Channel Punjabi
Canada International News North America

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਿਆਦ ਪੁੱਗਣ ਵਾਲੇ ਸਥਾਈ ਨਿਵਾਸ ਵੀਜ਼ਾ ਧਾਰਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਕੀਤੇ ਜਾਰੀ

drad

ਟੋਰਾਂਟੋ: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਿਆਦ ਪੁੱਗਣ ਵਾਲੇ ਸਥਾਈ ਨਿਵਾਸ ਵੀਜ਼ਾ ਧਾਰਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿਤੀ ਹੈ ਜਿਨ੍ਹਾਂ ਦੇ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ।

ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਖ-ਵੱਖ ਸ਼੍ਰੇਣੀ ਦੇ ਵੀਜ਼ਾ ਧਾਰਕਾਂ ਲਈ ਵੱਖ-ਵੱਖ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਲੋਕ ਤਾਜ਼ਾ ਹਦਾਇਤਾਂ ਦੇ ਘੇਰੇ ਵਿਚ ਆਉਣਗੇ ਜੇ ਉਨ੍ਹਾਂ ਦੇ ਵੀਜ਼ਾ ਜਾਂ ਪੁਸ਼ਟੀ ਵਾਲੀ ਚਿੱਠੀ 18 ਮਾਰਚ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਹੋਵੇਗੀ। ਸਿਰਫ਼ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਆਉਣ ਦੇ ਇਜਾਜ਼ਤ ਹੋਵੇਗੀ ਜੋ ਕੈਨੇਡਾ ਵਿਚ ਰਹਿਣ ਅਤੇ ਵਸਣ ਦੀ ਇੱਛਾ ਨਾਲ ਆ ਰਹੇ ਹਨ।

ਆਰਜ਼ੀ ਤੌਰ ‘ਤੇ ਕੈਨੇਡਾ ਆਉਣ ਵਾਲੇ ਆਵਾਜਾਈ ਰੋਕ ਖ਼ਤਮ ਹੋਣ ਤੋਂ ਬਾਅਦ ਹੀ ਮੁਲਕ ‘ਚ ਦਾਖਲ ਹੋ ਸਕਣਗੇ। ਮਿਆਦ ਲੰਘਾ ਚੁੱਕਾ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਅਤੇ ਪੀ.ਆਰ. ਦੀ ਪੁਸ਼ਟੀ ਭਾਵ ਕਨਫ਼ਰਮੇਸ਼ਨ ਆਫ਼ ਪੀ.ਆਰ. ਵਾਲੇ ਪ੍ਰਵਾਸੀਆਂ ਨੂੰ ਵੈਬ ਫ਼ਾਰਮ ਰਾਹੀਂ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਬਿਨੈਕਾਰਾਂ ਨੂੰ ਆਪਣਾ ਵੀਜ਼ਾ ਖ਼ਤਮ ਹੋਣ ਦੀ ਤਰੀਕ ਦੱਸਣੀ ਹੋਵੇਗੀ ਅਤੇ ਆਪਣੀ ਯਾਤਰਾ ਦਾ ਮਕਸਦ ਵੀ ਲਿਖਣਾ ਹੋਵੇਗਾ। ਵੈਬ ਫ਼ਾਰਮ ਪ੍ਰਾਪਤ ਕਰਨ ਮਗਰੋਂ ਬਿਨੈਕਾਰਾਂ ਨੂੰ ਉਚਿਤ ਪ੍ਰੋਸੈਸਿੰਗ ਨੈਟਵਰਕ ਵੱਲ ਮੋੜਿਆ ਜਾਵੇਗਾ ਅਤੇ ਕੈਨੇਡਾ ਵਿਚ ਵਸੇਬੇ ਨਾਲ ਸਬੰਧਤ ਦਸਤਾਵੇਜ਼ ਮੰਗੇ ਜਾਣਗੇ।

ਕੈਨੇਡਾ ਇਸ ਸਮੇਂ ਸਥਾਈ ਨਿਵਾਸ ਲਈ ਨਵੀਆਂ ਅਰਜ਼ੀਆਂ ਨੂੰ ਸਵੀਕਾਰ ਰਿਹਾ ਹੈ। ਗੁੰਝਲਦਾਰ ਦਸਤਾਵੇਜ਼ਾਂ ਕਾਰਨ ਅਧੂਰੀਆਂ ਨਵੀਆਂ ਫਾਈਲਾਂ ਨੂੰ 90 ਦਿਨਾਂ ਦੇ ਅੰਦਰ ਬਰਕਰਾਰ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਸਮੀਖਿਆ ਕੀਤੀ ਜਾਏਗੀ।  ਹਾਲਾਂਕਿ, ਜੇ ਇੱਕ ਨਵੀਂ ਐਪਲੀਕੇਸ਼ਨ ਵਿੱਚ ਸਹਾਇਕ ਦਸਤਾਵੇਜ਼ਾਂ ਦੀ ਘਾਟ ਹੈ, ਤਾਂ ਐਪਲੀਕੇਸ਼ਨ ਵਿੱਚ ਹਵਾਲਾ ਸਰਵਿਸ ਰੁਕਾਵਟਾਂ ਵਿੱਚ ਕੋਰੋਨਵਾਇਰਸ ਨਾਲ ਸਬੰਧਤ ਯਾਤਰਾ ਪਾਬੰਦੀਆਂ ਕਾਰਨ ਇੱਕ ਵਿਆਖਿਆ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। ਇਹ ਸਪੱਸ਼ਟੀਕਰਨ ਦੇਣਾ ਮਹੱਤਵਪੂਰਨ ਹੈ ਕਿ 90 ਦਿਨਾਂ ਦੇ ਅੰਦਰ ਅੰਦਰ ਐਪਲੀਕੇਸ਼ਨ ਦਾ ਪ੍ਰਚਾਰ ਅਤੇ ਸਮੀਖਿਆ ਹੋ ਸਕਦੀ ਹੈ।

 

 

drad

Related News

ਓਨਟਾਰੀਓ ‘ਚ ਥੰਮੀ ਕੋਰੋਨਾ ਦੀ ਰਫਤਾਰ, ਤਿੰਨ ਮਹੀਨਿਆਂ ਬਾਅਦ ਸੂਬੇ ‘ਚ ਪਹਿਲੀ ਵਾਰ ਸਭ ਤੋਂ ਘੱਟ ਮਾਮਲੇ ਦਰਜ

channelpunjabi

ਕੇਂਦਰੀ ਬਰੈਂਪਟਨ ‘ਚ ਇਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ ਔਰਤ ਦੀ ਹੋਈ ਮੌਤ

Rajneet Kaur

ਓਟਾਵਾ: ਫੈਡਰਲ ਸਰਕਾਰ ਵੱਲੋਂ ਐਮਰਜੰਸੀ ਏਡ ਬਿੱਲ ਹਾਊਸ ਆਫ ਕਾਮਨਜ਼ ਵਿੱਚ ਕੀਤਾ ਗਿਆ ਪੇਸ਼

Rajneet Kaur

Leave a Comment

[et_bloom_inline optin_id="optin_3"]