channel punjabi
Canada International News North America

ਓਂਟਾਰਿਓ :ਸਤੰਬਰ ‘ਚ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਪਰਤਣਗੇ ਸਕੂਲ, ਗ੍ਰੇਡ 4 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਮਾਸਕ ਲਗਾਉਣਾ ਹੋਵੇਗਾ ਲਾਜ਼ਮੀ

ਓਂਟਾਰਿਓ  : ਓਂਟਾਰਿਓ ਦੇ ਸਕੂਲ ਹੁਣ ਦੋਬਾਰਾ ਖੁੱਲਣ ਜਾ ਰਹੇ ਹਨ, ਜਿਸਦਾ ਐਲਾਨ ਪ੍ਰੀਮੀਅਰ ਡਗ ਫੋਰਡ ਨੇ ਕੀਤਾ ਹੈ। ਉਨ੍ਹਾਂ ਆਪਣੀ ਯੋਜਨਾ ਦਾ ਪਰਦਾਫਾਸ਼ ਕਰਦਿਆਂ ਇਹ ਐਲਾਨ ਕੀਤਾ ਕਿ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਤੇ ਬਹੁਤ ਸਾਰੇ ਹਾਈ ਸਕੂਲ ਵਿਦਿਆਰਥੀ ਸਤੰਬਰ ‘ਚ ਸਕੂਲ ਪਹੁੰਚਣ ਦੀ ਤਿਆਰੀ ਕਰਨ, ਕਿਉਂਕਿ ਕਲਾਸਾਂ ਹੁਣ ਫੁਲ ਟਾਈਮ ਲਈ ਲੱਗਣਗੀਆਂ।

ਜਦੋਂ ਦੀ ਕੋਵਿਡ 19 ਮਹਾਂਮਾਰੀ ਦੀ ਸੂਬੇ ਤੇ ਮਾਰ ਪਈ ਹੈ। ਉਦੋਂ ਤੋਂ ਓਂਟਾਰਿਓ ‘ਚ 4 ਲੱਖ 800 ਜਨਤਕ ਫੰਡਾਂ ਵਾਲੇ ਸਕੂਲ ਵਿਚ ਮਾਰਚ ਤੋਂ ਹੁਣ ਤੱਕ 20 ਲੱਖ ਵਿਦਿਆਰਥੀ ਕਲਾਸਰੂਮ ਤੋਂ ਬਾਹਰ ਹਨ ।

ਡਗ ਫੋਰਡ ਨੇ ਕਿਹਾ ਕਿ ਮਾਰਚ ‘ਚ ਸਕੂਲ ਬੰਦ ਕਰਨ ਦਾ ਮੁਸ਼ਕਲ ਪਰ ਜ਼ਰੂਰੀ ਫੈਸਲਾ ਕਰਨ ਵਾਲਾ ਅਸੀ ਪਹਿਲਾਂ ਸੂਬਾ ਸੀ। ਇਸ ਫੈਸਲੇ ਨੇ ਪਰਿਵਾਰਾਂ ਤੇ ਦਬਾਅ ਪਾਇਆ ਪਰ ਹੁਣ ਪਿਛੇ ਮੁੜ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਅਸੀ ਸਹੀ ਫੈਸਲਾ ਕੀਤਾ ਸੀ।

ਸਰਕਾਰ ਦੀ ਯੋਜਨਾ ਮੁਤਾਬਕ ਕਿੰਡਰਗਾਰਟਨ ਵਿਚ ਗਰੇਡ 8 ਤੱਕ ਐਲੀਮੈਂਟਰੀ ਸਕੂਲ ਦੇ ਬੱਚੇ ਪੂਰੇ ਹਫਤੇ ਓਂਟਾਰਿਓ ਵਿਚ ਪੰਜ ਦਿਨ ਸਕੂਲ ਆਉਣਗੇ। ਜਿਸ ਵਿਚ ਛੁੱਟੀ ਤੇ ਦੁਪਹਿਰ ਦਾ ਖਾਣਾ ਸ਼ਾਮਿਲ ਹੈ। ਕਲਾਸ ਦੇ ਅਕਾਰ ਵਿਚ ਕੋਈ ਬਦਲਾਅ ਨਹੀਂ, ਵਿਦਿਆਰਥੀ ਪੂਰੇ ਦਿਨ ਲਈ ਸਮੂਹ ਦੇ ਨਾਲ ਹੀ ਹੋਣਗੇ ਸਿਹਤ ਤੇ ਸੁਰੱਖਿਆ ਪ੍ਰਣਾਲੀ ਦੇ ਵਿਚ ਵਾਧਾ ਜਰੂਰ ਕੀਤਾ ਜਾਵੇਗਾ। ਅਧਿਆਪਕ ਐਲੀਮੈਂਟਰੀ ਪਾਠਕ੍ਰੰਮ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰਨਗੇ। ਵਿਸ਼ੇਸ਼ ਅਧਿਆਪਕ ਜਿਵੇਂ ਕੀ ਫਰੈਂਚ ਅਧਿਆਪਕ ਅਜੇ ਵੀ ਵਿਦਿਆਰਥੀਆਂ ਲਈ ਪ੍ਰੋਗਰਾਮਿੰਗ ਪ੍ਰਦਾਨ ਕਰਨ ਲਈ ਕਲਾਸਰੂਮਾਂ ਚ ਜਾ ਸਕਣਗੇ। ਹਾਲਾਂਕਿ ਵਿਦਿਆਰਥੀਆਂ ਨੂੰ ਰਸੈਸ, ਲੰਚ ਤੇ ਬਾਥਰੂਮ ਬਰੇਕ ਵੇਲੇ ਕੁਝ ਤਬਦੀਲੀਆਂ ਜ਼ਰੂਰ ਮਿਲਣਗੀਆਂ। 

 

Related News

ਕੀ ਕੈਨੇਡਾ ‘ਚ ਮੁੜ ਬੰਦ ਹੋਣਗੇ ਸਕੂਲ ? ਸਿਹਤ ਵਿਭਾਗ ਕਰ ਸਕਦਾ ਹੈ ਸਿਫ਼ਾਰਿਸ਼ !

Vivek Sharma

ਇਸਲਾਮਿਕ ਸਟੇਟ ‘ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਕੇ ਔਰਤ ਦੀ ਹੋਈ ਗ੍ਰਿਫਤਾਰੀ

channelpunjabi

ਹੁਣ ਚੀਨ ਅਤੇ ਕੈਨੇਡਾ ਵਿਚਾਲੇ ਖੜਕੀ, ਚੀਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਕੀਤੀ ਜਾਰੀ

Vivek Sharma

Leave a Comment