channel punjabi
Canada International News North America Uncategorized

ਮਾਸੂਮ ਧੀ ਦੀ ਜਾਨ ਬਚਾਉਣ ਲਈ ਮਾਪਿਆਂ ਨੂੰ ਮਦਦ ਦੀ ਜ਼ਰੂਰਤ

*ਮਾਸੂਮ ਧੀ ਦੀ ਜਾਨ ਬਚਾਉਣ ਲਈ ਮਾਪਿਆਂ ਨੇ ਦਿਨ-ਰਾਤ ਕੀਤਾ ਇੱਕ

*ਬੱਚੀ ਦੇ ਇਲਾਜ ਲਈ ਆਵੇਗਾ 30 ਲੱਖ ਡਾਲਰ ਦਾ ਖ਼ਰਚਾ !

*ਦਾਨੀ ਸੱਜਣਾਂ ਨੂੰ ਸਹਿਯੋਗ ਦੀ ਕਰ ਰਹੇ ਨੇ ਅਪੀਲ

*GoFundMe ਰਾਹੀਂ ਭੇਜਿਆ ਜਾ ਸਕਦਾ ਹੈ ਸਹਿਯੋਗ

(ਤਸਵੀਰਾਂ: ਧੰਨਵਾਦ ਸਹਿਤ)

ਵੈਨਕੂਵਰ ਬੀ.ਸੀ.:
ਇੱਕ ਮਾਸੂਮ ਬੱਚੀ ਜਿਸਨੂੰ ਦੁਨੀਆ ਵਿੱਚ ਆਏ ਸਿਰਫ ਤਿੰਨ ਮਹੀਨੇ ਹੋਏ ਨੇ, ਪਰ ਇਸ ਸਮੇਂ ਇਸ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਉਸ ਦੇ ਮਾਪਿਆਂ ਨੂੰ 30 ਲੱਖ ਡਾਲਰ ਦੀ ਰਾਸ਼ੀ ਦੀ ਜ਼ਰੂਰਤ ਹੈ। ਖ਼ਬਰ ਥੋੜਾ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ, ਪਰ ਸੱਚੀ ਹੈ।

ਇੱਕ ਨਿੱਜੀ ਵੈਬ ਸਾਈਟ ‘ਤੇ ਪ੍ਰਕਾਸ਼ਤ ਖਬਰ ਅਨੁਸਾਰ ਵੈਨਕੂਵਰ ਦਾ ਇੱਕ ਪਰਿਵਾਰ ਬੱਚੀ ਨੂੰ ਦੁਰਲੱਭ ਬਿਮਾਰੀ ਤੋਂ ਬਚਾਉਣ ਲਈ ਉਸ ਵਾਸਤੇ ਫੰਡ ਇਕੱਠਾ ਕਰ ਰਿਹਾ ਹੈ। ਫੰਡ ਵੀ ਥੋੜਾ ਬਹੁਤਾ ਨਹੀਂ, ਇਸ ਮਾਸੂਮ ਬੱਚੀ ਦੀ ਜ਼ਿੰਦਗੀ ਬਚਾਉਣ ਲਈ 30 ਲੱਖ ਡਾਲਰ ਦੀ ਜ਼ਰੂਰਤ ਹੈ

ਵੈਨਕੂਵਰ ਦੇ ਲੌਰਾ ਅਤੇ ਸਕਾਟ ਵੈਨ ਡੋਰਮਲ ਦੀ ਧੀ ਲੂਸੀ ਦਾ ਜਨਮ 1 ਅਪ੍ਰੈਲ, 2020 ਨੂੰ ਹੋਇਆ । ਲੂਸੀ ਦੇ ਜਨਮ ‘ਤੇ ਪੂਰਾ ਪਰਿਵਾਰ ਖੁਸ਼ ਸੀ ।

