channel punjabi
Canada International News North America

ਓਟਵਾ ਪਾਰਕਵੇਅ ‘ਤੇ ਪਿਕਅਪ ਟਰੱਕ ਤੇ ਉਦਯੋਗਿਕ ਲਾਅਨ ਮੌਵਰ ਦੀ ਹੋਈ ਟੱਕਰ

ਪੈਰਾਮੇਡਿਕਸ ਦਾ ਕਹਿਣਾ ਹੈ ਕਿ ਓਟਾਵਾ ਪਾਰਕਵੇਅ ‘ਤੇ ਇਕ ਪਿਕਅਪ ਟਰੱਕ ਅਤੇ ਇਕ ਉਦਯੋਗਿਕ ਮੌਵਰ ਦੇ ਵਿਚਕਾਰ ਵੀਰਵਾਰ ਤੜਕੇ ਹੋਏ ਟੱਕਰ ਵਿਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋਇਆ। ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਓਟਾਵਾ ਪੈਰਾਮੇਡਿਕਸ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ 6 ਵਜੇ ਸਰ ਜਾਰਜ  ਈਟੀਅਨ ਕਾਰਟੀਆਰ ਪਾਰਕਵੇਅ (Sir George-Étienne Cartier Parkway) ਦੇ ਈਸਟਬਾਉਂਡ ਲੇਨ ‘ਤੇ ਬੁਲਾਇਆ ਗਿਆ ।

ਪੈਰਾਮੇਡਿਕਸ ਦਾ ਕਹਿਣਾ ਹੈ ਕਿ ਇਹ ਟੱਕਰ ਇਕ ਭਾਰੀ ਪਿਕਅਪ ਟਰੱਕ ਅਤੇ ਇਕ ਉਦਯੋਗਿਕ ਲਾਅਨ ਮੋਵਰ ਦੇ ਵਿਚਕਾਰ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ  ਇਕ 60 ਸਾਲਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹਾਲਤ ‘ਚ ਮਿਲਿਆ। ਜਿਸਨੂੰ “ਗੰਭੀਰ ਪਰ ਸਥਿਰ ਹਾਲਤ” ਵਿਚ ਹਸਪਤਾਲ ਲਿਜਾਇਆ ਗਿਆ।

Related News

ਨੌਰਥ ਯਾਰਕ ਇਕ ਘਰ ‘ਚ ਲੱਗੀ ਅੱਗ, 1 ਗੰਭੀਰ

Rajneet Kaur

ਕੈਨੇਡਾ ਇਸ ਹਫ਼ਤੇ ਵੈਕਸੀਨ ਦੀਆਂ 9 ਲੱਖ 44 ਹਜ਼ਾਰ 600 ਡੋਜ਼ ਕਰੇਗਾ ਹਾਸਲ : ਅਨੀਤਾ ਆਨੰਦ

Vivek Sharma

ਹਫ਼ਤੇ ਦੇ ਆਖ਼ਰੀ ਦਿਨ ਓਂਟਾਰੀਓ ‘ਚ 2063 ਕੋਰੋਨਾ ਸੰਕਰਮਣ ਦੇ ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦੇ ਕੰਮ ਨੇ ਵੀ ਫੜੀ ਤੇਜ਼ੀ

Vivek Sharma

Leave a Comment