channel punjabi
Canada International News North America

ਰੂਸ ਨੇ ਕੀਤਾ ਵੱਡਾ ਖੁਲਾਸਾ, ਅਰਬਪਤੀਆਂ ਨੇ ਅਪ੍ਰੈਲ ‘ਚ ਹੀ ਲਗਵਾ ਲਏ ਸਨ ਕੋਰੋਨਾ ਦੇ ਟੀਕੇ

ਜਿਥੇ ਅਜੇ ਕਈ ਦੇਸ਼ ਕੋਰੋਨਾ ਵਾਇਰਸ ਦੀ ਵੈਕਸੀਨ ਲੱਭਣ ਦੀ ਕੋਸ਼ਿਸ਼ਾਂ ‘ਚ ਲੱਗੇ ਹਨ। ਉਥੇ ਹੀ ਰੂਸ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਦੇ ਅਰਬਪਤੀਆਂ ਨੇ ਅਪ੍ਰੈਲ ਮਹੀਨੇ ‘ਚ ਹੀ ਕੋਰੋਨਾ ਦੇ ਟੀਕੇ ਲਗਵਾ ਲਏ ਸਨ ।

ਇਸ ਪੁਰੇ ਮਾਮਲੇ ‘ਚ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਮੀਰਾਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ ਜਿੰਨ੍ਹਾਂ ‘ਚ ਅਲੂਮੀਨੀਅਮ ਦੀ ਵਿਸ਼ਾਲ ਕੰਪਨੀ ਯੂਨਾਈਟਿਡ ਕੰਪਨੀ ਰੁਸਲ, ਅਰਬਪਤੀਆਂ ਨਾਲ ਜੁੜੇ ਕਾਰਪੋਰੇਟ ਅਤੇ ਸਰਕਾਰੀ ਅਧਿਕਾਰੀਆਂ ਸਮੇਤ ਕੰਪਨੀਆਂ ਦੇ ਚੋਟੀ ਦੇ ਕਾਰਜਕਾਰੀ ਸ਼ਾਮਲ ਹਨ। ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸ ਦੀ ਸਰਕਾਰੀ ਕੰਪਨੀ ਗਮਲੇਯਾ ਇੰਸਟੀਚਿਊਟ ਨੇ ਅਪ੍ਰੈਲ ‘ਚ ਤਿਆਰ ਕੀਤਾ ਸੀ।

ਰੂਸ ਵਿਚ ਕੋਵਿਡ -19 ਦੇ 750,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਕੁਲ ਹੈ। ਆਰਡੀਆਈਐਫ ( RDIF )ਦੇ ਮੁਖੀ ਕਿਰਿਲ ਦਮਿੱਤ੍ਰਿਏਵ (Kirill Dmitriev ) ਨੇ ਕਿਹਾ ਕਿ ਪਿਛਲੇ ਹਫਤੇ ਦੇ ਪੜਾਅ ਦੇ 3 ਪਰੀਖਣ 3 ਅਗਸਤ ਤੋਂ ਸ਼ੁਰੂ ਹੋਣਗੇ ਅਤੇ ਰੂਸ, Saudi Arabia ਅਤੇ  United Arab Emirates, ਦੇ ਹਜ਼ਾਰਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਅਤੇ ਇਹ ਟੀਕਾ ਸਤੰਬਰ ਦੇ ਸ਼ੁਰੂ ਵਿੱਚ ਰਾਸ਼ਟਰੀ ਪੱਧਰ ‘ਤੇ ਵੰਡਿਆ ਜਾਵੇਗਾ।

 

Related News

ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣਨ ਦੇ ਨਹੀਂ ਕਾਬਿਲ, ਇਵਾਂਕਾ ਟਰੰਪ ਹੋਵੇਗੀ ਬਿਹਤਰ ਰਾਸ਼ਟਰਪਤੀ : ਡੋਨਾਲਡ ਟਰੰਪ

Vivek Sharma

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

ਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਹੋਇਆ ਵਾਧਾ

Rajneet Kaur

Leave a Comment