channel punjabi
Canada International News North America Sticky

ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਰੈਕਟਰ ਨੂੰ ਅਹੁਦੇ ਤੋਂ ਕੀਤਾ ਬਰਖ਼ਾਸਤ

ਓਂਟਾਰੀਓ : ਪੀਲ ਡਿਸਟ੍ਰਿਕਟ ਸਕੂਲ ਬੋਰਡ ਯਾਨੀ ਪੀਡੀਐਸਬੀ ਦੇ ਡਰੈਕਟਰ ਆਫ ਐਜੁਕੇਸ਼ਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਜਾਰੀ ਕੀਤੀ ਗਈ ਰਿਪੋਰਟ ਵਿੱਚ ਲਿਖਿਆ ਸੀ ਕਿ ਬੋਰਡ ਐਂਟੀ ਬਲੈਕ ਤੇ ਪੂਰੇ ਸਿਸਟਮ ਵਿੱਚ ਫੈਲੇ ਨਸਲਵਾਦ ਨੂੰ ਖਤਮ ਕਰਨ ਦੀ ਇਛਾਸ਼ਕਤੀ  ਗੁਆ ਬੈਠਾ ਹੈ । ਸਿਖਿਆ ਮੰਤਰੀ ਸਟੀਫਨ ਲਿਚੇ ਵਲੋਂ ਬੀਤੇ ਦਿਨ ਇਸ ਗਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਪੀਡੀਐਸਬੀ ਦੇ ਸੁਪਰੀਡੈਂਟ ਵਲੋਂ ਬੋਰਡ ਦੇ ਡਰੈਕਟਰ ਪੀਟਰ ਜੋਸ਼ੂਆ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਬੋਰਡ ਲਈ ਹੁਣ ਨਵੀਂ ਲੀਡਰਸ਼ਿਪ ਦੀ ਭਾਲ ਕੀਤੀ ਜਾਵੇਗੀ, ਤਾਂ ਜੋ ਨਸਵਾਦ ਦਾ ਸ਼ਿਕਾਰ ਬਚਿਆ ਲਈ ਕੁਝ ਬਿਹਤਰ ਹੋ ਸਕੇ। ਇਸ ਕਮਿਊਨੀਟੀ ਨਾਲ ਜੁੜੇ ਬਚਿਆਂ ਨੇ ਲੰਮੇ ਸਮੇਂ ਤੱਕ ਖੁਦ ਨੂੰ ਅਲਗ ਮਹਿਸੂਸ ਕੀਤਾ ਹੈ ਤੇ ਲੰਮਾ ਸਮਾਂ ਉਨਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ । ਸਿਖਿਆ ਮੰਤਰਾਲੇ ਦੇ ਸੁਪਰਵਾਈਜ਼ਰ ਬਰੂਸ ਰੌਡਰਿਗਜ਼ ਵਲੋਂ ਆਉਣ ਵਾਲੇ ਦਿਨਾਂ ਵਿਚ ਸਿਖਿਆ ਦੇ ਸਬੰਧ ਵਿੱਚ ਅੰਤਰਿਮ ਡਰੈਕਟਰ ਦੀ ਚੋਣ ਕੀਤੀ ਜਾਵੇਗੀ। ਲਿਚੇ ਨੇ ਆਖਿਆ ਕਿ ਇਸ ਸਬੰਧ ਵਿੱਚ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਅਜਿਹੇ ਬੱਚਿਆਂ ਲਈ ਕੁੱਝ ਖਾਸ ਨਹੀਂ ਸੀ ਕੀਤਾ ਜਾ ਰਿਹਾ ਤੇ ਉਹ ਆਪਣੇ ਹੀ ਸਕੂਲਾਂ ਵਿੱਚ ਨਸਲਵਾਦ ਦਾ ਸਿ਼ਕਾਰ ਹੋ ਰਹੇ ਸਨ। ਹਾਲਾਕੀ ਡਰੈਕਟਰ ਨੇ ਆਪਣਾ ਪੱਖ ਰੱਖਦਿਆਂ ਇਹ ਗਲ ਕਹੀ ਸੀ ਕਿ ਉਹ ਜਿਨਾਂ ਬਿਹਤਰ ਇਨਾਂ ਬਚਿਆਂ ਲਈ ਕਰ ਸਕਦੇ ਸੀ ਉਨਾਂ ਉਹ ਨਹੀਂ ਕੀਤਾ ।