Channel Punjabi
Canada International News North America

ਟੋਰਾਂਟੋ: ਬਲੂਰ ਸਟਰੀਟ ਤੇ ਸਪੈਡੀਨਾ ਐਵਨਿਊ ਨੇੜੇ ਮੇਜਰ ਸਟਰੀਟ ‘ਚ ਲੱਗੀ ਭਿਆਨਕ ਅੱਗ

drad

ਟੋਰਾਂਟੋ: ਇੱਕ ਐਨੇਕਸ ਘਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਦੋ ਨੇੜਲੀਆਂ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ  ਲਗਭਗ 500,000 ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ।

ਟੋਰਾਂਟੋ ਫਾਇਰ ਨੇ ਆਖਿਆ ਕਿ ਸਵੇਰੇ 5:30 ਵਜੇ ਬਲੂਰ ਸਟਰੀਟ ਤੇ ਸਪੈਡਿਨਾ ਐਵਨਿਊ ਨੇੜੇ ਮੇਜਰ ਸਟਰੀਟ ‘ਚ ਲੱਗੀ ਅੱਗ ਦੀ ਖਬਰ ਮਿਲਣ ਤੋਂ ਬਾਅਦ ਅਮਲੇ ਨੂੰ ਮੌਕੇ ਉੱਤੇ ਭੇਜਿਆ ਗਿਆ। ਮੌਕੇ ਉੱਤੇ ਪਹੁੰਚ ਕੇ ਫਾਇਰ ਅਮਲੇ ਨੇ ਦਸਿਆ ਕਿ ਇਮਾਰਤ ਦੇ ਆਲੇ ਦੁਆਲੇ ਧੂੰਆਂ ਹੀ ਧੂੰਆਂ ਸੀ, ਇਸ ਲਈ ਅੱਗ ਉੱਤੇ ਕਾਬੂ ਪਾਉਣ ਲਈ ਹਵਾਈ ਆਪਰੇਸ਼ਨ ਸ਼ੁਰੂ ਕੀਤਾ ਗਿਆ।

ਫਾਇਰ ਅਮਲੇ ਨੇ ਦੱਸਿਆ ਕਿ ਇੱਕ ਸਮੇਂ ਅੱਗ ਘਰ ਦੀ ਛੱਤ ਤੋਂ ਨਿਕਲਦੀ ਵੀ ਨਜ਼ਰ ਆਈ ਤੇ ਅੱਗ ਦੀਆਂ ਲਪਟਾਂ ਪਿਛਲੀ ਕੰਧ ਤੋਂ ਵੀ ਬਾਹਰ ਨਿਕਲ ਰਹੀਆਂ ਸਨ। ਅਮਲੇ ਨੇ ਅੱਗ ਨੂੰ ਵਧਣ ਤੋਂ ਰੋਕਣ ਲਈ ਕਾਫੀ ਮਸ਼ੱਕਤ ਕੀਤੀ ਪਰ ਗੁਆਂਢੀ ਘਰਾਂ ਨੂੰ ਵੀ ਇਸ ਅੱਗ ਕਾਰਨ ਨੁਕਸਾਨ ਪਹੁੰਚਿਆ ਹੈ । ਪਲਾਟੂਨ ਚੀਫ ਡੈਨ ਸੈ਼ਲਜ਼ ਨੇ ਦੱਸਿਆ ਕਿ ਕਾਫੀ ਮਿਹਨਤ ਤੋਂ ਬਾਅਦ ਅੱਗ ਉੱਤੇ ਸਵੇਰੇ 6:30 ਵਜੇ ਕਾਬੂ ਪਾਇਆ ਜਾ ਸਕਿਆ ਹੈ । ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

drad

Related News

ਅਮਰੀਕਾ ਦਾ ਫ਼ੈਸਲਾ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ : ਚੀਨ

Vivek Sharma

AIR CANADA ਨੇ ਸਰਕਾਰ ਨੂੰ ਪਾਬੰਦੀਆਂ ਘਟਾਉਣ ਦੀ ਕੀਤੀ ਅਪੀਲ

Vivek Sharma

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

Leave a Comment

[et_bloom_inline optin_id="optin_3"]