channel punjabi
Canada International News North America Sticky

ਪੀਲ ਅਤੇ ਟੋਰਾਂਟੋ ਰੀਜ਼ਨ ਵੀ ਦੂਜੇ ਪੜਾਅ ‘ਚ ਸ਼ਾਮਲ, ਖੁੱਲ੍ਹੇ ਕਈ ਬਿਜਨਸ

ਓਂਟਾਰੀਓ ‘ਚ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਦੂਜੇ ਪੜਾਅ ਤਹਿਤ ਅਰਥਚਾਰਾ ਖੋਲ੍ਹਿਆ ਜਾ ਰਿਹਾ ਹੈ। ਪੀਲ ਅਤੇ ਟੋਰਾਂਟੋ ਰੀਜ਼ਨ ਨੂੰ ਵੀ ਦੂਜੇ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਹੈ, ਅਤੇ ਬੁੱਧਵਾਰ ਤੋਂ ਬਿਜਨਸ ਖੁਲ੍ਹਣੇ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਸੁਰੱਖਿਆ  ਚੈੱਕ ਕਰਨ ਲਈ ਓਂਟਾਰੀਓ ਦੇ ਵਿੱਤ ਮੰਤਰੀ ROD Phillips ਮਿਸੀਸਾਗਾ ਦੇ ਸਕੁਏਅਰ ਵਨ ਮਾਲ ਵਿੱਖੇ ਪਹੁੰਚੇ, ਜਿਸ ਦੌਰਾਨ ਉਨ੍ਹਾਂ ਦੇ ਨਾਲ ਐਮ.ਪੀ.ਪੀ Natalia Kusendova ਵੀ ਮੌਜੂਦ ਸਨ। ਇਸ ਮੌਕੇ ਫਿਲਿਪਸ ਵੱਲੋਂ ਮਾਲ ਦੀ ਮੈਨੇਜਮੈਂਟ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਅਤੇ ਓਂਟਾਰੀਓ ਹੈਲਥ ਸਰਵਸਿਸ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।

ਪੀਲ ਰੀਜ਼ਨ ਦੇ ਚੀਫ਼ ਮੈਡੀਕਲ ਅਧਿਕਾਰੀ ਡਾਕਟਰ ਲਾਰੇਂਸ ਲੋ ਨੇ ਦੱਸਿਆ ਕਿ ਬਰੈਂਪਟਨ ਵਿੱਚ ਪ੍ਰੈਸ ਕਾਨਫਰੰਸ ਕਰਨ ਤੱਕ 3145 ਕੇਸ ਸਾਹਮਣੇ ਆ ਚੁੱਕੇ ਹਨ। ਜਿਸ ਵਿਚੋਂ 2746 ਕੋਰੋਨਾ ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦਿੱਤੀ ਹੈ ਅਤੇ 86 ਪੀੜਿਤਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆਂ ਕਿ ਬਰੈਂਪਟਨ ਵਿੱਚ ਫਿਲਹਾਲ ਵੀ ਕੋਵਿਡ-19 ਦੇ ਕੇਸ ਸਾਹਮਣੇ ਆ ਰਹੇ ਹਨ ਇਸ ਲਈ ਲੋਕਾਂ ਨੂੰ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ।
ਦੱਸ ਦਈਏ ਬਰੈਂਪਟਨ ਵੀ ਅਰਥਚਾਰਾ ਖੋਲ੍ਹਣ ਦੇ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ। ਮੇਅਰ ਪੈਟਰਿਕ ਬ੍ਰਾਊਨ ਨੇ ਦੱਸਿਆ ਕਿ ਬਾਸਕਟਬਾਲ ਕੋਰਟ ਟਰੇਨਿੰਗ ਲਈ 26 ਜੂਨ ਤੋਂ ਖੁੱਲ੍ਹਣਗੇ ਅਤੇ ਅਰੀਨਾਜ਼ ਦੀ ਓਪਨਿੰਗ 29 ਜੂਨ ਨੂੰ ਹੋਵੇਗੀ।

ਕੋਵਿਡ-19 ਦੇ ਜ਼ਿਆਦਾ ਮਾਮਲਿਆਂ ਕਾਰਨ ਵਿੰਡਸਰ ਨੂੰ ਦੂਜੇ ਪੜਾਅ ਤੋਂ ਬਾਹਰ ਰੱਖਿਆ ਗਿਆ ਹੈ।

Related News

ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਸਾਲ ਕੈਨੇਡੀਅਨਾਂ ਨੂੰ ਵਰਚੂਅਲ ਥੈਂਕਸਗਿਵਿੰਗ ਮਨਾਉਣ ਦੀ ਦਿੱਤੀ ਸਲਾਹ

Rajneet Kaur

ਕਰੀਮਾ ਬਲੋਚ ਦੀ ਰਹੱਸਮਈ ਮੌਤ ਦਾ ਮਾਮਲਾ ਭਖਿਆ,ਟੋਰਾਂਟੋ ਪੁਲਿਸ ਹੈਡਕੁਆਰਟਰ ਦੇ ਬਾਹਰ ਪ੍ਰਦਰਸ਼ਨ, ਜਾਂਚ ਦੀ ਮੰਗ

Vivek Sharma

CORONA UPDATE : ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 7 ਲੱਖ ਤੋਂ ਪਾਰ ਪੁੱਜਿਆ, 6 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਸਿਹਤਯਾਬ

Vivek Sharma

Leave a Comment