Channel Punjabi
Canada International News Sticky

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤ

drad

ਬਰੈਂਪਟਨ: ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ ,ਜਿਸ ‘ਚ ਚਾਰ ਵਾਹਨਾਂ ‘ਚ ਹੋਈ ਜ਼ਬਰਦਸਤ ਟੱਕਰ ‘ਚ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।ਇਸ ਦਰਦਨਾਕ ਹਾਦਸੇ ਵਿੱਚ ਦੋ ਬੱਚੇ ਵੀ ਸ਼ਾਮਿਲ ਸਨ।ਫਿਲਹਾਲ ਤਾਜ਼ਾ ਜਾਣਕਾਰੀ ਅਨੁਸਾਰ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿੰਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚੇ ਸਨ।ਪੁਲਿਸ ਮੁਤਾਬਕ ਇਹ ਦੁਰਘਟਨਾ ਕੰਟਰੀਸਾਈਡ ਡਰਾਈਵ ਤੇ ਟੋਰਬ੍ਰੈਮ ਰੋਡ ਕੋਲ ਵਾਪਰੀ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਔਰਤ ,ਇਕ ਪੁਰਸ਼ ਤੇ ਦੋ ਜਾਂ ਸੰਭਵ ਤੌਰ ਤੇ ਤਿੰਨ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਸਿਲ ਮੁਤਾਬਕ ਪੀੜਤਾਂ ਨੂੰ ਹਸਪਤਾਲ ਲਿਜਾਉਣ ਲਈ ਪਹਿਲਾਂ ਦੋ ਹਵਾਈ ਐਬੁਲੈਂਸ ਬੁਲਾਏ ਜਾਣੇ ਸੀ, ਪਰ ਬਾਅਦ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆਂ ਤੇ ਸਾਰੇ ਪੀੜਿਤ ਨੂੰ ਤੁਰੰਤ ਲੈਂਡ ਐਬੁਲੈਂਸ ਰਾਹੀ ਸਥਨਕ ਹਸਪਤਾਲ ਪਹੁੰਚਾਇਆਂ ਗਿਆ। ਤਸਵੀਰਾਂ’ਚ ਦਿਖਾਈ ਦੇ ਰਹੀ ਵਾਹਨਾਂ ਦੀ ਹਾਲਤ ਤੋਂ ਤੁਸੀ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਹੋ ਕਿ ਇਹ ਦੁਰਘਟਨਾ ਕਿੰਨੀ ਭਿਆਨਕ ਹੈ।

 

ਚਸ਼ਮਦੀਦਾਂ ਮੁਾਤਬਕ ਇੱਕ ਚੌਰਾਹੇ ਤੋਂ ਇੱਕ ਵਾਹਨ ਤੇਜ਼ ਰਫਤਾਰ ਨਾਲ ਆ ਰਿਹਾ ਸੀ , ਤੇ ਸਿੱਧਾ ਦੂਜੇ ਵਾਹਨਾਂ ਨਾਲ ਟਕਰਾਇਆ।
ਪੁਲਿਸ ਨੇ ਫਿਲਹਾਲ ਜਾਂਚ ਲਈ ਰਸਤਾ ਬੰਦ ਕਰ ਦਿੱਤਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਗਾਉਣ ‘ਚ ਪੁਲਿਸ ਜੁਟੀ ਹੋਈ ਹੈ ।ਪੀੜਿਤ ਦੀ ਪਛਾਣ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

 

drad

Related News

ਮਾਲਟਨ ‘ਚ ਪੁਲਿਸ ਵਲੋਂ 62 ਸਾਲਾਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

team punjabi

‘ਚਾਇਨਾ ਵਾਇਰਸ’ ਦੇ ਇਲਾਜ ਲਈ ਜਲਦੀ ਹੀ ਸੁਣਨ ਨੂੰ ਮਿਲੇਗੀ ਖ਼ੁਸ਼ਖ਼ਬਰੀ : ਡੋਨਾਲਡ ਟਰੰਪ

Vivek Sharma

ਮਿਸੀਸਾਗਾ ‘ਚ ਛੁਰਾ ਮਾਰ ਕੇ ਮਾਰੇ ਗਏ 20 ਸਾਲਾ ਵਿਅਕਤੀ ਦੀ ਪੁਲਿਸ ਨੇ ਕੀਤੀ ਪਛਾਣ

Rajneet Kaur

Leave a Comment

[et_bloom_inline optin_id="optin_3"]