Channel Punjabi
International News

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ 70 ਸਾਲ ਦੀ ਉਮਰ ‘ਚ ਦੇਹਾਂਤ

drad

ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਅੱਜ 70 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਹਤ ਇੰਦੌਰੀ ਕੋਰੋਨਾ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਸਥਾਨਕ ਅਰਵਿੰਦੋ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਜਿੱਥੇ ਅੱਜ ਸ਼ਾਮ 4 ਵਜੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਸ਼ਾਇਰ ਰਾਹਤ ਇੰਦੌਰੀ ਕੋਰੋਨਾ ਸੰਕਰਮਿਤ ਸਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਸਾਂਝਾ ਕੀਤੀ ਸੀ। ਉਨ੍ਹਾਂ ਲਿਖਿਆ ਸੀ, ”ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਕਾਰਨ ਕੱਲ ਮੇਰਾ ਕੋਰੋਨਾ ਟੈਸਟ ਹੋਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮੈਂ ਅਰਵਿੰਦੋ ਹਸਪਤਾਲ ਵਿਚ ਦਾਖ਼ਲ ਹਾਂ, ਦੁਆ ਕਰੋ ਛੇਤੀ ਤੋਂ ਛੇਤੀ ਇਸ ਬਿਮਾਰੀ ਨੂੰ ਹਰਾ ਦੇਵਾਂ।”

ਦਸ ਦਈਏ ਕਿ ਇੰਦੋਰੀ ਦ ਦੋਵੇਂ ਫੇਫੜਿਆਂ ‘ਚ ਨਿਮੋਨੀਆਂ ਸੀ। ਸਾਹ ਲੈਣ ‘ਚ ਤਕਲੀਫ ਦੇ ਚਲਦਿਆਂ ਉਨ੍ਹਾਂ ਨੂੰ ਆਈ.ਸੀ.ਯੂ ‘ਚ ਰਖਿਆ ਗਿਆ ਸੀ।

drad

Related News

ਰੂਸ ਨੇ ਕੋਰੋਨਾ ਵੈਕਸੀਨ ਦਾ ਉਤਪਾਦਨ ਕੀਤਾ ਸ਼ੁਰੂ, ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

Vivek Sharma

ਕੈਨੇਡਾ: ਗਵਰਨਰ ਜਨਰਲ ਜੂਲੀ ਪੇਅਟ ‘ਤੇ ਅਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਦੋਸ਼

Rajneet Kaur

ਕਲਟਸ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

Vivek Sharma

Leave a Comment

[et_bloom_inline optin_id="optin_3"]