channel punjabi
Canada International News North America

ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਸਫ਼ਲਤਾ ‘ਤੇ ਜਤਾਈ ਖੁਸ਼ੀ, ਟਵੀਟ ਕਰਕੇ ਕਿਹਾ ‘ਗ੍ਰੇਟ ਨਿਊਜ਼’

ਡੋਨਾਲਡ ਟਰੰਪ ਨੇ ਇੱਕ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਦਰਅਸਲ ਅਮਰੀਕੀ ਕੰਪਨੀ ਮੋਡੇਰਨਾ ਇੰਟ (Moderna Inc’s ) ਦੀ ਵੈਕਸੀਨ MRNA 1273 ਆਪਣੇ ਪਹਿਲੇ ਟਰਾਇਲ ਵਿੱਚ ਸਫਲ ਰਿਹਾ ਹੈ। ਜਿਸ ਤੋਂ ਬਾਅਦ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ ਤੇ ਇਸ ਸਫਲਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਟਰੰਪ ਨੇ ਟਵੀਟ ‘ਚ ਲਿਖਿਆ ਕਿ ਵੈਕਸੀਨ ਤੇ ਬਹੁਤ ਚੰਗੀ ਖਬਰ ਸਾਹਮਣੇ ਆਈ ਹੈ। ਹਾਲਾਕੀ ਟਰੰਪ ਨੇ ਇਸ ਤੇ ਜਿਆਦਾ ਖੁੱਲ ਕੇ ਕੁਝ ਨਹੀਂ ਲਿਖਿਆ ਪਰ ਦਵਾਈ ਦੀ ਸਫਲਤਾ ਤੇ ਖੁਸ਼ੀ ਜਤਾਉਂਣਾ ਇਸ ਗੱਲ ਵਲ ਇਸ਼ਾਰਾ ਕਰ ਰਿਹਾ ਹੈ ਕਿ ਉਹ ਮੋਡੇਰਨਾ ਦੇ ਸਫਲ ਟਰਾਇਲ ਦੀ ਹੀ ਖੁਸ਼ੀ ਜਤਾ ਰਹੇ ਹਨ।

ਮੋਡੇਰਨਾ  ਦੇ ਪਹਿਲੇ ਟੈਸਟ ਵਿੱਚ 45 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜੋ ਸਿਹਤਮੰਦ ਸਨ ਤੇ ਜਿਨਾਂ ਦੀ ਉਮਰ 18 ਤੋਂ 55 ਸਾਲ ਦੇ ਵਿੱਚ ਸੀ। ਜਿਸ ਵਿੱਚ ਇਸ ਵੈਕਸੀਨ ਦੇ ਨਤੀਜੇ ਸਫਲ ਰਹੇ। ਇਸ ਵੈਕਸੀਨ ਨਾਲ ਇਮਿਊਨ ਸਿਸਟਮ ਨੂੰ ਅਜਿਹਾ ਫਾਇਦਾ ਪਹੁੰਚਿਆ ਹੈ ਜਿਵੇਂ ਕੀ ਸਾਇੰਸਦਾਨਾਂ ਨੇ ਉਮੀਦ ਜਤਾਈ ਸੀ। ਹੁਣ ਇਸ ਵੈਕਸੀਨ ਦਾ ਅਹਿਮ ਟਰਾਇਲ ਕੀਤਾ ਜਾਣਾ ਹੈ। ਜਾਣਕਾਰੀ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਦੇ ਸੰਭਾਵਿਤ ਕੋਵਿਡ-19 ਟੀਕੇ ਦੀ ਸ਼ੁਰੂਆਤੀ ਅਜਮਾਇਸ਼ਾਂ ਬਾਰੇ ਸਕਾਰਾਤਮਕ ਖਬਰਾਂ ਜਿਸ ਦਾ ਐਸਟਰਾਜ਼ੇਨੇਕਾ ਨੂੰ ਲਾਇਸੈਂਸ ਦਿੱਤਾ ਗਿਆ ਹੈ।

ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੀ ਰਿਪੋਰਟ ਮੁਤਾਬਕ ਮੋਡੇਰਨਾ ਇੰਕ ਟੀਕਾ ਸ਼ੁਰੂਆਤੀ ਅਜਮਾਇਸ਼ ਵਿਚ ਸਾਰੇ ਮਰੀਜਾਂ ਵਿਚ ਐਂਟੀਬਾਡੀਜ ਪੈਦਾ ਕਰਨ ਦੇ ਯੋਗ ਸੀ। ਅਮਰੀਕਾ ਦੇ ਸੀਨੀਅਰ ਮਾਹਿਰ ਡਾ.ਐਥਨੀ ਫਾਊਚੀ ਨੇ ਨਿਊਜ ਏਜੰਸੀ ਐਸੋਸੀਏਟਿਡ ਨੂੰ ਕਿਹਾ ਕਿ ਤੁਸੀ ਇਸਨੂੰ ਜਿਸ ਨਜਰੀਏ ਤੋਂ ਮਰਜੀ ਦੇਖ ਲਓ ਇਹ ਇੱਕ ਚੰਗੀ ਖਬਰ ਹੀ ਹੈ।

ਦੱਸ ਦਈਏ ਇਸ ਤੇ ਸਟਡੀ ਜਾਰੀ ਹੈ ਜੋ 2022 ਤੱਕ ਚੱਲੇਗੀ । ਨੈਸ਼ਨਲ ਇੰਸਟਿਚਿਊਟ ਆਫ ਹੈਲਥ ਤੇ ਮੋਡਰਨਾ ਇੰਕ ਵਿਚ ਡਾ.ਫਾਊਚੀ ਦੇ ਸਹਿ ਕਰਮੀਆਂ ਨੇ ਇਸ ਵੈਕਸੀਨ ਨੂੰ ਵਿਕਸਿਤ ਕੀਤਾ ਹੈ। 27 ਜੁਲਾਈ ਨੂੰ ਇਸ ਵੈਕਸੀਨ ਦਾ ਸਭ ਤੋਂ ਅਹਿਮ ਪੜਾਅ ਮੰਨਿਆਂ ਜਾ ਰਿਹਾ ਹੈ । ਜਿਸ ‘ਚ 30 ਹਜ਼ਾਰ ਲੋਕਾਂ ਤੇ ਇਸਦਾ ਪ੍ਰੀਖਣ ਕੀਤਾ ਜਾਵੇਗਾ ਤੇ ਪਤਾ ਕੀਤਾ ਜਾਵੇਗਾ ਕਿ ਕੀ ਇਹ ਵੈਸਕੀਨ ਅਸਲ ਵਿੱਚ ਕੋਵਿਡ 19 ਤੋਂ ਮਨੁਖੀ ਸਰੀਰ ਨੂੰ ਬਚਾ ਸਕਦੀ ਹੈ।

 

 

 

Related News

ਕੈਨੇਡਾ ‘ਚ ਨਵੀਆਂ ਯਾਤਰਾ ਪਾਬੰਦੀਆਂ ਹੋਈਆਂ ਲਾਗੂ,ਚਾਰ ਵੱਡੀਆਂ ਏਅਰਲਾਈਨਜ਼ ਨੇ ਮੈਕਸੀਕੋ ਅਤੇ ਕੈਰੇਬੀਅਨ ਦੀਆਂ ਸੇਵਾਵਾਂ ਕੀਤੀਆਂ ਮੁਅੱਤਲ

Vivek Sharma

ਉਨਟਾਰੀਓ ਲਾਂਗ ਟਰਮ ਕੇਅਰ ਨੂੰ ਆਧੁਨਿਕ ਬਣਾਉਣ ਲਈ ਇਤਿਹਾਸਕ ਨਿਵੇਸ਼ ਕਰੇਗਾ

Rajneet Kaur

ਟਰੰਪ ਸਰਕਾਰ ਨੇ ਐਚ-1 ਬੀ ਵੀਜ਼ਾ ‘ਤੇ ਲਾਈ ਨਵੀਂ ਰੋਕ, ਹਜ਼ਾਰਾਂ ਭਾਰਤੀ ਆਈਟੀ ਪੇਸ਼ੇਵਰ ਹੋਣਗੇ ਪ੍ਰਭਾਵਿਤ

Vivek Sharma

Leave a Comment