channel punjabi
Canada International News North America

ਹੈਲੀਫੈਕਸ ਰੀਜਨਲ ਪੁਲਿਸ ਨੇ 10 ਸਾਲਾ ਲਾਪਤਾ ਲੜਕੀ ਦੀ ਭਾਲ ਕੀਤੀ ਸ਼ੁਰੂ

ਹੈਲੀਫੈਕਸ ਰੀਜਨਲ ਪੁਲਿਸ (Halifax Regional Police) 10 ਸਾਲਾ ਲਾਪਤਾ ਲੜਕੀ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ।

ਓਡਰੇ ਵ੍ਹਾਈਟ (Audrey White) ਨੂੰ ਆਖਰੀ ਵਾਰ 19 ਅਗਸਤ ਨੂੰ ਸ਼ਾਮ 9:30 ਵਜੇ ਹੈਲੀਫੈਕਸ ਦੇ ਬਾਏਰਜ਼ ਰੋਡ ਅਤੇ ਐਸ਼ਬਰਨ ਐਵੀਨਿਊ ਦੇ ਖੇਤਰ ‘ਚ ਦੇਖਿਆ ਗਿਆ ਸੀ।

ਪੁਲਿਸ ਵਲੋਂ ਓਡਰੇ ਦੀ ਪਹਿਚਾਣ ਜਾਰੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਓਡਰੇ ਦਾ ਕੱਦ 4 ਫੁੱਟ 11 ਇੰਚ ਹੈ । ਉਸਦੇ ਮੋਢਿਆਂ ਤੱਕ ਲੰਬੇ ਭੁਰੇ ਵਾਲ ਹਨ ਅਤੇ ਆਖਰੀ ਵਾਰ ਉਸਨੇ ਲਾਲ ਅਤੇ ਕਾਲੇ ਰੰਗ ਦੀ ਚੈਕ ਕਮੀਜ਼ ਅਤੇ ਲਾਲ ਜਾਗਿੰਗ ਪੈਂਟ ਪਹਿਨੀ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਅਤੇ ਪੁਲਿਸ ਉਸਦੀ ਤੰਦਰੁਸਤੀ ਨੂੰ ਲੈ ਕੇ ਚਿੰਤਤ ਹਨ।

ਪੁਲਿਸ ਵਲੋਂ ਨੰਬਰ 902-490-5016 ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਜੇਕਰ ਕਿਸੇ ਵਿਅਕਤੀ ਨੂੰ ਓਡਰੇ ਬਾਰੇ ਜਾਣਕਾਰੀ ਹੋਵੇ ਤਾਂ ਹੈਲੀਫੈਕਸ ਪੁਲਿਸ ਨੂੰ ਦਸ ਸਕਦੇ ਹਨ।

Related News

ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ ਦੇਹਾਂਤ, ਟਰੂਡੋ ਨੇ ਜਤਾਇਆ ਅਫ਼ਸੋਸ

Vivek Sharma

ਕਿਉਬਿਕ ਵਿੱਚ ਜ਼ਿਆਦਾਤਰ ਨਵੇਂ ਇਨਫੈਕਸ਼ਨਾਂ ਦੇ ਨਾਲ ਕੈਨੇਡਾ ਦਾ ਕੋਵਿਡ 19 ਕੇਸਲੋਡ 200,000 ਅੰਕੜੇ ਦੇ ਨੇੜੇ

Rajneet Kaur

ਟਰੰਪ ਤੋਂ ਨਾਖ਼ੁਸ਼ ਅਮਰੀਕਨਾਂ ਦੀ ਪਹਿਲੀ ਪਸੰਦ ਕੈਨੇਡਾ !

Vivek Sharma

Leave a Comment