ਜੱਚਾ-ਬੱਚਾ ਦੋਵੇਂ ਤੰਦਰੁਸਤ ਸੀ ਅਤੇ ਕੁਝ ਦਿਨਾਂ ਲਈ ਹਸਪਤਾਲ ਵਿਚ ਰਹਿਣ ਤੋਂ ਬਾਅਦ, ਉਹ ਉਸ ਨੂੰ ਘਰ ਲੈ ਗਏ ।
ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਲੂਸੀ ਸ਼ੁਰੂ ਵਿੱਚ ਇੱਕ ਨਵਜੰਮੇ ਬੱਚੇ ਵਾਂਗ ਜੀ ਰਹੀ ਸੀ। ੳੁਹ ਆਮ ਬੱਚਿਆਂ ਵਾਂਗ ਆਪਣੇ ਅੰਗੂਠੇ ਨੂੰ ਚੂਸ ਰਹੀ ਸੀ। ਪਰ ਲਗਭਗ ਦੋ ਹਫ਼ਤਿਆਂ ਬਾਅਦ ਬੱਚੀ ਨਾਲ ਕੁਝ ਅਜੀਬ ਵਾਪਰਨ ਲੱਗਾ, ਲੂਸੀ ਆਪਣਾ ਅੰਗੂਠਾ ਆਪਣੇ ਮੂੰਹ ਵਿੱਚ ਲਿਆਉਣ ਦੇ ਯੋਗ ਨਾ ਰਹੀ। ਇਥੋਂ ਤਕ ਕਿ ਉਹ ਆਪਣੀਆਂ ਬਾਹਾਂ ਹਿਲਾਉਣ ਵਿੱਚ ਅਸਮਰਥ ਸੀ।

ਬੱਚੀ ਦੀ ਮਾਂ ਲੌਰਾ ਅਨੁਸਾਰ, ਉਹ ਆਪਣੇ ਅੰਗਾਂ ਨੂੰ ਹਿਲਾਉਣ ਦੇ ਯੋਗ ਨਾ ਰਹੀ ਅਤੇ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਸੀ।

ਇਸ ਦੀ ਜਾਂਚ ਕਰਵਾਉਣ ‘ਤੇ ਪਤਾ ਲੱਗਾ ਕਿ ਲੂਸੀ ਦਾ ਜਨਮ ਐਸਐਮਐਨ-1 ਜੀਨ ਤੋਂ ਬਿਨਾਂ ਹੋਇਆ ਸੀ ਅਤੇ ਉਸਨੂੰ ਰੀੜ੍ਹ ਦੀ ਮਾਸਪੇਸ਼ੀ ਦਾ ਵੀ ਰੋਗ ਹੈ, ਜਿਸਨੂੰ ਐਸਐਮਏ ਵੀ ਕਿਹਾ ਜਾਂਦਾ ਹੈ।

ਸਕਾਟ ਨੇ ਦੱਸਿਆ ਕਿ ਇਹ ਸਭ ਤੋਂ ਗੰਭੀਰ ਕਿਸਮ ਦੀ ਬੀਮਾਰੀ ਹੈ। ਅਸੀਂ ਇਸ ਦੇ ਇਲਾਜ ਬਾਰੇ ਪਤਾ ਕੀਤਾ ਤਾਂ ਅਸੀਂ ਜਾਣਿਆ ਕਿ ਇਸ ਦਾ ਇਲਾਜ ਸੰਭਵ ਹੈ, ਪਰ ਖਰਚਾ ਬਹੁਤ ਹੋਵੇਗਾ।

(ਤਸਵੀਰਾਂ: ਧੰਨਵਾਦ ਸਹਿਤ)

ਲੂਸੀ ਨੂੰ ਇਲਾਜ ਦੌਰਾਨ ਜੀਨ ਪ੍ਰਦਾਨ ਕੀਤਾ ਜਾਵੇਗਾ, ਜਿਸ ਦੀ ਉਸ ਦੇ ਸਰੀਰ ਵਿੱਚ ਕਮੀ ਹੈ ਅਤੇ ਇਹ ਥੈਰੇਪੀ ਵੀ ਆਮ ਗੱਲ ਨਹੀਂ ਹੈ।

ਹਾਲਾਂਕਿ, ਜ਼ੋਲਗੇਨਸਮਾ ਨਾਮਕ ਦਵਾਈ ਨੂੰ ਹੁਣ ਤੱਕ ਸਿਰਫ ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।

