channel punjabi
Canada International News North America

ਟੋਰਾਂਟੋ ਅਤੇ ਬਰੈਂਪਟਨ ‘ਚ ਵੱਖ-ਵੱਖ ਹਾਦਸਿਆਂ ਤੋਂ ਬਾਅਦ ਇਕ ਔਰਤ ਅਤੇ ਇਕ ਆਦਮੀ ਗੰਭੀਰ ਰੂਪ ‘ਚ ਹੋਏ ਜ਼ਖਮੀ

ਟੋਰਾਂਟੋ ਅਤੇ ਬਰੈਂਪਟਨ ‘ਚ ਵੀਰਵਾਰ ਸ਼ਾਮ ਨੂੰ ਵੱਖ-ਵੱਖ ਹਾਦਸਿਆਂ ਤੋਂ ਬਾਅਦ ਇਕ ਔਰਤ ਅਤੇ ਇਕ ਆਦਮੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।

ਪਹਿਲਾ ਕਰੈਸ਼ ਬਰੈਂਪਟਨ ਦੇ ਉਤਰ ਸਿਰੇ ‘ਤੇ ਵਿਲੀਅਮਜ਼ ਪਾਰਕਵੇਅ ਨੇੜੇ ਮੇਨ ਸਟ੍ਰੀਟ ਨਾਰਥ ‘ਤੇ ਸ਼ਾਮ 7.40 ਵਜੇ ਹੋਇਆ।  ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਅਤੇ ਇੱਕ ਵਾਹਨ ਦੀ ਆਪਸ ਵਿੱਚ ਟੱਕਰ ਹੋ ਗਈ । ਪੀਲ ਪੈਰਾਮੈਡਿਕਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਕ ਵਿਅਕਤੀ ਨੂੰ ਜਾਨਲੇਵਾ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ।

 

ਤਕਰੀਬਨ 10 ਮਿੰਟ ਬਾਅਦ, ਟੋਰਾਂਟੋ ਪੁਲਿਸ ਨੇ ਕਿਹਾ ਕਿ ਐਮਰਜੈਂਸੀ ਚਾਲਕਾਂ ਨੂੰ ਹਾਈਵੇਅ 401 ਦੇ ਦੱਖਣ ਵਿੱਚ, ਕੀਲ ਸਟ੍ਰੀਟ (Keele Street ) ‘ਤੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਬੁਲਾਇਆ ਗਿਆ ਸੀ, ਜਿਥੇ ਇੱਕ ਮੋਟਰਸਾਈਕਲ ਇੱਕ ਇਮਾਰਤ ‘ਚ ਟਕਰਾ ਗਿਆ।

ਟੋਰਾਂਟੋ ਪੈਰਾ ਮੈਡੀਕਲ ਦੇ ਬੁਲਾਰੇ ਨੇ ਦੱਸਿਆ ਕਿ ਇਕ ਔਰਤ ਨੂੰ ਗੰਭੀਰ ਹਾਲਤ ਵਿਚ ਟਰੌਮਾ ਸੈਂਟਰ ਲਿਜਾਇਆ ਗਿਆ।

 

ਦੋਵਾਂ ਪੁਲਿਸ ਸੇਵਾਵਾਂ ਦੇ ਜਾਂਚਕਰਤਾ ਕਰੈਸ਼ ਹੋਣ ਵਾਲੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ।

 

Related News

ਓਂਟਾਰੀਓ ‘ਚ ਕੋਵਿਡ 19 ਦੇ 99 ਨਵੇਂ ਕੇਸ ਆਏ ਸਾਹਮਣੇ

Rajneet Kaur

ਟਰੂਡੋ ਨੇ ਕਿਸਾਨਾਂ ਲਈ ਜਤਾਈ ਚਿੰਤਾ, ਜਿਸ ਤੋਂ ਬਾਅਦ ਰਾਜਨਾਥ ਸਿੰਘ ਦੀ ਪ੍ਰਕਿਰਿਆ ਆਈ ਸਾਹਮਣੇ

Rajneet Kaur

ਸਟੀਲਜ਼ ਵੈਸਟ ਕੋਰੀਡੋਰ ਲਈ ਬਰੈਂਪਟਨ ਟ੍ਰਾਂਜ਼ਿਟ ਸੇਵਾ ਬੁੱਧਵਾਰ ਤੋਂ ਅਸਥਾਈ ਤੌਰ ਤੇ ਹੋਵੇਗੀ ਬੰਦ,ਕਰਮਚਾਰੀਆਂ ਨੇ ਕੀਤਾ ਸਕਾਰਾਤਮਕ ਟੈਸਟ

Rajneet Kaur

Leave a Comment