channel punjabi
Canada International News North America

ਮਹਾਂਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੇ ਚੁੱਕੇ ਠੋਸ ਕਦਮ

ਟੋਰਾਂਟੋ : ਲਿਬਰਲ ਸਰਕਾਰ ਵਲੋਂ ਫੈਡਰਲ ਡਰੱਗ ਪਾਲਿਸੀ ਵਿੱਚ ਵਾਅਦੇ ਮੁਤਾਬਕ ਤਬਦੀਲੀਆਂ ਕੀਤੇ ਜਾਣ ਲਈ ਕਦਮ ਚੁੱਕੇ ਜਾ ਰਹੇ ਹਨ। ਮਹਾਂਮਾਰੀ ਦੌਰਾਨ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ ਇਸ ਲਈ ਸਰਕਾਰ ਕਈ ਠੋਸ ਕਦਮ ਚੁੱਕਣਾ ਚਾਹੁੰਦੀ ਹੈ।

ਇਸ ਸਬੰਧ ਵਿੱਚ ਫੈਡਰਲ ਸਰਕਾਰ ਵਲੋਂ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਸ ਉੱਤੇ ਕੌਮੀ ਪੱਧਰ ਉੱਤੇ ਸਲਾਹ ਮਸ਼ਵਰੇ ਦੀ ਇਸ ਹਫਤੇ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੈਨੇਡੀਅਨਜ਼, ਜਿਨ੍ਹਾਂ ਵਿੱਚ ਇਨ੍ਹਾਂ ਸਾਈਟਜ਼ ਨੂੰ ਆਪਰੇਟ ਕਰਨ ਵਾਲੇ ਤੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਵੀ ਸ਼ਾਮਲ ਹੋਣਗੇ, ਦੀ ਰਾਇ ਲੈਣੀ ਚਾਹੁੰਦੀ ਹੈ।

ਫੈਡਰਲ ਹੈਲਥ ਮੰਤਰੀ ਪੈਟੀ ਹਾਜ਼ਦੂ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਸਬੂਤ ਇਸ ਗੱਲ ਦਰਸਾਉਂਦੇ  ਹਨ ਕਿ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਸ ਤੇ ਸੇਵਾਵਾਂ ਜ਼ਿੰਦਗੀਆਂ ਬਚਾਉਂਦੀਆਂ ਹਨ। ਇਸ ਦੇ ਨਾਲ ਹੀ ਨਿਗਰਾਨੀ ਹੇਠ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਲਈ ਸਿਹਤ ਤੇ ਸੋਸ਼ਲ ਸੇਵਾਵਾਂ ਦੇ ਨਾਲ ਨਾਲ ਇਲਾਜ ਵੀ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿਚ ਜਦੋਂ ਕੋਵਿਡ-19 ਮਹਾਂਮਾਰੀ ਕਾਰਨ ਹਾਲਾਤ ਖਰਾਬ ਹੋ ਚੁੱਕੇ ਹਨ ਤਾਂ ਅਜਿਹੇ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਦੀ ਮਦਦ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਤੋਂ ਇੱਕਠੀ ਕੀਤੀ ਜਾਣ ਵਾਲੀ ਫੀਡਬੈਕ ਨਾਲ ਸਾਨੂੰ ਕੈਨੇਡੀਅਨਾਂ ਦੀ ਮਦਦ ਕਰਨ ਤੇ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਮਿਲੇਗੀ।

ਮਹਾਂਮਾਰੀ ਦੌਂਰਾਨ ਨਸ਼ਿਆਂ ਦੀ ਓਵਰਡੋਜ਼ਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਸ਼ੀਲੇ ਪਦਾਰਥਾਂ ਦੀ ਸੇਫ ਸਪਲਾਈ ਸਬੰਧੀ ਟੋਰਾਂਟੋ ਦੇ ਨਵੇਂ ਪ੍ਰੋਜੈਕਟ ਲਈ ਵੀ ਫੈਡਰਲ ਸਰਕਾਰ ਵਲੌਂ 582,000 ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਕੋਵਿਡ-19 ਆਈਸੋਲੇਸ਼ਨ ਸ਼ੈਲਟਰ ਉੱਤੇ ਓਵਰਡੋਂਜ਼ ਪ੍ਰਿਵੈਨਸ਼ਨ ਸਾਈਟ ਸਤੰਬਰ ਦੇ ਅੰਤ ਤੱਕ ਚਲਾਏ ਜਾਣ ਲਈ ਟੋਰਾਂਟੋ ਹੈਲਥ ਕੇਅਰ ਸੈਂਟਰ ਨੂੰ ਹੈਲਥ ਕੈਨੇਡਾ ਵਲੋਂ ਵੀ ਛੋਟ ਦੇ ਦਿੱਤੀ ਗਈ ਹੈ।

Related News

ਕੈਨੇਡਾ ‘ਚ ਆਉਣ ਵਾਲੇ ਯਾਤਰੀਆਂ ਨੂੰ ਭਰਨਾ ਪੈ ਸਕਦੈ ਜ਼ੁਰਮਾਨਾ, ਜੇਕਰ 14 ਦਿਨ ਕੁਆਰੰਟਾਈਨ ਵਾਲੇ ਨਿਯਮ ਦੀ ਕਰਨਗੇ ਉਲੰਘਣਾ

Rajneet Kaur

ਸਸਕੈਚਵਨ ਸੂਬੇ ਦੀ ਆਰਥਿਕਤਾ ਵਿੱਚ ਹੋਇਆ ਵੱਡਾ ਸੁਧਾਰ, ਕੋਰੋਨਾ ਸੰਕਟ ਦੇ ਬਾਵਜੂਦ ਆਰਥਿਕਤਾ ਹੋਈ ਮਜ਼ਬੂਤ

Vivek Sharma

ਸਕਾਰਬੋਰੋ: ਲਾਂਗ ਟਰਮ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ ਕਾਰਨ 52 ਲੋਕਾਂ ਦੀ ਮੌਤ

Rajneet Kaur

Leave a Comment