channel punjabi
Canada International News North America

ਬਰੈਂਪਟਨ ਗੋਲੀਬਾਰੀ ‘ਚ ਮ੍ਰਿਤਕ ਔਰਤ ਦੀ ਪਛਾਣ ਹਿੰਦੂ ਮੰਦਰ ਦੇ ਪੁਜਾਰੀ ਦੀ ਪਤਨੀ ਵਜੋਂ ਹੋਈ, ਪੁਲਿਸ ਵਲੋਂ ਦੋ ਸ਼ੱਕੀਆਂ ਦੀ ਸ਼ਨਾਖ਼ਤ

ਬਰੈਂਪਟਨ: ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ 56 ਸਾਲਾ ਔਰਤ ਨੂੰ ਬਰੈਂਪਟਨ ਦੇ ਘਰ ਦੀ ਗੈਰਾਜ ਵਿੱਚ ਹੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਈ ਸੰਗੀਤਾ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

ਇਸ ਮਾਮਲੇ ‘ਚ ਪੁਲਿਸ ਨੇ ਦੋ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ। ਇਹ ਸ਼ੱਕੀ ਵਿਅਕਤੀ ਉਹੀ ਹਨ ਜੋ ਕਾਲੇ ਰੰਗ ਦੀ ਸੇਡਾਨ ਕਾਰ ਵਿੱਚ ਸਵਾਰ ਹੋ ਕੇ ਆਏ ਸਨ।

ਰਿਪੋਰਟਾਂ ਮੁਤਾਬਕ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੀ 56 ਸਾਲਾ ਫਾਰਮਾਸਿਸਟ ਸੰਗੀਤਾ ਸ਼ਰਮਾ ਦਾ ਘਰ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡਰਾਈਵ ਦੇ ਨੇੜੇ ਲਿਨਸਟੌਕ ਡਰਾਈਵ ਅਤੇ ਵੀਲਾਈਨ ਬੁਲੇਵਾਰਡ ਖੇਤਰ ਵਿੱਚ ਸਥਿਤ ਹੈ। ਸੰਗੀਤਾ ਸ਼ਰਮਾ ਨੂੰ ਉਸ ਵੇਲੇ ਕਿਸੇ ਨੇ ਗੋਲੀ ਮਾਰ ਦਿੱਤੀ, ਜਦੋਂ ਉਹ ਆਪਣੇ ਘਰ ਦੀ ਗੈਰਾਜ ਵਿੱਚ ਮੌਜੂਦ ਸੀ।

ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਪ੍ਰਸ਼ਾਸਕੀ ਕਰਮਚਾਰੀ ਨੇ ਪੁਸ਼ਟੀ ਕੀਤੀ ਕਿ ਪੀੜਤ-56 ਸਾਲਾ ਸੰਗੀਤਾ ਸ਼ਰਮਾ ਸੀ, ਜੋ ਹਿੰਦੂ ਸਭਾ ਦੇ ਮੁੱਖ ਪੁਜਾਰੀ ਅਭੈ ਸ਼ਾਸਤਰੀ ਦੀ ਪਤਨੀ ਸੀ ।ਪੀਲ ਰੀਜਨਲ ਪੁਲਿਸ ਵਲੋਂ  ਜਾਂਚ ਜਾਰੀ ਹੈ ਪਰ ਉਹ ਸੰਗੀਤਾ ਸ਼ਰਮਾ ਦੀ ਮੌਤ ਨੂੰ ਘਰੇਲੂ ਹੱਤਿਆ ਕਰਾਰ ਦੇ ਰਹੀ ਹੈ ।

ਪੁਲਿਸ ਦਾ ਕਹਿਣਾ ਹੈ ਕਿ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਦੇ ਜਾਂਚਕਰਤਾਵਾਂ ਨੇ ਗੈਰਾਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ, ਜਿਸ ਵਿੱਚ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਵਿੱਚ ਕੁਝ ਅਣਪਛਾਤੇ ਸੰਗੀਤਾ ਦੇ ਗੈਰਾਜ ਵਿੱਚ ਪਹੁੰਚੇ ਅਤੇ ਉੱਥੋਂ ਵਾਪਸ ਗਏ। ਜਿਸ ਤੋਂ ਬਾਅਦ ਹੁਣ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਸ਼ਨਾਖਤ ਕਰ ਲਈ ਹੈ।

Related News

WHO ਨੇ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਵਿੱਚ ਕਈ ਪ੍ਰੋਗਰਾਮ ਕੀਤੇ ਸ਼ੁਰੂ

Rajneet Kaur

ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰਦੇ ਨਜ਼ਰ ਆਏ, ਹੁਣ ਸਵਾਲਾਂ ‘ਚ ਟਰੂਡੋ ਸਰਕਾਰ

Rajneet Kaur

ਜੋ ਕੰਮ ਵੱਡੇ-ਵੱਡੇ ਮਾਹਰ ਨਹੀਂ ਕਰ ਸਕੇ,ਉਹ ਇੱਕ ਬੱਚੇ ਨੇ ਕਰ ਵਿਖਾਇਆ : ਬੱਚੇ ਹੱਥ ਲੱਗਿਆ ਕਰੋੜਾਂ ਸਾਲ ਪੁਰਾਣਾ ਖ਼ਜ਼ਾਨਾ

Vivek Sharma

Leave a Comment