channel punjabi
Canada International News North America

ਹੁਆਵੇਈ 5ਜੀ ਨੈੱਟਵਰਕ ਨੂੰ ਅਪਨਾਉਣ ਲਈ ਚੀਨ ਵਲੋਂ ਕੈਨੇਡਾ ‘ਤੇ ਪਾਇਆ ਜਾ ਰਿਹੈ ਦਬਾਅ: ਇਨੋਵੇਸ਼ਨ ਮੰਤਰੀ

ਓਟਾਵਾ: ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਦੱਸਿਆ ਕਿ ਚੀਨ ਵੱਲੋਂ ਕੈਨੇਡਾ ਉੱਤੇ ਉਸ ਦੇ ਹੁਆਵੇਈ ਦੇ 5ਜੀ ਨੈੱਟਵਰਕ ਨੂੰ ਅਪਨਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਫਾਈਵ ਆਈਜ਼ ਦੇਸ਼ਾਂ ਵਿਚੋਂ ਸਿਰਫ ਕੈਨੇਡਾ ਹੀ ਅਜਿਹਾ ਬਚਿਆ ਹੈ ਜਿਸ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਫੈਸਲਾ ਨਹੀਂ ਕੀਤਾ ਹੈ। ਗਲੋਬਲ ਇੰਟੈਲੀਜੈਂਸ ਅਲਾਇੰਸ ਦੇ ਚਾਰ ਹੋਰਨਾਂ ਮੈਂਬਰਾਂ-ਆਸਟਰੇਲੀਆ, ਅਮਰੀਕਾ, ਨਿਊਜ਼ੀਲੈਂਡ ਤੇ ਯੂਨਾਈਟਿਡ ਕਿੰਗਡਮ ਵੱਲੋਂ ਪਹਿਲਾਂ ਹੀ ਇਹ ਸੰਕੇਤ ਦਿੱਤੇ ਜਾ ਚੁੱਕੇ ਹਨ ਕਿ ਜਾਂ ਤਾਂ ਉਹ ਚੀਨ ਦੀ ਹੁਆਵੇਈ ਤਕਨਾਲੋਜੀ ਉੱਤੇ ਪਾਬੰਦੀ ਲਾ ਦੇਣਗੇ ਤੇ ਜਾਂ ਫਿਰ ਕਿਸੇ ਹੱਦ ਤੱਕ ਇਸ ਨੂੰ ਲਾਗੂ ਕਰ ਦੇਣਗੇ।

ਇੱਕ ਇੰਟਰਵਿਊ ਵਿੱਚ ਬੈਂਸ ਨੇ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਉਹ ਸਾਡੇ ਉੱਤੇ ਦਬਾਅ ਬਣਾ ਰਹੇ ਹਨ। ਉਨ੍ਹਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਉਨ੍ਹਾਂ ਨੂੰ ਇਸ ਤਕਨਾਲੋਜੀ ਨਾਲ ਅੱਗੇ ਵਧਣਾ ਹੈ। ਪਰ ਇਹ ਜੀਓਪੁਲੀਟਿਕਲ (geopolitical) ਸੰਦਰਭ ਵਿੱਚ ਕਾਫੀ ਅਹਿਮ ਮਾਮਲਾ ਹੈ। ਇਸ ਲਈ ਸਾਨੂੰ ਕਈ ਤਰ੍ਹਾਂ ਦੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ 5ਜੀ ਟੈਲੀਕੌਮ ਇਨਫਰਾਸਟ੍ਰਕਚਰ ਕਿਸ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਲਿਬਰਲ ਸਰਕਾਰ ਇਹ ਸਪਸ਼ਟ ਕਰ ਚੁੱਕੀ ਹੈ ਕਿ ਕੈਨੇਡੀਅਨਾਂ ਦੀ ਸਕਿਊਰਿਟੀ ਤੋਂ ਵੱਧ ਕੇ ਹੋਰ ਕੁੱਝ ਅਹਿਮ ਨਹੀਂ ਹੈ। ਬੈਂਸ ਨੇ ਆਖਿਆ ਕਿ ਇਸ ਮਾਮਲੇ ਵਿੱਚ ਕੈਨੇਡਾ ਹੋਰਨਾਂ ਮੁਲਕਾਂ ਦੀ ਧੱਕੇਸ਼ਾਹੀ ਜਾਂ ਦਬਾਅ ਬਰਦਾਸ਼ਤ ਨਹੀਂ ਕਰੇਗਾ। ਅਸੀਂ ਆਜ਼ਾਦ ਤੇ ਖੁਦਮੁਖ਼ਤਿਆਰ ਦੇਸ਼ ਹਾਂ। ਅਸੀਂ ਆਪਣੀਆਂ ਸ਼ਰਤਾਂ ਉੱਤੇ ਤੈਅ ਕਰਾਂਗੇ ਕਿ ਅਸੀਂ ਕਦੋਂ ਇਸ ਸਬੰਧ ਵਿੱਚ ਫੈਸਲਾ ਕਰਨਾ ਹੈ ਤੇ ਇਸ ਬਾਰੇ ਕੈਨੇਡੀਅਨਾਂ ਨੂੰ ਸਾਫ ਸਾਫ ਦੱਸਾਂਗੇ।

Related News

KISAN ANDOLAN: ਕੇਂਦਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਸਰਕਾਰ ਨੇ ਤਿਆਰ ਕੀਤਾ ਨਵਾਂ ਫ਼ਾਰਮੂਲਾ

Vivek Sharma

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

Vivek Sharma

38 ਫੀਸਦ ਲੋਕ ਜਸਟੀਨ ਟਰੂਡੋ ਨੂੰ ਹੀ ਮੁੜ ਦੇਖਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ : ਸਰਵੇ

Rajneet Kaur

Leave a Comment