹੈ।

ਪੀਲ ਰੀਜਨਲ ਪੁਲਿਸ ਦੇ ਫ਼ਰੌਡ ਬਿਊਰੋ ਮੁਤਾਬਕ ਆਪਣੇ ਆਪ ਨੂੰ ਮੋਰਟਗੇਜ ਕੰਸਲਟੈਂਟ ਦੱਸਣ ਵਾਲੇ ਸੁਖਦਿੱਪਲ ਸਿੰਘ ਮਠਾੜੂ ਨੇ ਮਾਰਚ 2017 ਤੋਂ ਫ਼ਰਵਰੀ 2019 ਦਰਮਿਆਨ ਆਪਣੇ ਕਈ ਕਲਾਈਂਟਸ ਤੋਂ ਫ਼ੀਸ ਤਾਂ ਵਸੂਲ ਕਰ ਲਈ ਪਰ ਉਨ੍ਹਾਂ ਦਾ ਕੰਮ ਨਾ ਕੀਤਾ।

ਪੁਲਿਸ ਨੇ ਦੱਸਿਆ ਕਿ ਫ਼ੀਸ ਲੈਣ ਮਗਰੋਂ ਮੋਰਟਗੇਜ ਕੰਸਲਟੈਂਟ ਆਪਣੇ ਕਲਾਈਂਟ ਨਾਲ ਸੰਪਰਕ ਹੀ ਖ਼ਤਮ ਕਰ ਦਿੰਦਾ ਸੀ। ਪੀੜਤਾਂ ਵੱਲੋਂ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਅਤੇ ਪੁਲਿਸ ਨੇ ਸੁਖਦਿੱਪਲ ਸਿੰਘ ਮਠਾੜੂ ਵਿਰੁੱਧ ਧੋਖਾਧੜੀ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਸੁਖਦਿੱਪਲ ਸਿੰਘ ਨੂੰ ਸ਼ਰਤਾਂ ਨਾਲ ਰਿਹਾ ਕੀਤਾ ਗਿਆ ਹੈ ਅਤੇ ਉਹ 21 ਸਤੰਬਰ, 2020 ਨੂੰ ਬਰੈਂਪਟਨ ਦੇ ਸਿਟੀ ਵਿਖੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਵੇਗਾ।

ਹੁਣ ਤੱਕ 35 ਹਜ਼ਾਰ ਡਾਲਰ ਦੀ ਠੱਗੀ ਬਾਰੇ ਪਤਾ ਲੱਗ ਸਕਿਆ ਹੈ ਅਤੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਉੱਧਰ ਪੀਲ ਰੀਜਨਲ ਪੁਲਿਸ ਦੇ ਫ਼ਰੌਡ ਬਿਊਰੋ ਨਾਲ ਸਬੰਧਤ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ  ਤੁਰੰਤ ( 905) 453–12121  ਇਸ ਨੰਬਰ ‘ਤੇ  ਸੰਪਰਕ ਕੀਤਾ ਜਾਵੇ।

ਬੇਨਾਮੀ ਜਾਣਕਾਰੀ ਪੀਲ ਕ੍ਰਾਈਮ ਸਟਾਪਰ ਨੂੰ 1-800-222-TIPS (8477) ਤੇ ਕਾਲ ਕਰਕੇ,  ਜਾਂ ਫਿਰ  peelcrimestoppers.ca.. ਤੇ ਜਾ ਕੇ ਵੀ ਜਮ੍ਹਾ ਕੀਤੀ ਜਾ ਸਕਦੀ ਹੈ।

 

Related News

Jagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆ

team punjabi

ਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਦਿਤਾ ਤੋਹਫ਼ਾ

team punjabi

Sea ਤੋਂ Sky ਹਾਈਵੇ ‘ਤੇ ਕਰੈਸ਼ ਹੋਣ ਕਾਰਨ ਤਿੰਨ ਲੋਕਾਂ ਦੀ ਹਾਲਤ ਗੰਭੀਰ

Rajneet Kaur

Leave a Comment