ਲਿਚੇ ਨੇ ਆਖਿਆ ਕਿ ਸਾਡੇ ਸੂਬੇ ਵਿੱਚ ਸਾਨੂੰ ਬਿਹਤਰ ਸਿਸਟਮ ਬਣਾਉਣਾ ਹੋਵੇਗਾ ਤੇ ਕਿਸੇ ਵੀ ਬੱਚੇ ਨੂੰ ਉਸ ਦੀ ਚਮੜੀ ਦੇ ਰੰਗ, ਉਸ ਦੇ ਧਰਮ ਜਾਂ ਉਸ ਦੀ ਮਾਨਤਾ ਦੇ ਅਧਾਰ ਉਤੇ ਅਲੱਗ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬੱਚੇ ਆਪਣੇ ਆਪ ਨੂੰ ਅਜਿਹੇ ਨਸਲਵਾਦ ਕਾਰਨ ਅਲੱਗ ਮਹਿਸੂਸ ਕਰ ਸਕਦੇ ਹਨ।
ਜਿ਼ਕਰਯੋਗ ਹੈ ਕਿ ਐਂਟੀ ਬਲੈਕ ਨਸਲਵਾਦ ਖਿਲਾਫ ਬੋਰਡ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਮਗਰੋਂ ਨਵੰਬਰ 2019 ਵਿੱਚ ਲਿਚੇ ਵੱਲੋਂ ਪੀਡੀਐਸਬੀ ਦੇ ਮੁਲਾਂਕਣ ਦੇ ਨਿਰਦੇਸ਼ ਦਿੱਤੇ ਗਏ ਸਨ। 13 ਮਾਰਚ,2020 ਨੂੰ ਲੰਮੇਂ ਸਲਾਹ ਮਸ਼ਵਰੇ ਤੋਂ ਬਾਅਦ ਲਿਚੇ ਦੇ ਆਫਿਸ ਨੇ ਬੋਰਡ ਨੂੰ ਨਸਲਵਾਦ ਦੀ ਸਮੱਸਿਆ ਨਾਲ ਨਜਿਠਣ ਦੇ ਕਈ ਵਾਰੀ ਹੁਕਮ ਦਿੱਤੇ ਸਨ। ਪਰ ਇਸ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਰਹਿਣ ਤੋਂ ਬਾਅਦ ਸਿੱਖਿਆ ਮੰਤਰੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰ ਪਾਉਣ ਦੀ ਬੋਰਡ ਦੀ ਸਮਰੱਥਾ ਦੀ ਜਾਂਚ ਕਰਨ ਲਈ ਵਕੀਲ ਆਰਲੀਨ ਹਗਿੰਨਜ਼ ਦੀਆਂ ਸੇਵਾਵਾਂ ਲਈਆਂ ਗਈਆਂ। ਇਸ ਮਹੀਨੇ ਦੇ ਸ਼ੁਰੂ ਵਿੱਚ ਹਗਿੰਨਜ਼ ਵੱਲੋਂ ਜਾਰੀ ਰਿਪੋਰਟ ਵਿੱਚ ਆਖਿਆ ਗਿਆ ਕਿ ਲਿਚੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਬੋਰਡ ਅਸਮਰੱਥ ਰਿਹਾ ਹੈ।ਪੀਡੀਐਸਬੀ ਨੇ ਕਿਹਾ ਕਿ ਰੋਡਰਿਗਜ਼ ਆਉਣ ਵਾਲੇ ਦਿਨਾਂ ਵਿੱਚ ਸਿਖਿਆ ਦੇ ਇੱਕ ਅੰਤਰਿਮ ਨਿਰਦੇਸ਼ਕ ਦਾ ਨਾਮ ਦੇਵੇਗਾ।

Related News

ਓਨਟਾਰੀਓ ‘ਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 566 ਕੇਸ ਆਏ ਸਾਹਮਣੇ

Rajneet Kaur

ਓਟਵਾ ਪਾਰਕਵੇਅ ‘ਤੇ ਪਿਕਅਪ ਟਰੱਕ ਤੇ ਉਦਯੋਗਿਕ ਲਾਅਨ ਮੌਵਰ ਦੀ ਹੋਈ ਟੱਕਰ

Rajneet Kaur

ਮੁੜ ਵਧੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ

Vivek Sharma

Leave a Comment