Channel Punjabi
Canada International News North America

ਰੀਡੌ ਹਾਲ ਗਰਾਊਂਡ ‘ਚ ਇੱਕ ਹਥਿਆਰਬੰਦ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

drad

ਓਟਾਵਾ: ਪੁਲਿਸ ਨੇ ਇੱਕ ਕੈਨੇਡੀਅਨ ਆਰਮਡ ਫੋਰਸਿਜ਼ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਵੀਰਵਾਰ ਸਵੇਰੇ ਰੀਡੌ ਹਾਲ ਦੇ ਗਰਾਉਂਡ ਵਿੱਚ ਹਥਿਆਰਾਂ ਨਾਲ ਪਹੁੰਚਿਆ ਸੀ। ਉਸ ਵਿਅਕਤੀ ਕੋਲ ਇੱਕ ਰਾਈਫਲ ਅਤੇ ਦੋ ਸ਼ਾਟਗਨ ਸਨ । ਰੀਡੌ ਹਾਲ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਹੈ, ਜੋ ਗ੍ਰੀਨਹਾਊਸ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਰੀਡੌ ਕਾਟੇਜ ‘ਚ ਰਹਿੰਦੇ ਹਨ, ਜੋ ਗ੍ਰੀਨਹਾਊਸ ਤੋਂ ਜ਼ਿਆਦਾ ਦੂਰ ਨਹੀਂ। ਟਰੂਡੋ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਪ੍ਰਧਾਨਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਬੁੱਧਵਾਰ ਰਾਤ ਜਾਂ ਵੀਰਵਾਰ ਸਵੇਰੇ ਰੀਡੌ ਕਾਟੇਜ ‘ਚ ਨਹੀਂ ਸਨ।

ਆਰ.ਸੀ.ਐਮ.ਪੀ ਨੇ ਦਸਿਆ ਹੈ ਕਿ ਉਸ ਵਿਅਕਤੀ ਨੇ ਸਵੇਰੇ 6:30 ਵਜੇ ਈ.ਟੀ , 1 ਸੱਸੈਕਸ ਡਰਾਈਵ ‘ਤੇ ਅਪਣੇ ਵਹੀਕਲ ਨਾਲ ਮੁੱਖ ਪੈਦਲ ਯਾਤਰੀ ਦੇ ਰਸਤੇ ਦੀ ਉਲੰਘਣਾ ਕੀਤੀ ।ਜਿਸਤੋਂ ਬਾਅਦ ਉਹ ਰੀਡੌ ਹਾਲ ਪਹੁੰਚਿਆਂ । ਪੁਲਿਸ ਦਾ ਕਹਿਣਾ ਹੈ ਉਸਨੂੰ ਬਿਨ੍ਹਾਂ ਘਟਨਾ ਦੇ ਸਵੇਰੇ 8:30 ਵਜੇ  ਹਿਰਾਸਾਤ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਵਿੱਚ ਉਸਨੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ । ਉਸਨੇ ਕਿਹਾ ਹਾਲ ਹੀ ਵਿੱਚ ਉਸਨੇ ਆਪਣੀ ਨੌਕਰੀ ਗੁਆ ਲਈ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਉਸਨੇ ਸਰਕਾਰੀ ਅਦਾਇਗੀ ਬਾਰੇ ਨਿਰਾਸ਼ਾ ਜ਼ਾਹਿਰ ਕੀਤੀ।

ਇਕ ਸੂਤਰ ਨੇ ਦਸਿਆ ਹੈ ਕਿ ਉਸ ਵਿਅਕਤੀ ਨੇ ਸੰਕੇਤ ਵੀ ਦਿਤਾ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਚਾਹੁੰਦਾ ਸੀ ਅਤੇ ਸੁਨੇਹਾ ਭੇਜਣਾ ਚਾਹੁੰਦਾ ਸੀ। ਉਸਨੇ ਸ਼ਾਂਤਮਈ ਢੰਗ ਨਾਲ ਪੁਲਿਸ ਅੱਗੇ ਸਮਰਪਣ ਵੀ ਕੀਤਾ।

