channel punjabi
Canada International News North America

ਬਰੈਂਪਟਨ ‘ਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਕੀਤੀ ਗੋਲੀਬਾਰੀ , 1 ਵਿਅਕਤੀ ਜ਼ਖਮੀ

ਬਰੈਂਪਟਨ: ਬਰੈਂਪਟਨ ਵਿਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਗੋਲੀਬਾਰੀ ਕੀਤੀ ।ਗੋਲੀਬਾਰੀ ਹੋਣ ਤੋਂ ਬਾਅਦ ਇਕ ਵਿਅਕਤੀ ਜ਼ਖਮੀ ਹੋਗਿਆ ।ਜਿਸਨੂੰ ਹਸਪਤਾਲ ਪਹੁੰਚਾਇਆ ਗਿਆ।

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ਾਮ 6.30 ਵਜੇ ਮੈਕਮਰਚੀ ਐਵੇਨਿਊ (McMurchy Avenue ) ਤੇ  ਹਾਰਲੋਡ ਸਟਰੀਟ ‘ਚ ਗੋਲੀਬਾਰੀ ਹੋਣ ਦੀਆਂ ਖਬਰਾਂ ਮਿਲੀਆਂ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਆਦਮੀ  ਕਈ ਕਿਲੋਮੀਟਰ ਦੀ ਦੂਰੀ ‘ਤੇ ਜ਼ਖਮੀ ਹਾਲਤ ‘ਚ ਮਿਲਿਆ । ਉਸ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ। ਦਸਿਆ ਗਿਆ ਹੈ ਕਿ ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਗੋਲੀਬਾਰੀ ਕੀਤੀ।

ਇਸ ਸਬੰਧੀ ਪੁਲਿਸ ਨੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਵਲੋਂ ਅਜੇ ਕਿਸੇ ਦੀ ਪਛਾਣ ਜਾਰੀ ਕੀਤੀ ਗਈ ਹੈ।

.

 

Related News

ਪਾਕਿਸਤਾਨ ਵੱਲੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਵਟਸਐਪ, ਫੇਸਬੁੱਕ, ਟਵਿੱਟਰ, ਹੋਰ ਸੋਸ਼ਲ ਮੀਡੀਆ ‘ਤੇ ਅਸਥਾਈ ਤੌਰ’ ਤੇ ਲਗਾਈ ਗਈ ਪਾਬੰਦੀ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣ : ਵੱਡੇ ਆਗੂ ਇੱਕ-ਦੂਜੇ ‘ਤੇ ਕਰ ਰਹੇ ਨੇ ਸ਼ਬਦੀ ਹਮਲੇ

Vivek Sharma

ਇਨਫੈਕਸ਼ਨ ਕਾਰਨ ਗਵਾਉਣਾ ਪਿਆ ਲਿੰਗ, ਕੋਰੋਨਾ ਕਾਰਨ ਸਰਜਰੀ ਦੀਆਂ ਤਰੀਕਾਂ ਅੱਗੇ ਵਧੀਆ,ਪਰ ਮਿਲੀ ਸਫਲਤਾ

Rajneet Kaur

Leave a Comment