channel punjabi
Canada International News North America

ਕੈਨੇਡਾ ਪਹੁੰਚੀਆਂ 8 ਉਡਾਣਾਂ ‘ਚੋਂ ਕਈ ਯਾਤਰੀਆਂ ਨੇ ਦਿਤੇ ਕੋਵਿਡ 19 ਦੇ ਸਾਕਾਰਾਤਮਕ ਟੈਸਟ

ਕੈਨੇਡਾ : ਅਗਸਤ ਤੋਂ ਸ਼ੁਰੂ ਹੋਣ ਤੋਂ ਬਾਅਦ ਕੁਝ ਕੋਮਾਂਤਰੀ ਉਡਾਣਾਂ ਕੈਨੇਡਾ ਪਹੁੰਚੀਆਂ ਹਨ, ਪਰ ਇਹ ਉਡਾਣਾਂ ਸਿਰਫ ਯਾਤਰੀ ਨਹੀਂ ਲੈ ਕੇ ਆਈਆਂ ਬਲਕਿ ਨਾਲ ਕੋਵਿਡ 19 ਦੇ ਮਰੀਜ ਵੀ ਲੈ ਕੇ ਆਈਆਂ ਹਨ । ਫੈਡਰਲ ਸਰਕਾਰ ਦੇ ਮੁਤਾਬਕ 1 ਅਗਸਤ ਤੋਂ 4 ਅਗਸਤ ਦੇ ਵਿਚਕਾਰ ਯਾਤਰੀਆਂ ਨਾਲ ਭਰੀਆਂ ਕੁਝ ਉਡਾਣਾਂ ਕੈਨੇਡਾ ਪਹੁੰਚੀਆਂ । ਜਿਨਾਂ ਚ ਕੁਝ ਯਾਤਰੀ ਨੇ ਕੈਨੇਡਾ ਪਹੁੰਚਣ ਤੋਂ ਬਾਅਦ ਕੋਵਿਡ 19 ਲਈ ਸਾਕਾਰਾਤਮਕ ਟੈਸਟ ਦਿੱਤੇ। ਇਨਾਂ ਵਿਚੋਂ 8 ਉਡਾਣਾਂ ਟੋਰਾਂਟੋ ਪਹੁੰਚੀਆਂ, ਜਦੋਂ ਕਿ ਸੱਤ ਮੋਂਟਰੀਅਲ ਵਿਚ ਉਤਰੀਆਂ, ਇੱਕ ਵੈਨਕੂਵਰ ਤੇ ਇੱਕ ਕੈਲਗਰੀ ਵਿੱਚ ਪਹੁੰਚੀ।

ਦੱਸ ਦਈਏ ਕੀ ਸਰਕਾਰ ਅਜੇ ਵੀ ਕੈਨੇਡੀਅਨਾਂ ਨੂੰ ਗੈਰ ਜ਼ਰੂਰੀ ਕੋਮਾਂਤਰੀ ਯਾਤਰਾਵਾਂ ਦੇ ਵਿਰੁਧ ਸਲਾਹ ਦੇ ਰਹੀ ਹੈ ਖਾਸ ਕਰਕੇ ਉਨਾਂ ਲੋਕਾਂ ਨੂੰ ਜਿਹੜੇ ਅਜਿਹਾ ਕਰ ਰਹੇ ਹਨ । ਉਨਾਂ ਨੂੰ 14 ਦਿਨਾਂ ਲਈ ਆਪਣੇ ਆਪ ਨੂੰ ਵੱਖ ਕਰਨਾ ਲਾਜ਼ਮੀ ਹੈ ਚਾਹੇ ਉਹ ਕੋਵਿਡ 19 ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋਣ ਜਾਂ ਨਹੀਂ। ਮੁਸਾਫਰਾਂ ਨੂੰ ਫੈਡਰਲ ਪਬਲਿਕ ਹੈਲਥ ਅਥਾਰਿਟੀ ਦੁਆਰਾ ਸਿੱਧਾ ਟੈਸਟ ਕਰਵਾਉਣ ਲਈ ਸੂਚਿਤ ਨਹੀਂ ਕੀਤਾ ਜਾਂਦਾ, ਹਾਲਾਂਕੀ ਸਰਕਾਰ ਨੇ ਮੰਨਿਆ ਹੈ ਕਿ ਪਹੁੰਚਣ ਵਾਲੀਆਂ ਉਹ ਫਲਾਈਟਾਂ ਸ਼ਾਇਦ ਕੋਵਿਡ 19 ਦੇ ਸਪੰਰਕ ਚ ਆਈਆਂ ਹਨ।

ਵੈਸਟਜੈਟ ਤੇ ਏਅਰ ਕੈਨੇਡਾ ਦੋਵੇਂ ਉੱਤਰੀ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਏਅਰਲਾਈਨਾਂ ਨੇ ਜਿਨਾਂ ਮਹੀਨਿਆਂ ਬਾਅਦ ਯਾਨੀ 1 ਜੁਲਾਈ ਤੋਂ ਦੁਬਾਰਾ ਆਪਣੀਆਂ ਵਿਚਕਾਰਲੀਆਂ ਸੀਟਾਂ ਵੇਚਣੀਆਂ ਸ਼ੁਰੂ ਕੀਤੀਆਂ। ਜਿੱਥੇ ਸਰੀਰਕ ਦੂਰੀਆਂ ਵਿੱਚ ਸਹਾਇਤਾ ਲਈ ਵਿਕਲਪ ਹਟਾ ਦਿੱਤਾ ਗਿਆ।

 

Related News

ਚੀਨ ‘ਚ ਨਜ਼ਰਬੰਦ ਕੈਨੇਡੀਅਨ ਨਾਗਰਿਕ ਦੇ ਮੁਕੱਦਮੇ ਦੀ ਸੁਣਵਾਈ ਹੋਈ ਪੂਰੀ, ਕੈਨੇਡੀਅਨ ਅਧਿਕਾਰੀਆਂ ਨੂੰ ਨਹੀਂ ਹੋਣ ਦਿੱਤਾ ਗਿਆ ਸ਼ਾਮਲ

Vivek Sharma

ਬੀ.ਸੀ : ਮਿਸ਼ਨ ਵਿਚ ਛੋਟੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ

Rajneet Kaur

ਓਂਟਾਰੀਓ ਨੇ ਨਵੇਂ ਕੋਵਿਡ 19 ਸਟ੍ਰੇਨ ਦੇ ਤਿੰਨ ਹੋਰ ਮਾਮਲਿਆਂ ਦੀ ਕੀਤੀ ਪੁਸ਼ਟੀ

Rajneet Kaur

Leave a Comment