Channel Punjabi
News Sticky

ਦਰਦਨਾਕ ਖ਼ਬਰ: ਪਾਕਿਸਤਾਨ ‘ਚ ਇੱਕ ਰੇਲ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ

drad

ਲਾਹੌਰ: ਪਾਕਿਸਤਾਨ ‘ਚ ਵਾਪਰਿਆ ਬੇਹੱਦ ਦਰਦਨਾਕ ਹਾਦਸਾ, ਜਿਥੇ ਇਕ ਰੇਲ ਹਾਦਸੇ ‘ਚ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਸ਼ਰਧਾਲੂ ਜ਼ਖਮੀ ਹੋਏ ਹਨ।
ਇਹ ਮੰਦਭਾਗਾ ਹਾਦਸਾ ਫਾਰੂਖਾਬਾਦ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਜਿਥੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਵੈਨ ਨੂੰ ਕਰਾਚੀ ਤੋਂ ਆ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨੇ ਰੇਲਵੇ ਕਰਾਸਿੰਗ ਕਰਦੇ ਦੌਰਾਨ ਟੱਕਰ ਮਾਰ ਦਿੱਤੀ। ਦੱਸ ਦਈਏ ਰੇਲਵੇ ਕਰਾਸਿੰਗ ਕਰਦੇ ਕੋਈ ਫਾਟਕ ਨਹੀਂ ਸਨ ਯਾਨੀ ਕਿ ਵਿੱਚ ਕੋਈ ਬੈਰੀਅਰ ਨਹੀਂ ਸੀ।
ਰੇਲਵੇ ਦੀ ਲਪੇਟ ਵਿੱਚ ਵੈਨ ਆਉਣ ਕਾਰਨ ਵੈਨ ਦੀ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ ।

ਪੁਲਿਸ ਰੈਸਕਿਉ ਟੀਮ ਰੇਲਵੇ ‘ਤੇ ਬਚਾਅ ਕਾਰਜ ‘ਚ ਲੱਗੀ ਹੋਈ ਹੈ। ਮ੍ਰਿਤਕਾਂ ਨੂੰ ਲੋਕਲ ਨਾਗਰਿਕਾਂ ਦੀ ਮਦਦ ਨਾਲ ਬੱਸ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖਮੀ ਸ਼ਰਧਾਲੂਆਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਵਾਪਿਸ ਆ ਰਹੇ ਸਨ।

 

drad

Related News

ਕੈਨੇਡਾ: 39 ਸਾਲਾਂ ਵਿਅਕਤੀ ਦੀ ਜੈਸਪੁਰ ਨੈਸ਼ਨਲ ਪਾਰਕ ‘ਚ ਐਨੇਟ ਲੇਕ ‘ਚ ਡੁਬਣ ਕਾਰਨ ਹੋਈ ਮੌਤ

Rajneet Kaur

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

Vivek Sharma

ਅਮਰੀਕਾ, ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹੈ, ਜਿਸ ‘ਚ ਭਾਰੀ ਲਿਫਟਿੰਗ ਡਰੋਨ ਵੀ ਸ਼ਾਮਲ

Rajneet Kaur

Leave a Comment

[et_bloom_inline optin_id="optin_3"]