channel punjabi
Canada International News North America Sticky

ਕੰਮ ਤੇ ਮੁੜ ਪਰਤਣ ਵਾਲੇ ਨੂੰ ਸੂਬਾ ਸਰਕਾਰ ਦੇਵੇਗੀ 2,000 ਡਾਲਰ

ਕੋਵਿਡ-19 ਕਾਰਨ ਕੰਮ ਤੇ ਲੋਕਾਂ ਨੂੰ ਵਾਪਿਸ ਲਿਜਾਉਣ ਲਈ ਸਰਕਾਰਾਂ ਨੂੰ ਕਾਮਿਆਂ ਲਈ ਕੀ ਕੀ ਨਹੀਂ ਕਰਨਾ ਪੈ ਰਿਹਾ । ਹਾਲ ਹੀ ਵਿੱਚ ਨੌਬਤ ਇਥੋਂ ਤੱਕ ਪਹੁੰਚ ਗਈ ਹੈ ਕਿ ਮੈਨੀਟੋਬਾ ਦੇ ਪ੍ਰਮੀਅਰ ਬ੍ਰਾਇਨ ਪੈਲਿਸਟਰ ਨੇ ਮੰਗਲਵਾਰ ਨੂੰ ਇੱਥੋ ਤੱਕ ਐਲਾਨ ਕਰ ਦਿੱਤਾ ਕਿ ਜਿਨਾਂ ਲੋਕਾਂ ਦੀ ਸੀਈਆਰਬੀ ਦੀ ਰਕਮ ਮੁਕਣ ਦੀ ਕਗਾਰ ਤੇ ਹੈ ਉਹ ਕੰਮ ਤੇ ਵਾਪਿਸ ਪਰਤ ਆਉਣ ਉਨਾਂ ਨੂੰ ਅਸੀ ਆਪਣੇ ਨਵੇਂ ਪਰੋਗਰਾਮ ਤਹਿਤ ਮਦਦ ਦੇਵਾਂਗੇ। ਸੂਬੇ ਵੱਲੋਂ ਪ੍ਰਾਂਤ ਨੇ ਮੈਨੀਟੋਬਾ ਜੌਬ ਰੀਸਟਾਰਟ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਿਸ ਵਿਚ ਯੋਗ ਹਾਸਿਲ ਕਰਨ ਵਾਲਿਆਂ ਨੂੰ ਵਾਪਸ ਪਰਤਣ ਤੇ 2000 ਤੱਕ ਸਿਧੀ ਅਦਾਇਗੀ ਹੋਵੇਗੀ। ਪੈਲਿਸਟਰ ਨੇ ਕਿਹਾ ਕਿ ਯੋਗ ਬਣਨ ਲਈ ਹਾਲਾਂਕੀ ਮੈਨੀਟੋਬਾ ਨੂੰ ਕੈਨੇਡਾ ਐਮਰਜੈਂਸੀ ਰਿਸਪਾਂਸ ਲਾਭ ਨੂੰ ਇਕਠਾ ਕਰਨਾ ਬੰਦ ਕਰਨਾ ਪਵੇਗਾ, ਤੇ ਇਸ ਦੀ ਬਜਾਏ ਮੈਨੀਟੋਬਾ ਰੀਸਟਰਾਰਟ ਬੈਨੀਫੀਟ ਇਕਠਾ ਕਰੇਗਾ। ਸੂਬੇ ਨੇ ਨੋਟ ਕੀਤਾ ਹੈ ਕਿ ਫੈਡਰਲ ਸਰਕਾਰ ਸੀਈਆਰਬੀ ਤੇ ਕੈਨੇਡਾ ਐਮਰਜੈਂਸੀ ਵਿਦਿਆਰਥੀ ਲਾਭ ਰਾਂਹੀ ਅੱਠ ਲੱਖ ਤੋਂ ਵੱਧ ਕੈਨੇਡੀਅਨ ਕਾਮਿਆਂ ਦੀ ਤਨਖਾਹ ਤੇ ਸਬਸਿਡੀ ਦੇ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਾਲਾਂ ਕਿ ਸੀਈਆਰਬੀ ਨੇ ਮਹਾਂਮਾਰੀ ਦੀਆਂ ਵਿਤੀ ਚੁਣੌਤੀਆਂ ਰਾਂਹੀ ਨਿਵਾਸੀਆਂ ਦੀ ਮਦਦ ਕੀਤੀ ਹੈ, ਪਰ ਇਹ ਲੋਕਾਂ ਨੂੰ ਕੰਮ ਕਰਨ ਤੋਂ ਰੋਕਣ ਵਿੱਚ ਰੁਕਾਵਟ ਬਣ ਰਹੀ ਹੈ। ਮਹਾਂਮਾਰੀ ਦੀ ਸ਼ੁਰੂਆਤ ਵੇਲੇ ਸੀਈਆਰਬੀ ਨੂੰ ਜ਼ਰੂਰਤ ਤੋਂ ਵਧ ਪੇਸ਼ ਕੀਤਾ ਗਿਆ। ਪ੍ਰੀਮੀਅਰ ਨੇ ਕਿਹਾ ਕਿ ਮੌਨੀਟੋਬਾ ਪਰੋਗਰਾਮ ਦੇ ਤਹਿਤ ਕਾਮੇ ਵਰਕਿੰਗ ਬੋਨਸ 2,000 ਪ੍ਰਾਪਤ ਕਰ ਸਕਣਗੇ, ਚਾਹੇ ਉਹ ਕਿੰਸੇ  ਵੀ ਤਰਾਂ ਦਾ ਕੰਮ ਕਿਉਂ ਨਾ ਕਰਦੇ ਹੋਣ। ਉਨਾਂ ਕਿਹਾ ਕਿ ਜੌਬ ਰੀਸਟਰਾਟ ਪ੍ਰੋਗਰਾਮ ਨੂੰ ਪਰੋਵਿਸ ਦੁਆਰਾ ਫੰਡ ਕੀਤਾ ਜਾਵੇਗਾ, ਤੇ ਕਾਮਿਆਂ ਨੂੰ ਮਾਲਕਾਂ ਤੋਂ ਯੋਗਦਾਨ ਦੀ ਲੋੜ ਨਹੀਂ ਪਵੇਗੀ।

Related News

ਡੋਨਾਲਡ ਟਰੰਪ ਦਾ ਕੋਰਾ ਜਵਾਬ,ਜੋ ਬਿਡੇਨ ਨਾਲ ਹੋਣ ਵਾਲੀ ਦੂਜੀ ਬਹਿਸ ਹੋਈ ਰੱਦ

Vivek Sharma

BIG NEWS : COVID-19 ਪਾਬੰਦੀਆਂ ਵਿਚਕਾਰ ਵੈਨਕੂਵਰ ਦੇ ‘ਕਿੱਟਸ ਬੀਚ’ ‘ਤੇ ਜੰਮ ਕੇ ਹੋਈ ਪਾਰਟੀ, ਪਾਬੰਦੀਆਂ ਦੀਆਂ ਉੱਡੀਆਂ ਧੱਜੀਆਂ

Vivek Sharma

‘ਟੋਰਾਂਟੋ ਰੈਪਟਰਜ਼’ ਨੇ ਫਰੇਡ ਵੈਨਵਲੀਟ ਨਾਲ ਕੀਤਾ 85 ਮਿਲੀਅਨ ਡਾਲਰ ਦਾ ਕਰਾਰ

Vivek Sharma

Leave a Comment