channel punjabi
Canada International News

ਕੈਨੇਡੀਅਨ ਕੌਮੀ ਕੌਂਸਲ ਵੱਲੋਂ ਸਕੂਲਾਂ ਵਿੱਚ ਨਸਲਵਾਦ ਕਾਰਨ , ਚੇਅਰ ਤੇ ਡਾਇਰੈਕਟਰ ਤੋਂ ਅਸਤੀਫੇ ਦੀ ਮੰਗ

ਓਂਟਾਰੀਓ: ਕੈਨੇਡੀਅਨ ਮੁਸਲਮਾਨਾਂ ਦੀ ਕੌਮੀ ਕੌਂਸਲ(NCCM) ਵੱਲੋਂ ਪੀਲ ਜ਼ਿਲਾ ਸਕੂਲ ਬੋਰਡ(PDSB) ਦੇ ਚੇਅਰ ਤੇ ਡਾਇਰੈਕਟਰ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ,ਕਾਰਨ ਹੈ ਕਿ ਸਕੂਲ ਬੋਰਡ ਦੀ ਇੱਕ ਸੁਤੰਤਰ ਜਾਂਚ ਤੋਂ ਬਾਅਦ ਬੇਤੁਕੇ ਅਤੇ ਅਣ-ਸੁਲਝੇ ਨਸਲਵਾਦ ਦਾ ਖ਼ੁਲਾਸਾ ਹੋਣਾ।ਸ਼ੁਕਰਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਇਕ ਬਿਆਨ ਵਿੱਚ NCCM ਨੇ ਸਕੂਲ ਬੋਰਡ ਦੇ ਚੇਅਰ ਬ੍ਰੈਡ ਮੈਕਡਾਨਲਡ ਤੇ ਸਿੱਖਿਆ ਡਾਇਰੈਕਟਰ ਪੀਟਰ ਜੌਸ਼ੂਆ ਨੂੰ ਵਕੀਲ ਤੇ ਜਾਂਚ ਕਰਤਾ ਅਰਲੀਨ ਹਗੀਨਜ਼ ਦੁਆਰਾ ਕੀਤੀ ਗਈ ਇੱਕ ਸੁਤੰਤਰ ਜਾਂਚ ਦੇ ਸਿੱਟੇ ਵੱਜੋਂ ਤੁਰੰਤ ਅਸਤੀਫ਼ਾ ਦੇਣ ਲਈ ਕਿਹਾ। NCCM ਦੇ ਬਿਆਨ ਵਿੱਚ ਲਿਖਿਆ ਹੈ ਕਿ ਅਸੀ ਬਿਨਾਂ ਕਿਸੇ ਸ਼ਰਤ ਦੇ ਪੁੱਛ ਰਹੇਂ ਹਾਂ ਕਿ ਚੇਅਰ ਤੇ ਡਰੈਕਟਰ ਆਫ ਐਜੂਕੇਸ਼ਨ ਤਰੁੰਤ ਅਸਤੀਫਾ ਦੇਣਗੇ । ਜੋਸ਼ੂਆ ਨੇ ਆਪਣੇ ਵੱਲੋਂ ਸਟਾਰ ਨੂੰ ਭੇਜੀ ਇੱਕ ਈਮੇਲ ਵਿੱਚ ਸਿੱਧੇ ਤੌਰ ਤੇ NCCM ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਉਸਨੇ ਆਪਣੇ ਅਸਤੀਫੇ ਦੀ ਮੰਗ ਨੂੰ ਸੰਬੋਧਿਤ ਕੀਤਾ। ਜੋਸ਼ੂਆ ਨੇ ਕਿਹਾ ਕਿ ਮੈਂ ਉਨਾਂ ਅਸਲ ਤੇ ਗੰਭੀਰ ਚਿੰਤਾਵਾਂ ਨੂੰ ਜਾਣਦਾ ਹਾਂ ਤੇ ਸਵੀਕਾਰ ਕਰਦਾ ਹਾਂ ਜੋ ਭਾਈਚਾਰੇ ਦੇ ਮੈਂਬਰਾਂ ਦੁਆਰਾ ਪ੍ਰਗਟ ਕੀਤੇ ਜਾ ਰਹੇ ਹਨ। ਉਨਾਂ ਲਿਖਿਆ ਕਿ ਅੱਜ ਤੱਕ ਇਸ ਸਕੂਲ ਬੋਰਡ ਵੱਜੋਂ ਅਸੀ ਕਾਲੇ ਜਾਤੀ ਵਿਰੋਧੀ ਨਸਲਵਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਨਹੀਂ ਕੀਤਾ। ਸਾਨੂੰ ਪਤਾ ਹੈ ਸਾਨੂੰ ਇਸਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ।  