channel punjabi
Canada International News North America

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

ਓਟਾਵਾ: ਓਟਾਵਾ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਓਟਾਵਾ ‘ਚ ਮੰਗਲਵਾਰ ਨੂੰ 44 ਅਤੇ ਬੁੱਧਵਾਰ ਨੂੰ 33 ਮਾਮਲੇ ਦਰਜ ਕੀਤੇ ਗਏ ਸਨ।

ਓਟਾਵਾ ਪਬਲਿਕ ਹੈਲਥ ਨੇ ਵੀਰਵਾਰ ਨੂੰ 14 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਹਫਤੇ ਕੇਸਾਂ ‘ਚ ਗਿਰਾਵਟ ਨਜ਼ਰ ਆਈ ਹੈ। ਓਟਾਵਾ ‘ਚ ਹੁਣ ਤੱਕ  2,334 ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ‘ਚੋਂ 263 ਕੋਰੋਨਾ ਪੀੜਿਤਾਂ ਦੀ ਮੌਤ ਹੋ ਚੁੱਕੀ ਹੈ। 193 ਸਰਗਰਮ ਮਾਮਲੇ ਹਨ ।

ਦੱਸ ਦਈਏ ਹੁਣ ਤੱਕ 1,878 ਲੋਕ ਠੀਕ ਹੋ ਚੁੱਕੇ ਹਨ। 3 ਮਰੀਜ਼ ਗੰਭੀਰ ਦੇਖਭਾਲ ‘ਚ ਹਨ।

ਨਿਊ ਯਾਰਕ ਦੇ ਅੱਕਵੇਸਨੇ (Akwesasne) ਦੀ ਤਰਫ  ਵੀ ਚਾਰ ਸਰਗਰਮ ਮਾਮਲੇ ਹਨ।

ਓਨਟਾਰੀਓ ਵਿੱਚ ਅੱਜ ਕੋਵਿਡ -19 ਦੇ 103 ਹੋਰ ਵਾਧੂ ਮਾਮਲੇ ਸਾਹਮਣੇ ਆਏ ਹਨ।

ਕਿਊਬਿਕ ਵਿੱਚ 142 ਨਵੇਂ ਕੇਸ ਦਰਜ ਕੀਤੇ ਗਏ ਹਨ ।

Related News

ਸਾਬਕਾ ਸੰਸਦ ਮੈਂਬਰ ਡਾਨ ਮਜਾਨਕੋਵਸਕੀ ਦਾ ਦਿਹਾਂਤ, 85 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਂਹ

Vivek Sharma

ਫ਼ਿਲਮੀ ਸਟਾਇਲ ‘ਚ ਗਹਿਣਿਆਂ ਦੀ ਲੁੱਟ ਦਾ ਮਾਮਲਾ, ਪੁਲਿਸ ਨੇ ਇੱਕ ਸ਼ਾਤਰ ਨੂੰ ਕੀਤਾ ਕਾਬੂ ਦੂਜਾ ਫ਼ਰਾਰ

Vivek Sharma

ਕੈਨੇਡਾ ਵਿੱਚ ਮਿਲੀ 17 ਫੁੱਟ ਲੰਮੀ ਸ਼ਾਰਕ, ਵਿਗਿਆਨੀਆਂ ਨੇ ‘ਨੁਕੁਮੀ’ ‘ਤੇ ਟੈਗ ਲਗਾਉਣ ਤੋਂ ਬਾਅਦ ਮੁੜ ਸਮੁੰਦਰ ਵਿਚ ਛੱਡਿਆ

Vivek Sharma

Leave a Comment