channel punjabi
Canada International News North America

ਟੋਰਾਂਟੋ: ਹੁਣ ਅਪਾਰਟਮੈਂਟਸ ਤੇ ਕੌਂਡੋਜ਼ ਦੇ ਆਮ ਖੇਤਰਾਂ ‘ਚ ਮਾਸਕ ਹੋਏ ਲਾਜ਼ਮੀ

ਟੋਰਾਂਟੋ: ਪ੍ਰਭਾਵੀ ਹੋਏ ਨਵੇਂ ਬਾਇਲਾਅ ਤਹਿਤ ਹੁਣ ਲੋਕਾਂ ਨੂੰ ਆਪਣਾ ਅਪਾਰਟਮੈਂਟ ਤੇ ਕੌਂਡੋ ਛੱਡ ਕੇ ਬਾਹਰ ਜਾਣ ਤੋਂ ਪਹਿਲਾਂ ਮਾਸਕ ਲਾਉਣੇ ਹੋਣਗੇ| ਰਿਹਾਇਸ਼ੀ ਇਮਾਰਤਾਂ ਦੀਆਂ ਸਾਂਝੀਆਂ ਥਾਂਵਾਂ ਉੱਤੇ ਫੇਸ ਮਾਸਕ ਲਾਏ ਜਾਣੇ ਲਾਜ਼ਮੀ ਹੋ ਗਏ ਹਨ|

ਪਿਛਲੇ ਹਫਤੇ ਸਿਟੀ ਕਾਉਂਸਲ ਵੱਲੋਂ ਬਾਇਲਾਅ ਪਾਸ ਕੀਤਾ ਗਿਆ ਸੀ ਜਿਸ ਤਹਿਤ ਲੌਬੀਜ਼, ਐਲੇਵੇਟਰਜ਼ ਤੇ ਲਾਂਡਰੀ ਰੂਮਜ਼ ਵਰਗੀਆਂ ਸਾਂਝੀਆਂ ਥਾਂਵਾਂ ਉੱਤੇ ਲੋਕਾਂ ਨੂੰ ਮਾਸਕ ਲਾਉਣੇ ਲਾਜ਼ਮੀ ਕੀਤੇ ਗਏ ਸਨ| ਇਸ ਬਾਇਲਾਅ ਨੇ ਵੱਡੀ ਜ਼ਿੰਮੇਵਾਰੀ ਬਿਲਡਿੰਗ ਦੇ ਮਾਲਕਾਂ ਅਤੇ ਪ੍ਰਾਪਰਟੀ ਮੈਨੇਜਰਜ਼ ਉੱਤੇ ਪਾ ਦਿੱਤੀ ਹੈ ਕਿ ਅਜਿਹੀ ਪਾਲਿਸੀ ਅਪਣਾਈ ਜਾਵੇ ਕਿ ਸਥਾਨਕ ਵਾਸੀਆਂ ਦਾ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ| ਬੱਚੇ ਜਾਂ ਉਹ ਲੋਕ ਜਿਹੜੇ ਮੈਡੀਕਲ ਕੰਡੀਸ਼ਨ ਕਾਰਨ ਮਾਸਕ ਨਹੀਂ ਪਾ ਸਕਦੇ ਉਨ੍ਹਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਜਾਵੇਗੀ| ਸਿਟੀ ਕਾਉਂਸਲ ਨੇ ਇਸ ਨਿਯਮ ਤੇ ਹੋਰਨਾਂ ਕੁਝ ਬਾਇਲਾਅਜ਼ ਨੂੰ ਇੱਕ ਹਫਤੇ ਪਹਿਲਾਂ ਮਨਜ਼ੂਰੀ ਦਿੱਤੀ ਸੀ| ਇਹ ਸਭ ਚਾਰਾਜੋਈ ਸਿਟੀ ਵੱਲੋਂ ਤੀਜੇ ਪੜਾਅ ਵਿੱਚ ਦਾਖਲ ਹੋਣ ਕਾਰਨ ਕੀਤੀ ਜਾ ਰਹੀ ਹੈ।

Related News

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

ਹੁਣ WESTERN UNIVERSITY ਦੇ 28 ਵਿਦਿਆਰਥੀ ਕੋਰੋਨਾ ਦੀ ਲਪੇਟ ਵਿੱਚ

Vivek Sharma

ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਜੋਅ ਬਾਇਡੇਨ ਨੇ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

Leave a Comment