channel punjabi
Canada International News North America

ਵੈਨਕੂਵਰ ‘ਚ ਚੀਨ ਦੀ ਕਮਿਊਨਿਸਟ ਹਕੂਮਤ ਖ਼ਿਲਾਫ ਭਾਰੀ ਵਿਰੋਧ ਪ੍ਰਦਰਸ਼ਨ, ਕਈ ਸੰਗਠਨਾ ਨੇ ਲਿਆ ਹਿੱਸਾ

ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਆਰਟ ਗੈਲਰੀ ਨੇੜੇ ਚੀਨੀ ਕੌਂਸਲੇਟ ਦਫਤਰ ਦੇ ਬਾਹਰ, ਚੀਨ ਵਿਰੁੱਧ ਇਕ ਵਿਸ਼ਾਲ ਰੋਸ ਰੈਲੀ ਦੇਖਣ ਨੂੰ ਮਿੱਲੀ। ਐਤਵਾਰ ਨੂੰ ਹੋਏ ਇਸ ਰੋਸ ਪ੍ਰਦਰਸ਼ਨ ‘ਚ ਉਹ ਲੋਕ ਸ਼ਾਮਲ ਹੋਏ ਜੋ ਅਸਲ ‘ਚ ਚੀਨ, ਹਾਂਗਕਾਂਗ, ਤਿੱਬਤ, ਸ਼ਿਨਜਿਆਂਗ, ਭਾਰਤ ਅਤੇ ਫਿਲਪੀਨਜ਼ ਦੇ ਰਹਿਣ ਵਾਲੇ ਹਨ ਪਰ ਹੁਣ ਉਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ ਹੈ।

ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਦੋ ਕੈਨੇਡੀਅਨਾਂ, ਮਾਈਕਲ ਕੋਰਵਿਗ ਅਤੇ ਮਾਈਕਲ ਸਪੋਵਰ ਨੂੰ ਰਿਹਾ ਕਰਨ ਲਈ ਦਖਲ ਦੇਣ, ਜੋ ਚੀਨੀ ਸਰਕਾਰ ਦੁਆਰਾ ਬੰਧਕ ਬਣਾਏ ਗਏ ਹਨ।

ਇਸ ਰੋਸ ਰੈਲੀ ਨੂੰ ਪਿਛਲੇ ਪ੍ਰਦਰਸ਼ਨ ਵਾਂਗ ਹੀ ਭਾਰੀ ਹੁੰਗਾਰਾ ਮਿਲਿਆ । ਇਸ ਪ੍ਰਦਰਸ਼ਨ ‘ਚ ਕੈਨੇਡਾ ਤਿੱਬਤ ਕਮੇਟੀ ਅਤੇ ਤਿੱਬਤੀ ਕਮਿਊਨਿਟੀ,ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਆਰਗੇਨਾਈਜ਼ੇਸ਼ਨ, ਗਲੋਬਲ ਪਿਨੋਏ ਡਾਇਸਪੋਰਾ ਕੈਨੇਡਾ,ਵੈਨਕੂਵਰ ਸੁਸਾਇਟੀ ਆਫ਼ ਫ੍ਰੀਡਮ, ਡੈਮੋਕ੍ਰੇਸੀ ਅਤੇ ਚੀਨ ਵਿਚ ਮਨੁੱਖੀ ਅਧਿਕਾਰਾਂ ਵਰਗੀਆਂ ਸੰਸਥਾਵਾਂ ਨੇ ਹਿੱਸਾ ਲਿਆ। ਕੋਰੋਨਾ ਵਾਇਰਸ ਕਾਰਨ ਹਰ ਸੰਗਠਨ ਨੂੰ ਸਿਰਫ 50 ਮੈਂਬਰ ਲੈ ਕੇ ਆਉਣ ਦੀ ਆਗਿਆ ਸੀ।

ਇਹ ਟੋਰਾਂਟੋ ‘ਚ ਚੀਨੀ ਕਮਿਊਨਿਸਟ ਪਾਰਟੀ ਅਤੇ ਇਸ ਦੀਆਂ ਕੱਟੜਪੰਥੀ ਨੀਤੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਤੋਂ ਇੱਕ ਹਫਤੇ ਬਾਅਦ ਆਇਆ ਹੈ। ਇਸ ਰੋਸ ਪ੍ਰਦਰਸ਼ਨ ਵਿਚ ਇਕ ਸੌ ਤੋਂ ਵੱਧ ਲੋਕ ਸ਼ਾਮਲ ਹੋਏ, ਜਿਸ ਵਿਚ ਬੁਲਾਰਿਆਂ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਤਿੱਬਤ ਅਤੇ ਹਾਂਗ ਕਾਂਗ ਨੂੰ ਆਜ਼ਾਦ ਕਰਨ ਦੀ ਅਪੀਲ ਕੀਤੀ, ਲੱਦਾਖ ਵਿਚ ਚੀਨੀ ਹਮਲੇ ਦਾ ਵਿਰੋਧ ਕੀਤਾ ਅਤੇ ਉਇਗਰ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ।

ਕਨੈਡਾ ਅਤੇ ਚੀਨ ਵਿਚਾਲੇ ਸਬੰਧ ਸਾਲ 2018 ਤੋਂ ਤਣਾਅਪੂਰਨ ਹਨ ਜਦੋਂ ਕੈਨੇਡਾ ਨੇ ਹੁਆਵੇਈ ਦੇ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਝੂ ਨੂੰ ਯੂਐਸ ਵਾਰੰਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਮੈਂਗ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਚੀਨ ਨੇ ਕੈਨੇਡੀਅਨ ਨਾਗਰਿਕਾਂ ਮਾਈਕਲ ਕੋਵਰੀ, ਇੱਕ ਸਾਬਕਾ ਡਿਪਲੋਮੈਟ ਅਤੇ ਮਾਈਕਲ ਸਪੈਵਰ, ਇੱਕ ਵਪਾਰੀ, ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

Related News

ਵੈਲੰਨਟਾਈਨ ਡੇਅ: ਆਪਣੇ ਅਜ਼ੀਜ਼ਾਂ ਨੂੰ ਤੋਹਫੇ ਦੇਣ ਲਈ ਸਸਕੈਟੂਨ ਦੇ ਬਜ਼ਾਰਾਂ ‘ਚ ਲੱਗੀਆਂ ਰੋਣਕਾਂ

Rajneet Kaur

ਕੈਲੀਫੋਰਨੀਆ ‘ਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਹਾਈਵੇਅ ‘ਤੇ ਟਰਾਲੇ ਪਲਟਾਏ

Vivek Sharma

ਟੋਰਾਂਟੋ ਪੁਲਿਸ ਵਲੋਂ ਗਾਰਡੀਨਰ ਐਕਸਪ੍ਰੈੱਸਵੇਅ ‘ਤੇ ਟੱਕਰ ਹੋਣ ਤੋਂ ਬਾਅਦ ਟਰੈਕਟਰ ਦੀ ਭਾਲ ਸ਼ੁਰੂ

Rajneet Kaur

Leave a Comment