ਹਿਰਾਸਤ ਵਿੱਚ ਲਏ ਵਿਅਕਤੀ ਦੀ ਪਛਾਣ ਕੋਰੀ ਹੁਰੈਨ ਵਜੋਂ ਹੋਈ ਹੈ, ਜੋ ਕਿ ਸੈਨਾ ਦਾ ਇਕ ਸਰਗਰਮ ਮੈਂਬਰ ਹੈ ਅਤੇ ਕੈਨੇਡੀਅਨ ਰੇਂਜਰ ਦਾ ਕੰਮ ਕਰਦਾ ਹੈ। ਰੇਂਜਰਸ ਕੈਨੇਡੀਅਨ ਆਰਮੀ ਰਿਜ਼ਰਵ ਦਾ ਇੱਕ ਹਿੱਸਾ ਹਨ ਜੋ ਦੂਰ ਦੁਰਾਡੇ ਅਤੇ ਤੱਟਵਰਤੀ ਖੇਤਰਾਂ ਵਿੱਚ ਕੰਮ ਕਰਦੇ ਹਨ, ਆਮ ਤੌਰ ਤੇ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆਂ ਕਾਰਜਾਂ ਵਿੱਚ ਮਦਦ ਕਰਦੇ ਹਨ। ਹੁਰੈਨ ਨੇ ਗ੍ਰਾਈਂਡ ਹਾਊਸ ਫਾਈਨ ਫੂਡਜ਼ ਨਾਂ ਦਾ ਕਾਰੋਬਾਰ ਵੀ ਕੀਤਾ ਜੋ ਕਿ ਮੀਟ ਦੇ ਉਤਪਾਦਾਂ ਨੂੰ ਬਣਾਉਂਦਾ ਹੈ। ਉਹ ਆਪਣੇ ਸਥਾਨਕ ਲਾਇਨਜ਼ ਕਲੱਬ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ,ਵਿਨੀਪੈਗ ਦੇ ਉੱਤਰ-ਪਛਮ ਵਿੱਚ ਬੋਸਮੈਨ ਦੀ ਆਪਣੀ ਕਮਿਊਨਿਟੀ ਵਿੱਚ ਵਲੰਟੀਅਰ ਵੀ ਰਿਹਾ ਹੈ।

ਇੱਕ ਕਾਲੇ ਰੰਗ ਦੇ ਟਰੱਕ ਦੀ  ਅਧਿਾਕਰੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਰਹੇ ਸਨ, ਸ਼ੀਸ਼ਿਆਂ ਨਾਲ ਟਰੱਕ ਦੇ ਹੇਠਾਂ ਜਾ ਕੇ ਮੁਆਇਨਾ ਕਰ ਰਹੇ ਸਨ, ਜਦੋਂ ਕਿ ਦੂਜਿਆਂ ਕੋਲ ਕੁੱਤੇ ਸਨ ਅਤੇ ਟਰੱਕ ਦੇ ਅੰਦਰ ਅਤੇ ਇਸ ਦੇ ਸਮਾਨ ਦੋਵਾਂ ਦਾ ਮੁਆਇਨਾ ਕਰ ਰਹੇ ਸਨ।

 

 

ਕੈਨੇਡਾ ਦੀ 29ਵੀਂ ਗਵਰਨਰ ਜਨਰਲ ਪੇਯੇਟ ਨੇ ਇਕ ਟਵੀਟ ਵਿੱਚ ਪੁਲਿਸ ਦਾ ਧੰਨਵਾਦ ਕੀਤਾ ਅਤੇ ਪੁਸ਼ਟੀ ਕੀਤੀ ਕਿ ਉਹ ਅਤੇ ਉਸਦਾ ਸਟਾਫ ਦੋਵੇਂ ਸੁਰੱਖਿਅਤ ਹਨ।

 

drad

Related News

ਅਮਰੀਕਾ ਨੇ ਚੀਨੀ ਵਣਜ ਦੂਤਾਘਰ ਨੂੰ ਬੰਦ ਕਰਨ ਦੇ ਦਿੱਤੇ ਹੁਕਮ

Vivek Sharma

BIG NEWS : ਹੁਣ ਕੈਨੇਡਾ ਦੀ ਕੰਪਨੀ ਨੇ ਬਣਾਈ ਕੋਰੋਨਾ ਦੀ ਵੈਕਸੀਨ ।

Vivek Sharma

ਬਰੈਂਪਟਨ ਸਿਟੀ ਕੌਂਸਲ ਨੇ ਪਾਰਕਿੰਗ ਨਿਯਮਾਂ ਸੰਬੰਧੀ ਕੀਤਾ ਵੱਡਾ ਬਦਲਾਅ

Vivek Sharma

Leave a Comment

[et_bloom_inline optin_id="optin_3"]