channel punjabi
Canada International News North America

ਕੈਲਗਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

ਕੈਲਗਰੀ: ਕੈਲਗਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖਮੀ ਦਸਿਆ ਜਾ ਰਿਹਾ ਹੈ। ਵੀਰਵਾਰ ਦੁਪਹਿਰ ਨੂੰ ਉੱਤਰ ਪੂਰਬੀ ਕੈਲਗਰੀ ਵਿਚ ਇਕ ਵਾਹਨ ਤੇਜ਼ ਰਫਤਾਰ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ। ਕੈਲਗਰੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਟੌਨੀ ਟਰੇਲ ਅਤੇ McKnight Boulevard ਐਨ. ਈ. ਵਿਖੇ ਸ਼ਾਮ ਕਰੀਬ 3:40 ਵਜੇ ਵਾਪਰਿਆ।

ਕਾਰ ‘ਚ ਸਵਾਰ ਨੌਜਵਾਨਾਂ ਦੀ ਪਛਾਣ ਜਤਿੰਦਰਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਫਿਲਹਾਲ ਮ੍ਰਿਤਕ ਦੀ ਤਸਦੀਕ ਨਹੀਂ ਕੀਤੀ ਜਾ ਸਕੀ। ਹਾਦਸੇ ਵਾਲੀ ਥਾਂ ਤੋਂ ਡਰਾਈਵਿੰਗ ਲਾਈਸੰਸ ਮਿਲੇ ਜਿਸ ਦੇ ਮੁਤਾਬਕ ਜਤਿੰਦਰਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੇ ਵਸਨੀਕ ਸਨ।

ਕੈਲਗਰੀ ਪੁਲਿਸ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਹਾਦਸਾ ਤੇਜ਼ ਅਤੇ ਖ਼ਤਰਨਾਕ ਡਰਾਈਵਿੰਗ ਦਾ ਨਤੀਜਾ ਹੈ ਕਿਉਂਕਿ ਇਹ ਹਾਦਸਾ ਇਕੱਲੀ ਕਾਰ ਦਾ ਹੀ ਸੀ ਅਤੇ ਸੰਭਾਵਤ ਤੌਰ ‘ਤੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੌਰਾਨ ਦਮ ਤੋੜਨ ਵਾਲਾ ਨੌਜਵਾਨ ਗੱਡੀ ਤੋਂ ਕਾਫ਼ੀ ਦੂਰੀ ‘ਤੇ ਮਿਲਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੱਡੀ ਦੇ ਬੇਕਾਬੂ ਹੋਣ ਤੋਂ ਬਾਅਦ ਉਹ ਜਾ ਡਿੱਗਿਆ ਹੋਵੇਗਾ। ਦੂਜੇ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕੈਲਗਰੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਪੁਲਿਸ ਨੇ ਨੰਬਰ 403-266-1234 or Crime Stoppers at 1-800-222-8477 ਜਾਰੀ ਕਰਦਿਆਂ ਕਿਹਾ ਹੈ ਜੇਕਰ ਕਿਸੇ ਵਿਅਕਤੀ ਨੂੰ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਕੈਲਗਰੀ ਪੁਲਿਸ  ਨੂੰ ਦਸ ਸਕਦੇ ਹਨ।

 

Related News

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

ਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇ

Rajneet Kaur

ਵੈਨਕੂਵਰ ਦੇ ਫਾਇਰਫਾਈਟਰਜ਼ ਨੇ ਰੇਲ ਦੀਆਂ ਪੱਟੜੀਆਂ ਦੇ ਨਜ਼ਦੀਕ ਖੱਡੇ ‘ਤੇ ਫਸੇ ਇਕ ਵਿਅਕਤੀ ਨੂੰ ਕੱਢਿਆ ਬਾਹਰ

Rajneet Kaur

Leave a Comment