channel punjabi
Canada International News North America

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

ਕੈਨੇਡਾ : ਸਸਕੈਚਨ (Saskatchewan)  ਪੁਲਿਸ ਨੇ ਫਸਟ ਡਿਗਰੀ ਕਤਲ ਕੇਸ ਤਹਿਤ 42 ਸਾਲਾਂ ਰਣਬੀਰ ਢੱਲ ਨੂੰ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਸਮਨਦੀਪ ਝਿੰਜਰ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਸਸਕੈਚਵਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 2 ਜੁਲਾਈ ਨੂੰ ਸਮਨਦੀਪ ਝਿੰਜਰ ਦੀ ਕਰੀਬ 4 ਵਜੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਮਿਲੀ ਸੀ। ਜਿਸਤੋਂ ਬਾਅਦ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ ।ਉਹ ਸੈਸਕ ਦੇ ਵਾਰਮੈਨ ‘ਚ ਤੀਸਰੀ ਸਟ੍ਰੀਟ ਵੈਸਟ ਦੇ 200 ਬਲਾਕ ‘ਚ ਪਹੁੰਚੇ।

ਪੁਲਿਸ ਦਾ ਕਹਿਣਾ ਹੈ ਕਿ ਝਿੰਜਰ ਦੀ ਲਾਸ਼ ਉਸਦੇ ਨਿਵਾਸ ਤੋਂ ਹੀ ਮਿਲੀ। ਉਸਦੀ ਮੌਤ ਨੂੰ ਸ਼ੱਕੀ ਮੰਨਿਆ ਗਿਆ ਸੀ ਅਤੇ ਸਸਕੈਚਨ ਆਰ.ਸੀ.ਐਮ.ਪੀ (RCMP)  ਦੇ ਅੰਦਰ ਤਿੰਨ ਵੱਖ-ਵੱਖ ਇਕਾਈਆਂ, ਜਿੰਨਾਂ ‘ਚ ਵੱਡੇ ਅਪਰਾਧ ਵੀ ਸ਼ਾਮਲ ਹਨ,  ਨੂੰ ਘਟਨਾ ਸਥਾਨ ਦੀ ਖਬਰ ਦਿੱਤੀ ਗਈ।

ਅਖੀਰ ਜਾਂਚ ਤੋਂ ਬਾਅਦ ਸਮਨਦੀਪ ਦੇ ਜੀਜਾ ਰਣਬੀਰ ਢੱਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਮਨਦੀਪ ਦਾ ਪੋਸਟਮਾਰਟ ਮੰਗਲਵਾਰ ਨੂੰ ਤਹਿ ਹੋਇਆ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਤੀਜੀ ਸਟ੍ਰੀਟ ਵੈਸਟ ‘ਤੇ ਦੁਬਾਰਾ ਫਿਰ ਆਉਣਗੇ ਕਿਉਂਕਿ ਉਨ੍ਹਾਂ ਦੀ ਜਾਂਚ ਅਜੇ ਜਾਰੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਹੋਰ ਜਾਣਕਾਰੀ ਹੈ ਤਾਂ ਵਾਰਮੈਨ ਆਰ.ਸੀ.ਐਮ.ਪੀ ਨੂੰ ਇਸ ਨੰਬਰ (306) 975-1670 ਤੇ ਕਾਲ ਕਰਨ ਜਾਂ ਫਿਰ ਸਥਾਨਕ ਪੁਲਿਸ ਨਾਲ ਸਪੰਰਕ ਕਰ ਸਕਦੇ ਹਨ।

Related News

ਮਾਲਟਨ: ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਜੋਤੀ ਸਿੰਘ ਮਾਨ ਤੇ ਸਾਥੀਆ ਵੱਲੋ ਕੱਢੀ ਸ਼ਾਂਤਮਈ ਰੈਲੀ

Rajneet Kaur

ਅਮਰੀਕੀ ਸੰਸਦ ਦੇ ਨਜ਼ਦੀਕ ਫਾਇਰਿੰਗ, ਇੱਕ ਸੁਰੱਖਿਆ ਕਰਮੀ ਅਤੇ ਇਕ ਕਾਰ ਚਾਲਕ ਦੀ ਮੌਤ

Vivek Sharma

ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤੀ ਗੱਲਬਾਤ, ਅਹਿਮ ਨੁਕਤਿਆਂ ‘ਤੇ ਹੋਈ ਚਰਚਾ

Vivek Sharma

Leave a Comment