Channel Punjabi
Canada International News North America

ਕੈਨੇਡਾ ‘ਚ ਆਉਣ ਵਾਲੇ ਯਾਤਰੀਆਂ ਨੂੰ ਭਰਨਾ ਪੈ ਸਕਦੈ ਜ਼ੁਰਮਾਨਾ, ਜੇਕਰ 14 ਦਿਨ ਕੁਆਰੰਟਾਈਨ ਵਾਲੇ ਨਿਯਮ ਦੀ ਕਰਨਗੇ ਉਲੰਘਣਾ

drad

ਓਟਾਵਾ :  ਜੇ ਤੁਸੀ ਵੀ ਕੈਨੇਡਾ ਆਉਣ ਤੇ ਆਪਣੇ ਆਪ ਨੂੰ ਕੁਆਰੰਟਾਈਨ ਨਹੀਂ ਕੀਤਾ ਤਾਂ ਜ਼ਰਾ ਬਚ ਕੇ, ਕਿਉਕਿ ਹੋ ਸਕਦਾ ਹੈ ਕਿ ਪੁਲਿਸ ਦੀ ਸੂਚੀ ਚ ਤੁਹਾਡਾ ਨਾਂ ਵੀ ਸ਼ਾਮਿਲ ਹੋਵੇ।

ਦਰਅਸਲ ਪੁਲਿਸ ਨੂੰ 21,000 ਤੋਂ ਵਧ ਮਾਮਲਿਆਂ ਵਿਚ ਫੋਲੋ ਅਪ ਕਰਨ ਲਈ ਸੂਚਿਤ ਕੀਤਾ ਗਿਆ ਹੈ ਜਿੱਥੇ ਕੈਨੇਡਾ ਵਿਚ ਆਉਣ ਵਾਲੇ ਯਾਤਰੀਆਂ ਤੱਕ ਜਾਂ ਤਾਂ ਪਹੁੰਚ ਨਹੀਂ ਕੀਤੀ ਜਾ ਸਕਦੀ ਜਾਂ 14 ਦਿਨਾਂ ਦੇ ਵਖਰੇ ਨਿਯਮਾਂ ਦੀ ਪਾਲਣਾ ਨਾ ਕਰ ਸਕਣ ਦੇ ਸੰਕੇਤ ਮਿਲੇ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੁਆਰਾ ਆਰਸੀਐਮਪੀ ਨੂੰ ਦਿੱਤੇ ਗਏ 21,422 ਹਵਾਲਿਆਂ ਵਿਚੋਂ ਤਕਰੀਬਨ 1500 ਦੀ ਪਛਾਣ ਸਰੀਰਕ ਜਾਂਚ ਲਈ ਤਰਜੀਹ ਦੇਣ ਵਾਲੇ ਕੇਸਾਂ ਵਜੋਂ ਕੀਤੀ ਗਈ ਹੈ।

ਐਰਸੀਐਮਪੀ ਤੇ ਪੀ.ਐਚ.ਏ.ਸੀ ਦੋਵਾਂ ਵਲੋਂ ਮੀਡੀਆ ਨੂੰ ਆਂਕੜਿਆਂ ਦੀ ਪੁਸ਼ਟੀ ਕੀਤੀ ਹੈ, ਹਾਲਾਕੀ ਕਿਸੇ ਸ਼ੱਕੀ ਜਾਂ ਨਿਯਮ ਤੋੜਨ ਵਾਲਿਆਂ ਨੂੰ ਕੁਝ ਸਜਾਵਾਂ ਵੀ ਦਿਤੀਆਂ ਗਈਆਂ ਹਨ। ਹੁਣ ਤੱਕ 9 ਟਿਕਟਾਂ ਪੀਐਚ.ਏ.ਸੀ ਨੂੰ ਕੋਰੋਨਟਾਈਨ ਐਕਟ ਅਧੀਨ ਅਪਰਾਧਾਂ ਲਈ ਨਿਰੋਧਕ ਕਾਨੂੰਨ ਅਧੀਨ ਜਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। 2 ਜੁਰਮਾਨੇ ਆਰਸੀਐਮਪੀ ਦੁਆਰਾ ਜਾਰੀ ਕੀਤੇ ਗਏ ਹਨ, ਅਤੇ 2 ਓਂਟਾਰਿਓ ਪ੍ਰੋਵਿੰਸ਼ੀਅਲ ਪੁਲਿਸ  ਦੁਆਰਾ।

ਦੱਸ ਦਈਏ ਗ੍ਰਿਫਤਾਰੀ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਇਨਾਂ ਤਾਜ਼ਾ ਆਂਕੜਿਆਂ ਤੋਂ ਇਲਾਵਾ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਯਾਤਰੀਆਂ ਨੇ ਜਦੋਂ ਸਰਹੱਦ ਪਾਰ ਕੀਤੀ ਉਦੋਂ ਤੋਂ ਹੀ ਕੈਨੇਡਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਇਛਾ ਦਾ ਸੰਕੇਤ ਦਿੱਤਾ। ਕੈਨੇਡਾ ਨੇ ਮਾਰਚ ਦੇ ਅੱਦ ਵਿਚਾਲੇ ਆਪਣੀਆਂ ਗੈਰ ਜ਼ਰੂਰੀ ਵਿਦੇਸ਼ੀ ਯਾਤਰਾਵਾਂ ਲਈ ਸਰਹੱਦ ਬੰਦ ਕਰ ਦਿਤੀ ਸੀ, ਉਦੋਂ ਤੋਂ ਇਕ ਨਿਯਮ ਲਾਗੂ ਕੀਤਾ ਸੀ ਕਿ ਜੋ ਯਾਤਰੀ ਸਰਹੱਦ ਵਿਚ ਦਾਖਲ ਹੋਣਗੇ ਉਹ ਖੁਦ ਨੂੰ ਕੁਆਰੰਟਾਈਨ  ਕਰਨਗੇ।

drad

Related News

ਭਾਰਤੀ ਹਵਾਈ ਸੈਨਾ ਵਿੱਚ ਅੱਜ ਸ਼ਾਮਲ ਹੋਵੇਗਾ ‘ਰਾਫੇ਼ਲ’, ਪਹਿਲੇ ਬੇੜੇ ‘ਚ ਹਨ ਪੰਜ ਰਾਫੇ਼ਲ

Vivek Sharma

ਕੇਂਦਰੀ ਬਰੈਂਪਟਨ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ ਔਰਤ ਦੀ ਹੋਈ ਮੌਤ

Rajneet Kaur

ਕੈਨੇਡਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ, ਆਹ ਸ਼ਹਿਰ ‘ਚ ਘਟਿਆ ਕੋਰੋਨਾ ਦਾ ਕਹਿਰ

team punjabi

Leave a Comment

[et_bloom_inline optin_id="optin_3"]