ਲੂਸੀ ਕੋਲ ਕਨੇਡਾ ਵਿੱਚ ਇਸ ਨੂੰ ਮਨਜ਼ੂਰੀ ਮਿਲਣ ਲਈ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੈ, ਇਸ ਲਈ ਵੈਨ ਡੋਰਮੈਲਜ਼ ਨੇ ਖ਼ੁਦ ‘ਗੋ-ਫੰਡ-ਮੀ’ ਮੁਹਿੰਮ ਸ਼ੁਰੂ ਕੀਤੀ ਹੈ। ਪਰ ਮੁਸ਼ਕਲ ਇਹ ਹੈ ਕਿ ਇਸ ਦਵਾਈ ਦੀ ਕੀਮਤ 30 ਲੱਖ ਡਾਲਰ ਹੈ। ‘ਜ਼ੋਲਗੇਨਸਮਾ’ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈਆਂ ਵਿੱਚੋਂ ਇੱਕ ਮੰਨਿਆ ਗਿਆ ਹੈ, ਪਰ ਇਸਦੇ ਬਿਨਾਂ, ਲੂਸੀ ਦੀ ਉਮਰ ਦੋ ਸਾਲ ਹੋ ਸਕਦੀ ਹੈ। ਦੱਸਿਆ ਜਾ ਰਿਹੈ ਕਿ ਬੱਚੀ ਦੀ ਕਾਰਜਸ਼ੀਲਤਾ ਰੋਜ਼ਾਨਾ ਘਟਦੀ ਜਾ ਰਹੀ ਹੈ, ਜਿਹੜੀ ਇਸ ਵੇਲੇ ਚਿੰਤਾ ਦਾ ਵੱਡਾ ਵਿਸ਼ਾ ਹੈ ।

ਬੱਚੀ ਦੇ ਮਾਪਿਆਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ
ਜਿਹੜਾ ਵੀ ਵਿਅਕਤੀ ਮਦਦ ਦੀ ਇੱਛਾ ਰੱਖਦਾ ਹੈ ਉਹ ਲੂਸੀ ਦੇ ਇਲਾਜ ਲਈ GoFundMe ਵਿੱਚ ਦਾਨ ਕਰ ਸਕਦਾ ਹੈ ਅਤੇ ਹੋਰਾਂ ਨਾਲ ਉਸਦੀ ਕਹਾਣੀ ਸਾਂਝੀ ਕਰ ਸਕਦਾ ਹੈ।
ਸਕਾਟ ਨੇ ਕਿਹਾ, “ਸਾਨੂੰ ਸਾਰਿਆਂ ਦੇ ਸਮਰਥਨ ਦੀ ਲੋੜ ਹੈ। “30 ਲੱਖ ਡਾਲਰ ਸਾਡੀ ਪਹੁੰਚ ਤੋਂ ਬਾਹਰ ਹੈ।”

ਫਿਲਹਾਲ ਇਹ ਪਰਿਵਾਰ ਬੱਚੀ ਨੂੰ ਬਚਾਉਣ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ ਤਾਂ ਜੋ 30 ਲੱਖ ਡਾਲਰ ਇਕੱਠੇ ਕਰਕੇ ਬੱਚੀ ਦਾ ਇਲਾਜ ਕਰਵਾਇਆ ਜਾ ਸਕੇ । ਉਮੀਦ ਹੈ ਕਿ ਕੁਝ ਸੱਜਣ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਅਤੇ ਮਾਸੂਮ ਦੀ ਜ਼ਿੰਦਗੀ ਬਚਾਉਣ ਦਾ ਜ਼ਰੀਆ ਬਣ ਜਾਣ।

ਵਾਹਿਗੁਰੂ ਜੀ ਮਿਹਰ ਕਰਨ ।।

Related News

BIG NEWS : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਫਰੰਟ-ਲਾਈਨ ਕਰਮਚਾਰੀਆਂ ਨੂੰ ਮਹਾਂਮਾਰੀ ਤਨਖਾਹ ਦੇਣ ਦਾ ਕੀਤਾ ਐਲਾਨ

Vivek Sharma

26 ਜਨਵਰੀ ਦੀ ਟਰੈਕਟਰ ਰੈਲੀ ਲਈ ਕਿਸਾਨਾਂ ਦੀ ਜਿੱਤ : ਕਿਸਾਨਾਂ ਦੀ ਜ਼ਿੱਦ ਅੱਗੇ ਝੁਕੀ ਦਿੱਲੀ ਪੁਲਿਸ : ਦਿੱਲੀ ਅੰਦਰੋਂ ਹੀ ਜਾਣਗੇ ਰੈਲੀ ਵਾਲੇ ਟਰੈਕਟਰ

Vivek Sharma

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ, ਵਾਲ ਵਾਲ ਬਚੇ ਟਿਕੈਤ

Vivek Sharma

Leave a Comment