ਸਿੱਖਿਆ ਮੰਤਰਾਲੇ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਦੇ ਸਮੁੱਚੇ ਸਿਸਟਮ ਵਿੱਚ ਨਸਲਵਾਦ ਤੇ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਬਾਰੇ ਕਰਵਾਏ ਗਏ ਮੁਲਾਂਕਣ ਤੇ ਸੁਤੰਤਰ ਜਾਂਚ ਦੀ ਖੋਜ ਉੱਤੇ ਦ ਓਨਟਾਰੀਓ ਗੁਰਦੁਆਰਾ ਕਮੇਟੀ (ਓਜੀਸੀ) ਨੇ ਵੀ ਡੂੰਘੀ ਚਿੰਤਾ ਪ੍ਰਗਟਾਈ ਹੈ।ਓਜੀਸੀ ਨੇ ਆਖਿਆ ਕਿ ਅਸੀਂ ਕਥਿਤ ਤੌਰ ੳੱੁਤੇ ਨਸਲਵਾਦ ਤੇ ਪੱਖਪਾਤ ਤੋਂ ਮੁਕਤ ਸਕੂਲ ਸਿਸਟਮ ਵਿੱਚ ਆਪਣੇ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਬਲੈਕ ਕਮਿਊਨਿਟੀ ਦੇ ਲੋਕਾਂ ਨਾਲ ਖੜ੍ਹੇ ਹਾਂ। ਇਸ ਦੌਰਾਨ ਓਜੀਸੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਆਫ ਐਜੂਕੇਸ਼ਨ ਪੀਟਰ ਜੋਸ਼ੂਆ ਤੋਂ ਅਸਤੀਫੇ ਦੀ ਮੰਗ ਵੀ ਕੀਤੀ । ਆਜ਼ਾਦ ਜਾਂਚਕਾਰ ਆਰਲੀਨ ਹਗਿੰਨਜ਼ ਵੱਲੋਂ ਬੀਤੇ ਦਿਨੀਂ ਇੱਕ ਹੋਰ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਸਪਸ਼ਟ ਲਿਖਿਆ ਗਿਆ ਕਿ ਪੀਡੀਐਸਬੀ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਵਿੱਚੋਂ ਕਈਆਂ ਦੀ ਪਾਲਣਾ ਨਹੀਂ ਕਰ ਰਿਹਾ।  ਇਸ ਨਾਲ ਨਾ ਸਿਰਫ ਪੀਡੀਐਸਬੀ ਦੀ ਲੀਡਰਸਿ਼ਪ ਦੇ ਕੰਮ ਕਰਨ ਦੇ ਢੰਗ ਉੱਤੇ ਹੀ ਸਵਾਲੀਆ ਨਿਸ਼ਾਨ ਲੱਗਿਆ ਸਗੋਂ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਬਾਰੇ ਕੁਝ ਕਰਨ ਦੀ ਭਾਵਨਾ ਦੀ ਘਾਟ ਵੀ ਸਾਹਮਣੇ ਆਈ।  ਓਜੀਸੀ ਦਾ ਕਹਿਣਾ ਹੈ ਕਿ ਅਸੀਂ ਉਸ ਸਕੂਲ ਸਿਸਟਮ ਦੀ ਤਾਂਘ ਕਰਦੇ ਹਾਂ ਜਿਹੜਾ ਕਿਸੇ ਵੀ ਪਿਛੋਕੜ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕਰੇ ਤੇ ਸਭ ਨੂੰ ਬਰਾਬਰ ਮੰਨੇ। ਓਜੀਸੀ ਨੇ ਇਹ ਵੀ ਆਖਿਆ ਕਿ ਉਹ ਸਿੱਖਿਆ ਮੰਤਰੀ ਲਿਚੇ ਤੋਂ ਮੰਗ ਕਰਦੇ ਹਨ ਕਿ ਉਹ ਜਾਂਚਕਾਰ ਦੀਆਂ ਲੱਭਤਾਂ ਉੱਤੇ ਸਖਤ ਕਾਰਵਾਈ ਕਰਨ।

 

Related News

ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨਗੇ

Rajneet Kaur

ਬਰੈਂਪਟਨ ਦੇ ਇਕ ਸਕੂਲ ‘ਚ ਕੋਵਿਡ 19 ਦਾ ਮਾਮਲਾ ਆਇਆ ਸਾਹਮਣੇ

Rajneet Kaur

ਕੈਲੀਫੋਰਨੀਆਂ ਦੇ ਓਕਲੈਂਡ ‘ਚ ਨਸਲੀ ਨਿਆਂ ਅਤੇ ਪੁਲਿਸ ਸੁਧਾਰ ਦੇ ਸਮਰਥਨ ‘ਚ ਵਿਰੋਧ ਪ੍ਰਦਰਸ਼ਨ

Rajneet Kaur

Leave a Comment