channel punjabi
Canada International News North America

ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਕਾਰਜੈਕਿੰਗ ‘ਚ ਇੱਕ ਪੰਜਾਬੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ, ਦੋ ਸ਼ੱਕੀ ਵਿਅਕਤੀ ਫਰਾਰ

ਬਰੈਂਪਟਨ: ਪੀਲ ਰੀਜਨਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਮਿਸੀਸਾਗਾ ਵਿੱਚ ਇੱਕ ਮਾਂ ਅਤੇ ਤਿੰਨ ਸਾਲਾ ਲੜਕੀ ਦੀ ਕਾਰਜੈਕਿੰਗ ਅਤੇ ਅਗਵਾ ਕਰਨ ਵਿੱਚ ਸ਼ਾਮਲ ਸੀ।  ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਮਹਿਲਾ ਤੋਂ BMW ਕਾਰ ਖੋਹਣ ਦੇ ਮਾਮਲੇ ਵਿੱਚ ਬਰੈਂਪਟਨ ਦੇ 19 ਸਾਲਾ ਪੰਜਾਬੀ ਕੀਰਤ ਸੇਹਰਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਗੱਡੀ ਲੈ ਕੇ ਫਰਾਰ ਹੋਏ ਦੋ ਸ਼ੱਕੀਆਂ ਦੀ ਭਾਲ ਜਾਰੀ ਹੈ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮਿਸੀਸਾਗਾ ‘ਚ ਇਕ ਪੰਜਾਬਣ ਔਰਤ ਆਪਣੀ ਤਿੰਨ ਸਾਲਾ ਬੱਚੀ ਨਾਲ ਆਪਣੇ ਘਰੋਂ ਕਿਤੇ ਬਾਹਰ ਜਾ ਰਹੀ ਸੀ। ਜਦੋਂ ਉਹ ਆਪਣੇ ਘਰੋਂ ਗੱਡੀ ਲੈ ਕੇ ਨਿਕਲੀ ਹੀ ਸੀ ਕਿ ਇਸ ਦੌਰਾਨ ਦੋ ਨਕਾਬਪੋਸ਼ ਲੁਟੇਰੇ ਉਸ ਕੋਲ ਆਏ ਅਤੇ ਗੱਡੀ ਵਿੱਚ ਦਾਖ਼ਲ ਹੋਏ ,ਤੇ  ਲੁਟੇਰੇ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ‘ਚ ਮਹਿਲਾ ਅਤੇ ਉਸ ਦੀ ਬੱਚੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

ਪੁਲਿਸ ਨੇ ਸ਼ਾਮ 7.30 ਵਜੇ  ਮਿਸੀਸਾਗਾ ਦੇ ਮਾਵੀਜ਼ ਰੋਡ ਅਤੇ ਨੋਵੋ ਸਟਾਰ ਡਰਾਈਵ ਖੇਤਰ ਵਿੱਚ ਤਹਿਕੀਕਾਤ ਕਰ ਰਹੀ ਸੀ। ਜਿਥੇ ਪੁਲਿਸ ਨੇ ਇੱਕ ਟੈਕਸੀ ਵਿੱਚ ਤਿੰਨ ਸ਼ੱਕੀਆਂ ਦਾ ਸਾਹਮਣਾ ਕੀਤਾ। ਜਿਸ ਦੌਰਾਨ ਇੱਕ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ, ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੂਸਰੇ ਦੋ ਸ਼ੱਕੀ ਵਿਅਕਤੀ ਭੱਜ ਗਏ। ਫੜੇ ਗਏ ਵਿਅਕਤੀ ਦੀ ਪਹਿਚਾਣ ਬਰੈਂਪਟਨ ਦੇ ਵਾਸੀ 19 ਸਾਲਾ ਕੀਰਤ ਸੇਹਰਾ ਵਜੋਂ ਹੋਈ।

ਕੀਰਤ ਸੇਹਰਾ ‘ਤੇ ਲੁੱਟ ਖੋਹ ਤੇ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਕੀਰਤ ਸੇਹਰਾ ’ਤੇ ਪਹਿਲਾਂ ਵੀ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ।

ਪੀੜਤ ਦੀ ਕਾਰ ਇਕ ਓਂਟਾਰੀਓ ਲਾਇਸੈਂਸ ਪਲੇਟ BVLR 298 ਵਾਲੀ ਇੱਕ 2018 ਕਾਲੀ BMW ਹੈ। ਪੁਲਿਸ ਨੇ ਨੰਬਰ ਜਾਰੀ 905-453-2121, Ext. 3410, ਕਰਦਿਆਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਨੂੰ  ਜਾਣਕਾਰੀ ਹੋਵੇ ਤਾਂ ਕਾਲ ਕਰਕੇ ਦਸ ਸਕਦੇ ਹਨ, ਜਾਂ ਫਿਰ ਕ੍ਰਾਈਮ ਜਾਫੀ ਨੂੰ 1-800-222-8477 ਤੇ ਕਾਲ ਕਰ ਸਕਦੇ ਹਨ।

 

Related News

ਪਬਲਿਕ ਹੈਲਥ ਹੈਲੀਫੈਕਸ ‘ਚ ਸੋਬੀਜ਼ ਕਲੇਟਨ ਪਾਰਕ ਵਿਖੇ ਕੋਵਿਡ 19 ਆਉਟਬ੍ਰੇਕ ਦੀ ਰਿਪੋਰਟ: ਨੋਵਾ ਸਕੋਸ਼ੀਆ ਹੈਲਥ

Rajneet Kaur

ਬਰੈਂਪਟਨ: ਓਂਟਾਰੀਓ ‘ਚ ਇਕ ਘਰ ‘ਚ 200 ਤੋਂ ਵੱਧ ਲੋਕ ਕਰ ਰਹੇ ਸਨ ਪਾਰਟੀ, ਮਾਲਕ ਵਿਰੁਧ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ

Rajneet Kaur

ਡੋਨਾਲਡ ਟਰੰਪ ਨੇ ਵਿਰੋਧ ਦੇ ਬਾਵਜੂਦ ਸੁਪਰੀਮ ਕੋਰਟ ਲਈ ਜੱਜ ਏਮੀ ਕੋਨੇ ਬੈਰੇਟ ਨੂੰ ਕੀਤਾ ਨਾਮਜ਼ਦ

Vivek Sharma

Leave a Comment