channel punjabi
Canada International News North America

29 ਸਾਲਾ ਪੰਜਾਬੀ ਨੌਜਵਾਨ ਦੀ ਕਿੰਗਜ਼ ਦਰਿਆ ‘ਚ ਡੁੱਬ ਰਹੇ ਬੱਚਿਆ ਨੂੰ ਬਚਾਉਣ ਸਮੇਂ ਹੋਈ ਮੌਤ, ਬੱਚੇ ਸੁਰੱਖਿਅਤ

ਅਜਕਲ ਆਪਣੀ ਜਾਨ ਗਵਾ ਕਿ ਕਿਸੇ ਦੀ ਮਦਦ ਕਰਨਾ ਬਹੁਤ ਘਟ ਦੇਖਣ ਨੂੰ ਮਿਲਦਾ ਹੈ। ਪਰ ਅਜਿਹਾ ਦੇਖਣ ਨੂੰ ਮਿਲਿਆ ਫਰਿਜ਼ਨੋ ਦੇ ਨੇੜਲੇ ਸ਼ਹਿਰ ਰੀਡਲੇ ‘ਚ ਜਿਥੇ ਬੁੱਧਵਾਰ ਸ਼ਾਮ ਨੂੰ ਰੀਡਲੇ ਬੀਚ ਤੇ, ਤਿੰਨ ਬੱਚੇ ਕਿੰਗਜ਼ ਦਰਿਆ ਵਿੱਚ ਡੁੱਬ ਰਹੇ ਸਨ, ਉਨ੍ਹਾਂ ਦੀ ਮਦਦ ਲਈ ਅੱਗੇ ਆਇਆ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ। ਜਿਸਨੇ ਤਿੰਨ ਬਚਿਆਂ ਨੂੰ ਡੁੱਬਣ ਤੋਂ ਤਾਂ ਬਚਾ ਲਿਆ, ਪਰ ਆਪਣੀ ਜਾਨ ਤੋਂ ਹੱਥ ਧੋ ਬੈਠਾ ਯਾਨੀ ਕਿ ਖੁਦ ਪਾਣੀ ‘ਚ ਡੁੱਬ ਗਿਆ।

ਸਿੰਘ ਦੋ ਸਾਲ ਪਹਿਲਾਂ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਆਇਆ ਸੀ ਅਤੇ ਹਾਲ ਹੀ ਵਿੱਚ ਟਰੱਕ ਦਾ ਕਾਰੋਬਾਰ ਸ਼ੁਰੂ ਕਰਨ ਲਈ ਫਰਿਜ਼ਨੋ ਚਲਾ ਗਿਆ ਸੀ।

ਜਾਣਕਾਰੀ ਮੁਤਾਬਕ ਤਿੰਨ ਬੱਚੇ ਰਿਵਰ ‘ਚੋਂ ਮਦਦ ਲਈ ਅਵਾਜਾਂ ਮਾਰ ਰਹੇ ਸਨ ਅਤੇ ਮਨਜੀਤ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਲਈ ਰੀਵਰ ‘ਚ ਛਾਲ ਮਾਰ ਦਿਤੀ। ਉਸਨੇ ਦੋ ਬਚਿਆਂ ਨੂੰ ਸਰੱਖਿਅਤ ਬਾਹਰ ਕੱਢ ਲਿਆ ‘ਤੇ ਤੀਜੇ ਨੂੰ ਲੱਭਦਾ ਖੁਦ ਹੀ ਡੁਬ ਗਿਆ। ਦੱਸ ਦਈਏ ਤੀਜਾ ਬੱਚਾ 15 ਮਿੰਟ ਬਾਅਦ ਮਿਲਿਆ  ਜਿਸਦਾ ਹੁਣ ਵੈਲੀ ਚਿਲਡਰਨਜ਼ ਹਸਪਤਾਲ ‘ਚ ਇਲਾਜ ਚਲ ਰਿਹਾ ਹੈ।

ਸਿੰਘ ਨੂੰ ਲੱਭਣ ਅਤੇ ਉਸਨੂੰ ਪਾਣੀ ‘ਚੋਂ ਬਾਹਰ ਕੱਢਣ ‘ਚ ਬਚਾਅ ਕਾਰਜਕਰਤਾਵਾਂ ਨੂੰ 40 ਮਿੰਟ ਲੱਗੇ। ਸਿੰਘ ਦੀ ਮੌਤ ਦਾ ਜਿਥੇ ਸਾਰੇ ਸੋਗ ਮਨਾ ਰਹੇ ਹਨ ਉਥੇ ਹੀ ਗੋਰੇ ਉਸਦੀ ਦਰਿਆਦਿਲੀ ਦੀ ਸਿਫਤ ਕਰ ਰਹੇ ਹਨ।

Related News

ਫਾਈਜ਼ਰ ਨੇ ਅਮਰੀਕਾ ‘ਚ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ

Vivek Sharma

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ Donald Trump ਦੇ ਇਮੀਗ੍ਰੇਸ਼ਨ ਨਿਯਮਾਂ ਸਬੰਧੀ ਫੈਸਲੇ ਨੂੰ ਪਲਟਿਆ, ਮੈਕਸੀਕੋ ਬਾਰੇ ਵੀ ਲਿਆ ਵੱਡਾ ਫੈਸਲਾ

Vivek Sharma

ਬੀ.ਸੀ. ਵਿਚ ‘double mutant’ ਕੋਵਿਡ -19 ਰੂਪ ਦੇ ਦਰਜਨਾਂ ਮਾਮਲਿਆਂ ਦੀ ਪੁਸ਼ਟੀ

Rajneet Kaur

Leave a Comment