channel punjabi
Canada International News North America

ਓਂਟਾਰੀਓ ਦੀ ਸਰਕਾਰ ਨੇ ਵਿਵਾਦਾਂ ‘ਚ ਘਿਰੀ WE ਚੈਰੀਟੀ ਨਾਲ ਤੋੜੇ ਸਬੰਧ

ਟੋਰਾਂਟੋ : ਓਂਟਾਰੀਓ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਵਿਵਾਦ ਦੇ ਵਿਚਕਾਰ WE ਚੈਰੀਟੀ ਨਾਲ ਮੌਜੂਦਾ ਇਕਰਾਰਨਾਮੇ ਦਾ ਨਵੀਨੀਕਰਣ ਨਹੀਂ ਕਰੇਗੀ।

ਇਸ  ਫੈਸਲੇ ਦੀ ਪੁਸ਼ਟੀ ਸ਼ੁਕਰਵਾਰ ਨੂੰ ਇਕ ਬਿਆਨ ਦੇ ਜ਼ਰੀਏ ਕੀਤੀ ਗਈ ਕਿ  ਸਿੱਖਿਆ ਮੰਤਰਾਲੇ ਨੂੰ “WE ਚੈਰੀਟੀ ਨਾਲ ਸਮਝੌਤੇ ਦਾ ਨਵੀਨੀਕਰਨ ਨਾ ਕਰਨ ਅਤੇ ਅੱਜ ਦੇ ਖਰਚਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।” ਅਸੀਂ WE ‘ਤੇ ਲੱਗੇ ਦੋਸ਼ਾਂ ਤੋਂ ਬਹੁਤ ਚਿੰਤਤ ਹਾਂ ਅਤੇ ਪ੍ਰੇਸ਼ਾਨ ਹਾਂ।” “ਇਹ ਟੈਕਸਦਾਤਾ ਦਾ ਪੈਸਾ ਹੈ। ਇਸ ਪ੍ਰਾਂਤ ਦੇ ਸਖਤ ਮਿਹਨਤੀ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਉਨ੍ਹਾਂ ਦਾ ਪੈਸਾ ਮੁੱਲ ਦੇ ਰਿਹਾ ਹੈ ਅਤੇ ਇਹ ਦੋਸ਼ ਗੰਭੀਰ ਪ੍ਰਸ਼ਨ ਉਠਾਉਂਦੇ ਹਨ। ” ਉਨਟਾਰੀਓ ਸਰਕਾਰ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹ ਆਪਣੇ ਬਿਆਨ ਵਿੱਚ ਕਿਹੜੇ ਦੋਸ਼ਾਂ ਦਾ ਜ਼ਿਕਰ ਕਰ ਰਹੇ ਸਨ।

ਓਂਟਾਰੀਓ ਸਰਕਾਰ ਨੇ WE ਚੈਰਿਟੀ ਨਾਲ ਸਮਝੌਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਦੀ ਸੰਘੀ ਸਰਕਾਰ ਵੱਲੋਂ 900 ਮਿਲੀਅਨ ਡਾਲਰ ਦੇ ਵਿਦਿਆਰਥੀ ਗ੍ਰਾਂਟ ਪ੍ਰੋਗਰਾਮ ਨੂੰ ਚਲਾਉਣ  ਲਈ  WE ਚੈਰੀਟੀ ਨੂੰ ਚੁਣੇ ਜਾਣ ਤੋਂ ਬਾਅਦ ਮਾਮਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਵਿਵਾਦ ‘ਚ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹਨ। ਦੱਸ ਦਈਏ  ਕਿ 9 ਜੁਲਾਈ ਨੂੰਇਹ ਗੱਲ ਸਾਹਮਣੇ ਆਈ ਸੀ ਕਿ ਟਰੂਡੋ ਦੀ ਮਾਂ ਮਾਰਗੇਟ ਨੂੰ WE ਚੈਰੀਟੀ ਦੇ 28 ਸਮਾਗਮਾਂ ‘ਚ ਬੋਲਣ ਲਈ 2,50,000 ਡਾਲਰ ਮਿਲੇ ਸਨ ਅਤੇ ਉਨ੍ਹਾਂ ਦੇ ਭਰਾ ਅਲੈਗਜ਼ੈਂਡਰ ਨੂੰ 8 ਸਮਾਗਮਾਂ ‘ਚ ਸ਼ਾਮਲ ਹੋਣ ‘ਤੇ ਲਗਭਗ 32,000 ਡਾਲਰ ਮਿਲੇ ਸਨ।

WE ਚੈਰਿਟੀ ਇਕ ਗੈਰ ਮੁਨਾਫਾ ਇਕਾਈ ਹੈ, ਜੋ ਕਿ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਦਿਅਕ ਅਤੇ ਸਮਾਜਿਕ ਨਿਆਂ ਪ੍ਰੋਗਰਾਮਾਂ ਦਾ ਸੰਚਾਲਨ ਕਰਦੀ ਹੈ।

 

Related News

ਸਸਕੈਚਵਨ ਅਤੇ ਮੈਨੀਟੋਬਾ ਸੂਬਿਆਂ ਵਿੱਚ ਨਵੇਂ ਕੋਵਿਡ ਨਿਯਮ ਕੀਤੇ ਗਏ ਲਾਗੂ, ਮਾਹਿਰਾਂ ਨੇ ਸਖ਼ਤੀ ਦੀ ਦਿੱਤੀ ਸਲਾਹ

Vivek Sharma

ਬਰੈਂਪਟਨ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਗੱਡੀ ਨਾਲ ਟਕਰਾਉਣ ਕਾਰਨ ਹੋਈ ਮੌਤ

Rajneet Kaur

ਸਸਕੈਟੂਨ ‘ਚ ਮੁਲਤਵੀ ਕੀਤੀ ਗਈ ਮਿਉਂਸੀਪਲ ਚੋਣ ਦੀ ਪ੍ਰਕਿਰਿਆ ਹੋਈ ਪੂਰੀ, ਵੋਟਾਂ ਦੀ ਗਿਣਤੀ ਸ਼ੁਰੂ

Rajneet Kaur

Leave a Comment