channel punjabi
Canada News

Jagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆ

ਓਟਾਵਾ : ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੂੰ ਦੇ ਸੰਸਦ ਮੈਂਬਰ (ਐੱਮ.ਪੀ) ਅਲੇਨ ਥੈਰਿਨ ਨੂੰ ‘ਨਸਲਵਾਦੀ’ ਕਹਿਣ ਤੇ ਬੁੱਧਵਾਰ ਨੂੰ ਸਪੀਕਰ ਵਲੋਂ ਹਾਊਜ਼ ਆਫ਼ ਕਾਮਨਜ਼ ਛੱਡਣ ਦਾ ਆਦੇਸ਼ ਦਿਤਾ ਗਿਆ ਸੀ ਅਤੇ ਆਰ.ਸੀ.ਐਮ.ਪੀ ਵਿਤਕਰੇ ਬਾਰੇ ਮਤੇ ਤੋਂ ਸਰਬਸੰਮਤੀ ਨਾਲ ਸਹਿਮਤੀ ਨਾ ਮਿਲਣ ‘ਤੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ ਗਿਆ ਸੀ।
ਦੱਸ ਦਈਏ ਪੁਲ ਵੱਲੋਂ ਨਸਲਵਾਦ ਦੇ ਆਧਾਰ ‘ਤੇ ਹੋ ਰਹੀਆਂ ਧੱਕੇਸ਼ਾਂਹੀਆਂ ਨੂੰ ਦੇਖਦੇ ਹੋਏ ਐਨ.ਡੀ.ਪੀ ਨੇ ਆਰ.ਸੀ.ਐੱਮ.ਪੀ ‘ਚ ਸੁਧਾਰਾਂ ਲਈ ਸਦਨ ‘ਚ ਮਤਾ ਪੇਸ਼ ਕੀਤਾ ਸੀ , ਜਿਸਨੂੰ ਲੈ ਕੇ ਇਕ ਸੰਸਦ ਮੈਂਬਰ ਅਲੇਨ ਥੈਰਿਨ ਨੇ ਇਸ ਸਮਰਥਨ ਤੋਂ ਇਨਕਾਰ ਕਰ ਦਿਤਾ ਸੀ। ਜਿਸਤੇ ਜਗਮੀਤ ਸਿੰਘ ਨੇ ਐੱਮ.ਪੀ ਨੂੰ ਨਸਲਵਾਦੀ ਕਹਿ ਦਿੱਤਾ।
ਜਗਮੀਤ ਸਿੰਘ ਨੇ ਹਾਊਜ਼ ਆਫ਼ ਕਾਮਨਜ਼ ਦੀਆਂ ਸਾਰੀਆਂ ਧਿਰਾਂ ਨੂੰ ਆਰ.ਸੀ.ਐੱਮ.ਪੀ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਪ੍ਰਸਤਾਵ ‘ਤੇ ਸਹਿਮਤ ਹੋਣ ਦੀ ਕੋਸ਼ਿਸ਼ ਕੀਤੀ। ਮਤਾ ਦਸਦਾ ਹੈ ਕਿ “ਹਾਲ ਹੀ ‘ਚ ਮਹੀਨਿਆਂ ‘ਚ ਆਰ.ਸੀ.ਐਮ.ਪੀ ਦੇ ਹੱਥੋਂ ਕਈ ਲੋਕ ਮਾਰੇ ਗਏ ਹਨ”।ਇਸ ਮਤੇ ‘ਚ ਸੰਸਦ ਮੈਂਬਰਾਂ ਨੂੰ ਆਰ.ਸੀ.ਐੱਮ.ਪੀ ਦੇ ਬਜਟ ਦੀ ਸਮੀਖਿਆ ਦਾ ਸਮਰਥਨ ਕਰਨ, ਆਰ.ਸੀ.ਐੱਮ.ਪੀ ਤੋਂ ਸਾਰੀਆਂ ਵਰਤੋਂ ਦੀਆਂ ਸ਼ਕਤੀਆਂ ਦੀਆਂ ਰਿਪੋਰਟਾਂ ਜਾਰੀ ਕਰਨ ਅਤੇ ਲੋਕਾਂ ਨਾਲ ਨਜਿਠਣ  ਲਈ ਆਰ.ਸੀ.ਐੱਮ.ਪੀ ਦੀਆਂ ਚਾਲਾਂ ਦੀ ਸਮੀਖਿਆ ਕਰਨ ਦੀ ਮੰਗਾਂ ਸ਼ਾਮਲ ਸਨ।ਥੈਰਿਨ ਸਦਨ ‘ਚ ਇਕਲੌਤੇ ਸੰਸਦ ਮੈਂਬਰ ਸਨ ਜਿੰਨ੍ਹਾਂ ਨੇ ਇਸ ਮਤੇ ਦਾ ਸਮਰਥਨ ਕਰਨ ਤੋਂ ਇਨਕਾਰ ਕਰਿਆ ਸੀ।
ਜਿਸ ‘ਤੇ ਜਗਮੀਤ ਸਿੰਘ ਸਿੰਘ ਨੇ ਕਾਨਫਰੰਸ ‘ਚ ਕਿਹਾ,” ਜੋ ਕੋਈ ਪੁਲਿਸ ‘ਚ ਸੁਧਾਰਾਂ ਲਈ ਰੱਖੇ ਪ੍ਰਸਤਾਵ ਦਾ ਵਿਰੋਧ ਕਰਦਾ ਹੈ ,ਉਹ ਨਸਲਵਾਦੀ ਹੈ।ਉਨ੍ਹਾਂ ਕਿਹਾ ਮੈਂ ਫਿਰ ਦੁਹਰਾਉਂਦਾ ਹਾਂ ਉਹ ਨਸਲਵਾਦ ਹੈ ਜਿਹੜਾ ਵੀ ਵਿਅਕਤੀ ਕਿਸੇ ਅਜਿਹੇ ਮਤੇ ਦੇ ਵਿਰੁੱਧ ਵੋਟ ਦਿੰਦਾ ਹੈ ਜੋ ਆਰ.ਸੀ ਐਮ.ਪੀ ਵਿੱਚ ਪ੍ਰਣਾਲੀਵਾਦੀ ਨਸਲਵਾਦ ਨੂੰ ਪਛਾਣਦਾ ਹੈ।

Related News

ਕੋਵਿਡ-19 ਵੈਕਸੀਨ ਦੇ ਜਾਨਵਰਾਂ ‘ਤੇ ਸਫਲ ਨਤੀਜੇ ਤੋਂ ਬਾਅਦ ਹੁਣ ਕੈਨੇਡੀਅਨ ਦਵਾਈ ਨਿਰਮਾਤਾ ਇਨਸਾਨਾਂ ‘ਤੇ ਕਰਨਾ ਚਾਹੁੰਦੇ ਹਨ ਤਜ਼ਰਬਾ, ਸਰਕਾਰ ਤੋਂ ਫੰਡ ਦੀ ਮੰਗੀ ਮਦਦ

Rajneet Kaur

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ 70 ਸਾਲ ਦੀ ਉਮਰ ‘ਚ ਦੇਹਾਂਤ

Rajneet Kaur

ਬੋਵੇਨ ਆਈਲੈਂਡ ਪੁਲਿਸ ਨੇ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਮੰਗ

Rajneet Kaur

Leave a Comment